ਸੰਯੁਕਤ ਰਾਜ ਦੀ ਟੈਕਸ ਕਮੇਟੀ ''ਚ ਨਿਯੁਕਤ 25 ਟੈਕਸ ਮਾਹਰਾਂ ''ਚ ਇਕ ਭਾਰਤੀ ਵਿੱਤ ਮੰਤਰਾਲੇ ਦੀ ਅਧਿਕਾਰੀ ਸ਼ਾਮਲ

07/22/2021 3:14:19 PM

ਸੰਯੁਕਤ ਰਾਸ਼ਟਰ (ਭਾਸ਼ਾ) - ਵਿੱਤ ਮੰਤਰਾਲੇ ਦੀ ਸੰਯੁਕਤ ਸੱਕਤਰ ਰਸ਼ਮੀ ਰੰਜਨ ਦਾਸ ਨੂੰ ਸੰਯੁਕਤ ਰਾਸ਼ਟਰ ਟੈਕਸ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਕਾਰਜਕਾਲ 2021 ਤੋਂ 2025 ਤੱਕ ਹੋਵੇਗਾ। ਵਿਸ਼ਵ ਭਰ ਦੇ 25 ਪ੍ਰਮੁੱਖ ਟੈਕਸ ਮਾਹਰਾਂ ਦੀ ਕਮੇਟੀ ਰਸਮੀ ਤੌਰ 'ਤੇ ਟੈਕਸ ਮਾਮਲਿਆਂ ਵਿਚ ਅੰਤਰਰਾਸ਼ਟਰੀ ਸਹਿਕਾਰਤਾ ਬਾਰੇ ਮਾਹਰਾਂ ਦੀ ਕਮੇਟੀ ਹੈ, ਜਿਹੜੀ ਕਿ ਦੇਸ਼ਾਂ ਨੂੰ ਗਲੋਬਲ ਵਪਾਰ ਅਤੇ ਨਿਵੇਸ਼, ਡਿਜੀਟਲ ਆਰਥਿਕਤਾ ਅਤੇ ਵਾਤਾਵਰਣ ਦੇ ਸੰਬੰਧ ਵਿਚ ਮਜ਼ਬੂਤ ​​ਅਤੇ ਵਧੇਰੇ ਦੂਰਦਰਸ਼ੀ ਟੈਕਸ ਨੀਤੀਆਂ ਨੂੰ ਅੱਗੇ ਵਧਾਉਣ ਵਿਚ ਮਾਰਗਦਰਸ਼ਨ ਕਰਦੀ ਹੈ।

ਇਹ ਕਮੇਟੀ ਦੇਸ਼ਾਂ ਨੂੰ ਦੋਹਰੇ ਜਾਂ ਬਹੁਪੱਖੀ ਟੈਕਸ ਰੋਕਣ, ਉਨ੍ਹਾਂ ਦੇ ਟੈਕਸ ਅਧਾਰ ਨੂੰ ਵਿਸ਼ਾਲ ਕਰਨ, ਟੈਕਸ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਅਤੇ ਅੰਤਰਰਾਸ਼ਟਰੀ ਟੈਕਸ ਚੋਰੀ ਰੋਕਣ ਵਿੱਚ ਸਹਾਇਤਾ ਕਰਦੀ ਹੈ। ਦਾਸ ਵਿੱਤ ਮੰਤਰਾਲੇ ਵਿਚ ਮਾਲ ਵਿਭਾਗ ਅਧੀਨ ਕੇਂਦਰੀ ਪ੍ਰਤੱਖ ਟੈਕਸ ਬੋਰਡ ਵਿਚ ਸੰਯੁਕਤ ਸਕੱਤਰ ਹੈ। ਇਸ ਕਮੇਟੀ ਵਿਚ ਨਾਈਜੀਰੀਆ , ਚਿਲੀ, ਦੱਖਣੀ ਕੋਰਿਆ, ਮਲਾਵੀ , ਮੈਕਸੀਕੋ, ਆਇਰਲੈਂਡ, ਇੰਡੋਨੇਸ਼ਿਆ, ਮਯੰਮਾਰ , ਅੰਗੋਲਾ, ਰੂਸ, ਕੈਨੇਡਾ, ਨਾਰਵੇ, ਜਰਮਨੀ, ਇਟਲੀ, ਸਵੀਡਨ ਅਤੇ ਚੀਨ ਵਰਗੇ ਦੇਸ਼ਾਂ ਦੇ ਮੈਂਬਰ ਸ਼ਾਮਲ ਹਨ। 
 


Harinder Kaur

Content Editor

Related News