ਮਹਿੰਗਾਈ ਦੀ ਮਾਰ: ਸ਼ਾਓਮੀ ਤੋਂ ਬਾਅਦ ਹੁਣ ਇਸ ਕੰਪਨੀ ਦੇ ਟੀ.ਵੀ. ਹੋਏ ਮਹਿੰਗੇ

07/17/2021 12:43:51 PM

ਗੈਜੇਟ ਡੈਸਕ– ਸ਼ਾਓਮੀ ਤੋਂ ਬਾਅਦ ਹੁਣ ਵਨਪਲੱਸ ਨੇ ਵੀ ਆਪਣੇ ਸਮਾਰਟ ਟੀ.ਵੀ. ਮਹਿੰਗੇ ਕਰ ਦਿੱਤੇ ਹਨ। ਵਨਪਲੱਸ ਟੀ.ਵੀ. ਦੀਆਂ ਕੀਮਤਾਂ ’ਚ ਕਰੀਬ 17.5 ਫੀਸਦਾ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਵਨਪਲੱਸ ਦੇ ਟੀ.ਵੀ. ਦੀਆਂ ਕੀਮਤਾਂ 7,000 ਰੁਪਏ ਤਕ ਵਧ ਗਈਆਂ ਹਨ। ਟੀ.ਵੀ. ਦੀਆਂ ਕੀਮਤਾਂ ’ਚ ਵਾਧਾ ਓਪਨ ਸੇਲ ਪੈਨਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੋ ਰਿਹਾ ਹੈ। ਵਨਪਲੱਸ ਟੀ.ਵੀ. Y ਸੀਰੀਜ਼ ਪਿਛਲੇ ਮਹੀਨੇ ਹੀ 32 ਇੰਚ ਅਤੇ 43 ਇੰਚ ਦੇ ਸਾਈਜ਼ ’ਚ ਲਾਂਚ ਹੋਏ ਹਨ। 40 ਇੰਚ ਮਾਡਲ ’ਚ ਵਨਪਲੱਸ Y1 ਨੂੰ ਵੀ ਮਈ ’ਚ ਲਾਂਚ ਕੀਤਾ ਗਿਆ ਸੀ। 

ਵਨਪਲੱਸ ਟੀ.ਵੀ. ਦੇ 32 ਇੰਚ ਮਾਡਲ ਨੂੰ ਭਾਰਤ ’ਚ 12,999 ਰੁਪਏ ’ਚ ਲਾਂਚ ਕੀਤਾ ਗਿਆ ਸੀ, ਉਸ ਤੋਂ ਬਾਅਦ ਇਸ ਦੀ ਕੀਮਤ ਵਧ ਕੇ 16,499 ਰੁਪਏ ਹੋਈ ਸੀ ਪਰ ਹੁਣ ਇਸ ਦੀ ਕੀਮਤ 18,999 ਰੁਪਏ ਹੋ ਗਈ ਹੈ। ਉਥੇ ਹੀ 43 ਇੰਚ ਮਾਡਲ ਦੀ ਕੀਮਤ 22,999 ਰੁਪਏ ਤੋਂ 26,999 ਰੁਪਏ ਹੋਈ ਸੀ ਜੋ ਕਿ ਹੁਣ 29,499 ਰੁਪਏ ਹੋ ਗਈ ਹੈ। 40 ਇੰਚ ਵਾਲੇ ਮਾਡਲ ਦੀ ਕੀਮਤ 23,999 ਰੁਪਏ ਸੀ ਜੋ ਕਿ ਹੁਣ 26,499 ਰੁਪਏ ਹੋ ਗਈ ਹੈ। 

ਵਨਪਲੱਸ ਟੀ.ਵੀ. U1S ਸੀਰੀਜ਼ ਦੇ 50 ਇੰਚ, 55 ਇੰਚ ਅਤੇ 65 ਇੰਚ ਮਾਡਲਾਂ ਨੂੰ 39,999 ਰੁਪਏ, 47,999 ਰੁਪਏ ਅਤੇ 62,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ਵਧ ਕੇ 46,999 ਰੁਪਏ, 52,999 ਰੁਪਏ ਅਤੇ 68,999 ਰੁਪਏ ਹੋ ਗਈਆਂ ਹਨ। 50 ਇੰਚ ਮਾਡਲ ਦੀ ਕੀਮਤ ’ਚ 7 ਹਜ਼ਾਰ ਰੁਪਏ ਦਾ, 65 ਇੰਚ ਮਾਡਲ ਦੀ ਕੀਮਤ ’ਚ 6 ਹਜ਼ਾਰ ਰੁਪਏ ਦਾ ਅਤੇ 55 ਇੰਚ ਵਾਲੇ ਮਾਡਲ ਦੀ ਕੀਮਤ ’ਚ 5 ਹਜ਼ਾਕ ਰੁਪਏ ਦਾ ਵਾਧਾ ਹੋਇਆ ਹੈ। 

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਮੀ ਅਤੇ ਰੈੱਡਮੀ ਟੀ.ਵੀ. ਦੇ ਕਈ ਮਾਡਲਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਕੰਪਨੀ ਮੁਤਾਬਕ, ਸਪਲਾਈ ਚੇਨ ’ਚ ਆ ਰਹੀਆਂ ਸਮੱਸਿਆਵਾਂ ਕਾਰਨ ਕੀਮਤਾਂ ’ਚ 3-6 ਫੀਸਦੀ ਤਕ ਦਾ ਵਾਧਾ ਹੋਇਆ ਹੈ। 


Rakesh

Content Editor

Related News