ONGC ਨੂੰ 6140 ਕਰੋੜ ਰੁਪਏ ਦਾ ਮੁਨਾਫਾ
Friday, Aug 03, 2018 - 08:33 AM (IST)
ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦਾ ਮੁਨਾਫਾ 6140 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦਾ ਮੁਨਾਫਾ 3880 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦੀ ਆਮਦਨ 27210 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦੀ ਆਮਦਨ 19070 ਕਰੋੜ ਰੁਪਏ ਰਿਹਾ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦਾ ਐਬਿਟਡਾ 14411 ਕਰੋੜ ਰੁਪਏ ਦੇ ਅਨੁਮਾਨ ਦੇ ਮੁਕਾਬਲੇ 14695 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਓ.ਐੱਨ.ਜੀ.ਸੀ. ਦਾ ਐਬਿਟਡਾ ਮਾਰਜਨ 53.7 ਫੀਸਦੀ ਦੇ ਅਨੁਮਾਨ ਦੇ ਮੁਕਾਬਲੇ 54 ਫੀਸਦੀ ਰਿਹਾ ਹੈ।
