ਦੇਸ਼ ’ਚ ਸੈਟੇਲਾਈਟ ਬ੍ਰਾਂਡਬੈਂਡ ਸੇਵਾ ਦੇਣ ਲਈ Airtel ਨੇ ਕੀਤੀ ਵੱਡੀ ਡੀਲ, Elon Musk ਨੂੰ ਮਿਲੇਗੀ ਟੱਕਰ

Thursday, Jan 20, 2022 - 04:59 PM (IST)

ਦੇਸ਼ ’ਚ ਸੈਟੇਲਾਈਟ ਬ੍ਰਾਂਡਬੈਂਡ ਸੇਵਾ ਦੇਣ ਲਈ Airtel ਨੇ ਕੀਤੀ ਵੱਡੀ ਡੀਲ, Elon Musk ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਅਮੀਰ ਸ਼ਖ਼ਸ ਅਤੇ ਟੈਸਲਾ ਤੇ ਸਪੇਸ ਐਕਸ ਦੇ ਮਾਲਿਕ ਏਲਨ ਮਸਕ ਭਾਰਤ ’ਚ ਆਪਣੀ ਸੈਟੇਲਾਈਟ ਬ੍ਰਾਡਬੈੰਡ ਸੇਵਾ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਕੁਝ ਪਰੇਸ਼ਾਨੀਆਂ ਦੇ ਚਲਦੇ ਅਜੇ ਤਕ ਇਹ ਸੰਭਵ ਨਹੀਂ ਹੋ ਸਕਿਆ। ਇਸ ਦਰਮਿਆਨ ਸੈਟੇਲਾਈਟ ਸੇਵਾ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਟੈੱਲ ਨੇ ਇਕ ਵੱਡੀ ਡੀਲ ਕੀਤੀ ਹੈ। ਦਰਅਸਲ, ਭਾਰਤੀ ਸਮੂਹ ਦੁਆਰਾ ਸਮਰਥਿਤ ਕੰਪਨੀ ਵਨਵੈੱਬ ਅਤੇ ਸੈਟੇਲਾਈਟ ਸੇਵਾ ਦੇਣ ਵਾਲੀ ਹਿਊਜੇਜ਼ ਨੈੱਟਵਰਕ ਸਿਸਟਮਸ ਵਿਚਾਲੇ ਇਕ ਕਰਾਰ ਹੋਇਆ ਹੈ।

6 ਸਾਲਾਂ ਲਈ ਹੋਇਆ ਸਮਝੌਤਾ
ਜ਼ਿਕਰਯੋਗ ਹੈ ਕਿ ਇਸ ਵੱਡੇ ਕਰਾਰ ਤਹਿਤ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾ ਪ੍ਰਧਾਨ ਕਰਨ ਲਈ ਦੋਵਾਂ ਕੰਪਨੀਆਂ ਵਿਚਾਲੇ ਇਹ 6 ਸਾਲਾਂ ਦਾ ਸਮਝੌਤਾ ਕੀਤਾ ਗਿਆ ਹੈ। ਇਸ ਸੰਬਧ ’ਚ ਜਾਰੀ ਇਕ ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਹਿਊਜੇਜ਼ ਅਤੇ ਭਾਰਤੀ ਏਅਰਟੈੱਲ ਦਾ ਜਵਾਇੰਟ ਵੈਂਚਰ ‘ਹਿਊਜੇਜ਼ ਕਮਿਊਨੀਕੇਸ਼ੰਸ ਇੰਡੀਆ ਪ੍ਰਾਈਵੇਟ ਲਿਮਟਿਡ (HCIPL)’ ਭਾਰਤ ’ਚ ਆਪਣੀਆਂ ਸੈਟੇਲਾਈਟ ਬ੍ਰਾਡਬੈਂਡ ਸੇਵਾਵਾਂ ਮੁਹੱਈਆ ਕਰਵਾਏਗਾ।

2022 ਦੇ ਅੱਧ ’ਚ ਸ਼ੁਰੂ ਹੋ ਸਕਦੀ ਹੈ ਸੇਵਾ
ਰਿਪੋਰਟ ਮੁਤਾਬਕ, ਵਨਵੈੱਬ ਦੇ 2022 ਦੇ ਅੱਧ ਤੋਂ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾਵਾਂ ਸ਼ੁਰੂ ਕਰਨ ਦਾ ਅਨੁਮਾਨ ਹੈ। ਇਸ ਸੇਵਾ ਰਾਹੀਂ ਦੇਸ਼ ਦੇ ਸਭ ਤੋਂ ਸਭ ਤੋਂ ਔਖੇ ਖੇਤਰਾਂ ’ਚ ਕਸਬਿਆਂ, ਪਿੰਡਾਂ ਅਤੇ ਸਥਾਨਕ ਤੇ ਖੇਤਰੀ ਨਗਰ ਪਾਲਿਕਾਵਾਂ ਨੂੰ ਇਕੱਠੇ ਜੋੜਨ ’ਚ ਮਦਦ ਮਿਲੇਗੀ। ਵਨਵੈੱਬ ਦੇ ਸੀ.ਈ.ਓ. ਨੀਲ ਮਾਸਟਰਸਨ ਨੇ ਕਿਹਾ ਕਿ ਕੰਪਨੀ ਹਿਊਜੇਜ਼ ਨਾਲ ਤੇਜ਼ ਸਪੀਡ ਸੈਟੇਲਾਈਟ ਬ੍ਰਾਡਬੈਂਡ ਸੇਵਾ ਦੇਵੇਗੀ ਜੋ ਕਿ ਡਿਜੀਟਲ ਇੰਡੀਆ ਦ੍ਰਿਸ਼ਟੀ ਨਾਲ ਬੇਹੱਦ ਅਹਿਮ ਹੈ। ਹਿਊਜੇਜ਼ ਕਮਿਊਨੀਕੇਸ਼ਨ ਦੇ ਪ੍ਰਧਾਨ ਅਤੇ ਨਿਰਦੇਸ਼ਕ ਪਾਰਥੋ ਬੈਨਰਜੀ ਨੇਕਿਹਾ ਕਿ ਵਨਵੈੱਬ ਦੀ ਸਮਰੱਥਾ ਦੀ ਵਰਤੋਂ ਕਰਦੇ ਹੋਏ ਅਸੀਂ ਐੱਚ.ਸੀ.ਆਈ.ਪੀ.ਐੱਲ. ਰਾਹੀਂ ਤੇਜ਼ ਸਪੀਡ ਵਾਲੀਆਂ ਪ੍ਰਭਾਵਸ਼ਾਲੀ ਸੇਵਾਵਾਂ ਲਿਆਉਣ ਦੀ ਉਮੀਦ ਕਰਦੇ ਹਾਂ।


author

Rakesh

Content Editor

Related News