ਇਕ ਹੀ ਪੈਕ ’ਚ ਪੋਸਟਪੇਡ, ਲੈਂਡਲਾਈਨ, ਬ੍ਰਾਡਬੈਂਡ, ਤੇ  DTH ਦਾ ਮਜ਼ਾ ਦੇ ਰਹੀ ਹੈ ਇਹ ਕੰਪਨੀ

03/20/2020 1:53:01 PM

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਮੋਬਾਇਲ, ਡੀ.ਟੀ.ਐੱਚ. ਅਤੇ ਬ੍ਰਾਡਬੈਂਡ ਇੰਟਰਨੈੱਟ ਕੁਨੈਕਸ਼ਨ ਨੂੰ ਵੱਖ-ਵੱਖ ਰੀਚਾਰਜ ਕਰਾ ਕੇ ਥੱਕ ਚੁੱਕੇ ਹੋ ਤਾਂ ਏਅਰਟੈੱਲ ਤੁਹਾਡੇ ਲਈ ਇਕ ਕਮਾਲ ਦਾ ਪਲਾਨ ਲੈ ਕੇ ਆਈ ਹੈ। 'One Airtel' ਨਾਂ ਦੇ ਇਸ ਪਲਾਨ ’ਚ ਕੰਪਨੀ ਇਕ ਹੀ ਪੈਕ ’ਚ ਪੋਸਟਪੇਡ, ਡੀ.ਟੀ.ਐੱਚ. ਬ੍ਰਾਡਬੈਂਡ ਅਤੇ ਲੈਂਡਲਾਈਨ ਸੇਵਾ ਆਫਰ ਕਰ ਰਹੀ ਹੈ। ਤਾਂ ਆਓ ਡੀਟੇਲ ’ਚ ਜਾਣਦੇ ਹਾਂ ਕੰਪਨੀ ਇਸ ਪਲਾਨ ’ਚ ਕੀ ਫਾਇਦੇ ਦੇ ਰਹੀ ਹੈ ਅਤੇ ਕਿਹੜੇ ਯੂਜ਼ਰਜ਼ ਲਈ ਇਹ ਇਕ ਬੈਸਟ ਪਲਾਨ ਹੋ ਸਕਦਾ ਹੈ। 

ਕੀ ਹੈ One Airtel ਪਲਾਨ
ਹੁਣ ਦੀ ਗੱਲ ਕਰੀਏ ਤਾਂ ਕੰਪਨੀ ਟੈਲੀਕਾਮ ਤੋਂ ਇਲਾਵਾ ਏਅਰਟੈੱਲ ਡਿਜੀਟਲ ਟੀਵੀ ਤਹਿਤ ਡੀ.ਟੀ.ਐੱਚ. ਅਤੇ ਐਕਸਟਰੀਮ ਫਾਈਬਰ ਤਹਿਤ 1Gbps ਸਪੀਡ ਵਾਲੀ ਇੰਟਰਨੈੱਟ ਸਰਵਿਸ ਵੀ ਦੇ ਰਹੀ ਹੈ। ਇਨ੍ਹਾਂ ਸਾਰੀਆਂ ਸੇਵਾਵਾਂ ਲਈ ਯੂਜ਼ਰਜ਼ ਨੂੰ ਵੱਖ-ਵੱਖ ਸਬਸਕ੍ਰਿਪਸ਼ਨ ਲੈਣੇ ਪੈਂਦੇ ਹਨ। ਹਾਲਾਂਕਿ, ਹੁਣ ਕੰਪਨੀ ਨੇ ਵਨ ਏਅਰਟੈੱਲ ਪਲਾਨ ’ਚ ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਇਕ ਹੀ ਪੈਕ ’ਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਲਾਨ ਨੂੰ ਸਬਸਕ੍ਰਾਈਬ ਕਰਾਉਣ ਵਾਲੇ ਗਾਹਕ ਹੁਣ ਇਕ ਹੀ ਪੈਕ ’ਚ ਇਨ੍ਹਾਂ ਚਾਰਾਂ ਸੇਵਾਵਾਂ ਦਾ ਮਜ਼ਾ ਲੈ ਸਕਣਗੇ। ਕੰਪਨੀ ਨੇ ਇਸ ਪਲਾਨ ਦਾ ਜੋ ਪੋਸਟਰ ਜਾਰੀ ਕੀਤਾ ਹੈ ਉਸ ਮੁਤਾਬਕ, ਇਸ ਵਿਚ ਗਾਹਕਾਂ ਨੂੰ ਵਨ ਬਿੱਲ, ਵਨ ਕਾਲ ਸੈਂਟਰ, ਜ਼ੀਰੋ ਸੱਵਿਚਿੰਗ ਕਾਸਟ ਵਰਗੀਆਂ ਨਵੀਆਂ ਅਤੇ ਖਾਸ ਸੇਵਾਵਾਂ ਮਿਲਣਗੀਆਂ।

PunjabKesari

ਮਿਲਣਗੇ ਇਹ ਫਾਇਦੇ
ਵਨ ਏਅਰਟੈੱਲ ਦੇ ਸਭ ਤੋਂ ਬੇਸਿਕ ਪਲਾਨ ’ਚ ਪੋਸਟਪੇਡ ਪਲਾਨ ਦੇ ਫਾਇਦੇ ਮਿਲਣਗੇ। ਇਸ ਵਿਚ ਅਨਲਿਮਟਿਡ ਕਾਲਿੰਗ ਅਤੇ ਰੋਲ ਓਵਰ ਸੁਵਿਧਾ ਦੇ ਨਾਲ 85 ਜੀ.ਬੀ. ਡਾਟਾ ਮਿਲੇਗਾ। ਪਲਾਨ ’ਚ 500 ਰੁਪਏ ਦਾ ਏਅਰਟੈੱਲ ਡਿਜੀਟਲ ਟੀਵੀ ਐੱਚ.ਡੀ. ਚੈਨਲ ਪੈਕ ਆਫਰ ਕੀਤਾ ਜਾ ਰਿਹਾ ਹੈ। ਡਾਟਾ ਲਈ ਇਸ ਵਿਚ ਏਅਰਟੈੱਲ ਐਕਸਟਰੀਮ ਫਾਈਬਰ ਦਾ ਪਲਾਨ ਮਿਲੇਗਾ ਜੋ 100Mbps ਸਪੀਡ ਅਤੇ 500 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਇੰਨਾ ਹੀ ਨਹੀਂ, ਇਸ ਪਲਾਨ ’ਚ ਏਅਰਟੈੱਲ ਅਨਲਿਮਟਿਡ ਕਾਲਿੰਗ ਵਾਲੀ ਲੈਂਡਲਾਈਨ ਸੇਵਾ ਵੀ ਆਫਰ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– COVID-19 ਤੋਂ ਬਚਣ ਲਈ ਗੂਗਲ ਨੇ ਦੱਸਿਆ ਚੰਗੀ ਤਰ੍ਹਾਂ ਹੱਥ ਧੋਣ ਦਾ ਤਰੀਕਾ (ਵੀਡੀਓ)

ਇੰਨੀ ਹੈ ਬੇਸਿਕ ਪਲਾਨ ਦੀ ਕੀਮਤ
ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਦੋ ਏਅਰਟੈੱਲ ਵਨ ਪਲਾਨ ਆਫਰ ਕਰ ਰਹੀ ਹੈ। ਪਲਾਨਜ਼ ਦੀ ਕੀਮਤ ਕੀ ਹੋਵੇਗੀ ਇਸ ਬਾਰੇ ਅਜੇ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਬੇਸਿਕ ਪਲਾਨ 1,000 ਰੁਪਏ ਦਾ ਹੋ ਸਕਦਾ ਹੈ। ਇਸ ਵਿਚ ਕੰਪਨੀ ਬ੍ਰਾਡਬੈਂਡ ਸੇਵਾ ਨਹੀਂ ਦੇਵੇਗੀ। ਉਥੇ ਹੀ ਗੱਲ ਜੇਕਰ ਦੂਜੇ ਪਲਾਨ ਦੀ ਕਰੀਏ ਤਾਂ ਇਸ ਦੀ ਕੀਮਤ 1,500 ਰੁਪਏ ਹੋ ਸਕਦੀ ਹੈ। ਇਸ ਵਿਚ ਉਪਰ ਦੱਸੇ ਗਏ ਸਾਰੇ ਫਾਇਦੇ ਮਿਲਣਗੇ। ਇਨ੍ਹਾਂ ਪਲਾਨਜ਼ ਦੀ ਇਕ ਹੋਰ ਖਾਸੀਅਤ ਹੈ ਕਿ ਇਨ੍ਹਾਂ ’ਚ ਫ੍ਰੀ ਓ.ਟੀ.ਟੀ. ਸਰਵਿਸ ਦਾ ਸਬਸਕ੍ਰਿਪਸ਼ਨ ਵੀ ਆਫਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਕੋਰੋਨਾਵਾਇਰਸ ਦੀ ਜਾਣਕਾਰੀ ਲਈ ਸਰਕਾਰ ਨੇ ਜਾਰੀ ਕੀਤਾ ਵਟਸਐਪ ਨੰਬਰ


Rakesh

Content Editor

Related News