ਪਹਿਲੇ ਦਿਨ ਡਿਜੀਟਲ ਰੁਪਏ 'ਚ ਹੋਇਆ ਇੰਨੇ ਕਰੋੜ ਦਾ ਲੈਣ-ਦੇਣ, ਅਜੇ ਸਿਰਫ 4 ਬੈਂਕਾਂ ਕੋਲ ਹੈ ਇਹ ਕਰੰਸੀ
Friday, Dec 02, 2022 - 06:51 PM (IST)
ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਦੇਸ਼ 'ਚ ਰਿਟੇਲ ਸੈਕਟਰ ਲਈ ਡਿਜੀਟਲ ਰੁਪਏ ਦੀ ਸਫਲਤਾਪੂਰਵਕ ਪਾਇਲਟ ਟੈਸਟਿੰਗ ਕੀਤੀ। ਦੇਸ਼ ਦੇ ਚੋਣਵੇਂ ਪ੍ਰਮੁੱਖ ਸ਼ਹਿਰਾਂ ਦੇ ਚਾਰ ਬੈਂਕਾਂ ਤੋਂ 1.71 ਕਰੋੜ ਰੁਪਏ ਦੀ ਡਿਜੀਟਲ ਕਰੰਸੀ ਦੀ ਮੰਗ ਕੀਤੀ ਗਈ ਸੀ। ਮੰਗ ਮੁਤਾਬਕ ਆਰ.ਬੀ.ਆਈ. ਦੁਆਰਾ ਡਿਜੀਟਲ ਰੁਪਿਆ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : ਕ੍ਰਿਪਟੋ ਐਕਸਚੇਂਜ ਕ੍ਰਾਕੇਨ ਨੇ 1,100 ਕਰਮਚਾਰੀਆਂ ਦੀ ਕੀਤੀ ਛਾਂਟੀ
ਮਾਮਲੇ ਨਾਲ ਜੁੜੇ ਅਧਿਕਾਰੀ ਮੁਤਾਬਕ ਆਉਣ ਵਾਲੇ ਸਮੇਂ 'ਚ ਵਧਦੀ ਲੋੜ ਮੁਤਾਬਕ ਬੈਂਕਾਂ ਵੱਲੋਂ ਜਾਰੀ ਰਾਸ਼ੀ 'ਚ ਵਾਧਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਸਮੇਂ ਸੈਂਟਰਲ ਬੈਂਕ ਦੀ ਡਿਜੀਟਲ ਕਰੰਸੀ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਭੁਵਨੇਸ਼ਵਰ 'ਚ ਲਾਂਚ ਕੀਤੀ ਗਈ ਹੈ। ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਐਫਸੀ ਬੈਂਕ ਅਤੇ ਯੈੱਸ ਬੈਂਕ ਇਸ ਪਾਇਲਟ ਪ੍ਰੋਜੈਕਟ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ ਥੋਕ ਵਰਤੋਂ ਲਈ ਡਿਜੀਟਲ ਕਰੰਸੀ ਦਾ ਪਾਇਲਟ 1 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ।
ਕਿਵੇਂ ਦਾ ਹੋਵੇਗਾ ਈ-ਰੁਪਿਆ
ਆਰਬੀਆਈ ਮੁਤਾਬਕ ਈ-ਰੁਪਿਆ ਡਿਜੀਟਲ ਟੋਕਨ ਆਧਾਰਿਤ ਹੋਵੇਗਾ। ਇਹ ਸਿਰਫ ਕੇਂਦਰੀ ਬੈਂਕ ਦੁਆਰਾ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਸਦਾ ਮੁੱਲ ਬੈਂਕ ਨੋਟਾਂ ਦੇ ਬਰਾਬਰ ਹੋਵੇਗਾ। ਇਹ 2000, 500, 200, 100, 50 ਅਤੇ ਹੋਰ ਮੁੱਲਾਂ ਦੇ ਕਾਗਜ਼ੀ ਨੋਟਾਂ ਵਾਂਗ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : Verka ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਮਗਰੋਂ ਹੁਣ ਪਨੀਰ ਦੀਆਂ ਕੀਮਤਾਂ 'ਚ ਵਾਧਾ
ਕਿਵੇਂ ਕਰਨਾ ਹੈ ਲੈਣ-ਦੇਣ
ਇੱਕ ਵਿਸ਼ੇਸ਼ ਈ-ਵਾਲਿਟ ਵਿਚ ਡਿਜੀਟਲ ਰੁਪਿਆ ਸੁਰੱਖਿਅਤ ਹੋਵੇਗਾ। ਇਹ ਵਾਲਿਟ ਬੈਂਕਾਂ ਦੁਆਰਾ ਜਾਰੀ ਕੀਤਾ ਜਾਵੇਗਾ ਪਰ ਇਹ ਪੂਰੀ ਤਰ੍ਹਾਂ ਨਾਲ ਆਰਬੀਆਈ ਦੁਆਰਾ ਨਿਯੰਤਰਿਤ ਅਤੇ ਨਿਗਰਾਨੀ ਕਰੇਗਾ। ਇਸ ਦੇ ਜ਼ਰੀਏ, ਤੁਸੀਂ ਵਿਅਕਤੀ ਤੋਂ ਵਿਅਕਤੀ (P2P) ਅਤੇ ਵਿਅਕਤੀ ਤੋਂ ਵਪਾਰੀ (P2M) ਮੋਡ ਵਿੱਚ ਲੈਣ-ਦੇਣ ਕਰਨ ਦੇ ਯੋਗ ਹੋਵੋਗੇ। ਯਾਨੀ ਤੁਸੀਂ ਕਿਸੇ ਵੀ ਵਿਅਕਤੀ ਜਾਂ ਦੁਕਾਨਦਾਰ ਨੂੰ ਆਸਾਨੀ ਨਾਲ ਪੈਸੇ ਭੇਜ ਸਕੋਗੇ। ਜਦੋਂ ਕਿ UPI ਜਾਂ ਲੈਣ-ਦੇਣ ਦੇ ਹੋਰ ਔਨਲਾਈਨ ਢੰਗ ਆਪਣੀਆਂ ਸੇਵਾਵਾਂ ਲਈ ਮੋਟੀ ਰਕਮ ਵਸੂਲਦੇ ਹਨ, ਈ-ਰੁਪਏ ਦੀ ਵਰਤੋਂ ਇਸ ਫੀਸ ਨੂੰ ਕਾਫ਼ੀ ਘਟਾ ਦੇਵੇਗੀ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਲਾਂਚ ਹੋਵੇਗਾ RBI ਦਾ ਡਿਜੀਟਲ ਰੁਪਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।