15 ਅਗਸਤ ਦੇ ਮੌਕੇ ''ਤੇ ਜੈੱਟ ਏਅਰਵੇਜ਼ ਨੇ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫਾ

Friday, Aug 11, 2017 - 03:50 PM (IST)

15 ਅਗਸਤ ਦੇ ਮੌਕੇ ''ਤੇ ਜੈੱਟ ਏਅਰਵੇਜ਼ ਨੇ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫਾ

ਨਵੀਂ ਦਿੱਲੀ—15 ਅਗਸਤ ਦੇ ਮੌਕੇ 'ਤੇ ਜੈੱਟ ਏਅਰਵੇਜ਼ ਨੇ ਯਾਤਰੀਆਂ ਨੂੰ ਇਕ ਤੋਹਫਾ ਦਿੱਤਾ ਹੈ। ਆਜ਼ਾਦੀ ਦੀ ਵ੍ਹਰੇਗੰਢ 'ਤੇ ਜੈੱਟ ਏਅਰਵੇਜ਼ ਖਾਸ ਸੇਲ ਸਕੀਮ ਦੇ ਤਹਿਤ ਕਿਰਾਏ 'ਚ ਛੁੱਟ ਦੀ ਪੇਸ਼ਕਸ਼ ਕੀਤੀ ਹੈ ਇਸ ਤੇ ਤਹਿਤ ਏਅਰਲਾਈਨਜ਼ ਨੇ ਬਿਜਨੈੱਸ ਕਲਾਸ ਦੇ ਬੇਸ ਕਰਾਇਆ 20 ਫੀਸਦੀ ਤਕ ਘਟਾ ਦਿੱਤਾ ਹੈ। ਕੰਪਨੀ ਨੇ ਇਕਨਾਮੀ ਕਲਾਸ ਦੇ ਬੇਸ ਕਰਾਏ 'ਚ 30 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਛੇ ਦਿਨਾਂ ਦੇ ਖਾਸ ਆਫਰ ਲਈ ਟਿਕਟਾਂ ਦੀ ਬੁਕਿੰਗ ਵੀਰਵਾਰ ਦੀ ਰਾਤ ਤੋਂ ਸ਼ੁਰੂ ਹੋ ਗਈ ਹੈ। 
ਛੇ ਦਿਨ ਮਿਲੇਗੀ ਸਸਤੀ ਟਿਕਟ
ਜੇਟ ਏਅਰਵੇਜ਼ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੀ 70ਵੀਂ ਵ੍ਹਰੇਗੰਢ ਦੇ ਮੌਕੇ 'ਤੇ ਖਾਸ ਛੇ ਦਿਨਾਂ ਦੀ ਸਸਤੀ ਟਿਕਟ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਟਿਕਟ ਵਿਕਰੀ 11 ਅਗਸਤ, 2017 ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਇਕਨਾਮੀ ਕਲਾਸ ਦੇ ਬੇਸ ਕਰਾਏ 'ਤੇ 30 ਫੀਸਦੀ ਅਤੇ ਪ੍ਰੀਮਿਅਮ ਬਿਜਨੈੱਸ ਕਲਾਸ ਦੇ ਕਿਰਾਏ 'ਤੇ 20 ਫੀਸਦੀ ਦੀ ਛੁੱਟ ਦਿੱਤੀ ਜਾਵੇਗੀ।
ਵਿਸਤਾਰਾ ਏਅਰਲਾਈਨਜ਼ ਨੇ ਪੇਸ਼ ਕੀਤਾ ਸਸਤੇ ਹਵਾਈ ਸਫਰ ਦਾ ਆਫਰ
ਵਿਸਤਾਰਾ ਨੇ ਆਪਣੇ ਯਾਤਰੀਆਂ ਲਈ 15 ਅਗਸਤ ਤੋਂ ਪਹਿਲਾਂ'ਫ੍ਰੀਡਮ ਟੂ ਫਲਾਈ' ਸਕੀਮ ਲਾਂਚ ਕੀਤੀ ਹੈ। ਇਸ ਤੇ ਤਹਿਤ ਇਕਨਾਮੀ ਕਲਾਸ 'ਚ ਟਿਕਟ ਦੀ ਸ਼ੁਰੂਆਤੀ ਕੀਮਤ ਸਿਰਫ 799 ਰੁਪਏ ਅਤੇ ਪ੍ਰੀਮਿਅਮ ਇਕਨਾਮੀ ਕਲਾਸ 'ਚ ਸਿਰਫ 2,099 ਰੁਪਏ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਆਫਰ ਸਿਰਫ 48 ਘੰਟਿਆਂ ਲਈ ਸੀ। ਇਸ ਦੇ ਤਹਿਤ ਯਾਤਰਾ 23 ਅਗਸਤ 2017 ਤੋਂ 19 ਅਪ੍ਰੈਲ 2018 ਦੇ ਵਿਚਾਲੇ ਕੀਤੀ ਜਾ ਸਕਦੀ ਹੈ।


Related News