ਕਾਰੋਬਾਰ ਵਿਸਤਾਰ ''ਤੇ ਧਿਆਨ ਕੇਂਦਰਿਤ ਕਰੇਗੀ OLX ਇੰਡੀਆ

03/24/2019 1:48:43 PM

ਨਵੀਂ ਦਿੱਲੀ—ਆਨਲਾਈਨ ਪੁਰਾਣਾ ਸਾਮਾਨ ਵੇਚਣ ਦੀ ਸੁਵਿਧਾ ਦੇਣ ਵਾਲੀ ਕੰਪਨੀ ਓ.ਐੱਲ.ਐਕਸ.ਨੇ ਕਿਹਾ ਕਿ ਉਹ ਭਾਰਤ 'ਚ ਆਪਣੇ ਕਾਰੋਬਾਰ ਦੇ ਵਿਸਤਾਰ 'ਤੇ ਧਿਆਨ ਦੇਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ 10 ਗੁਣਾ ਵਾਧਾ ਹਾਸਲ ਕਰਨ ਦੇ ਬਾਅਦ ਹੀ ਉਹ ਭਾਰਤ 'ਚ ਮੌਦਰੀਕਰਨ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਦੇ ਇਲਾਵਾ ਆਨਲਾਈਨ ਵਰਗੀਕ੍ਰਿਤ ਮੰਚ ਦਾ ਮਕਸਦ ਆਪਣੇ ਐਕਟਿਵ ਯੂਜ਼ਰਸ ਦੀ ਗਿਣਤੀ ਨੂੰ ਦੁੱਗਣਾ ਕਰਕੇ ਮੌਜੂਦਾ ਦੇ 5 ਕਰੋੜ ਤੋਂ 10 ਕਰੋੜ ਕਰਨ ਦਾ ਹੈ। ਓ.ਐੱਲ.ਐਕਸ ਇੰਡੀਆ ਦਾ ਕੰਟਰੀ ਪ੍ਰਮੁੱਖ ਸੁਸ਼ੀਲ ਕੁਮਾਰ ਨੇ ਕਿਹਾ ਕਿ ਸਾਡੇ ਨਿਵੇਸ਼ਕ ਅਤੇ ਬੋਰਡ ਦਾ ਟੀਚਾ ਪਹਿਲਾਂ ਆਪਣੇ ਕਾਰੋਬਾਰ ਨੂੰ ਘੱਟੋ-ਘੱਟ ਦਸ ਗੁਣਾ ਵਧਾਉਣਾ ਹੈ ਅਤੇ ਉਸ ਦੇ ਬਾਅਦ ਹੀ ਅਸੀਂ ਮੌਦਰੀਕਰਨ 'ਤੇ ਵਿਚਾਰ ਕਰਾਂਗੇ। ਮੌਦਰੀਕਰਨ ਦੀ ਸੀਮਾ ਤੈਅ ਕਰਨ ਨਾਲ ਸਾਡੀ ਲੰਬੇ ਸਮੇਂ ਦੀ ਮਹੱਤਵਪੂਰਨ ਕਮੇਟੀ ਹੋ ਜਾਵੇਗੀ। 


Aarti dhillon

Content Editor

Related News