ਓਲਾ ਨੇ ਆਪਣੇ ਹੋਰ ਕਾਰੋਬਾਰਾਂ ਨੂੰ ਸਮੇਟਿਆ, ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਸਰਵਿਸ ’ਤੇ ਕਰੇਗੀ ਫੋਕਸ

06/25/2022 9:15:40 PM

ਨਵੀਂ ਦਿੱਲੀ (ਇੰਟ.)–ਟੈਕਸੀ ਪ੍ਰੋਵਾਈਡਿੰਗ ਸਰਵਿਸ ਨੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ 'ਚ ਐਂਟਰੀ ਕਰਨ ਵਾਲੀ ਓਲਾ ਨੇ ਕਿਹਾ ਕਿ ਹੁਣ ਉਹ ਆਪਣੇ ਹੋਰ ਬਿਜ਼ਨੈੱਸ ਨੂੰ ਬੰਦ ਕਰੇਗੀ। ਉਸ ਦਾ ਫੋਕਸ ਸਿਰਫ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਅਤੇ ਕਾਰੋਬਾਰ ’ਤੇ ਰਹੇਗਾ। ਇਕ ਖਬਰ ਮੁਤਾਬਕ ਕੰਪਨੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਕੰਪਨੀ ਦੇ ਇਕ ਅਧਿਕਾਰੀ ਮੁਤਾਬਕ ਓਲਾ ਨੇ ਆਪਣਾ ਯੂਜ਼ਡ ਕਾਰ ਬਿਜ਼ਨੈੱਸ ਓਲਾ ਕਾਰਸ ਅਤੇ ਕੁਇੱਕ ਡਲਿਵਰੀ ਸਰਵਿਸ ਓਲਾ ਡੈਸ਼ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੰਪਨੀ ਦੇ ਮੈਨੇਜਮੈਂਟ ਨੇ ਤਰਜੀਹਾਂ 'ਤੇ ਮੁੜ ਵਿਚਾਰ ਕੀਤਾ ਅਤੇ ਕੁਇੱਕ ਕਾਮਰਸ ਬਿਜ਼ਨੈੱਸ ਨੂੰ ਬੰਦ ਕਰਨ ਦੇ ਨਤੀਜੇ 'ਤੇ ਪੁੱਜਾ।

ਇਹ ਵੀ ਪੜ੍ਹੋ : ਈਰਾਨ ਦੇ ਦੱਖਣੀ ਸੂਬੇ 'ਚ ਆਇਆ 5.6 ਤੀਬਰਤਾ ਦਾ ਭੂਚਾਲ, ਇਕ ਦੀ ਮੌਤ ਤੇ ਕਈ ਜ਼ਖਮੀ

ਕੰਪਨੀ ਦਾ ਫੋਕਸ ਹੁਣ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਸਰਵਿਸ 'ਤੇ ਹੋਵੇਗਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਈ. ਵੀ. ਨੂੰ ਲੈ ਕੇ ਕੰਪਨੀ ਦੀ ਯੋਜਨਾ ਵੱਡੀ ਹੈ। ਕੰਪਨੀ ਦਾ ਟੀਚਾ 50 ਕਰੋੜ ਭਾਰਤੀਆਂ ਨੂੰ ਇਲੈਕਟ੍ਰਿਕ ਵਾਹਨਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਬੁਲਾਰੇ ਮੁਤਾਬਕ ਓਲਾ ਦਾ ਰਾਈਡਿੰਗ ਬਿਜ਼ਨੈੱਸ (ਟੈਕਸੀ ਕਾਰੋਬਾਰ) ਚੰਗਾ ਚੱਲ ਰਿਹਾ ਹੈ ਅਤੇ ਕੰਪਨੀ ਦੀ ਬੈਲੇਂਸ ਸ਼ੀਟ ਕਾਫੀ ਮਜ਼ਬੂਤ ਹੈ।

ਇਹ ਵੀ ਪੜ੍ਹੋ : ਨਾਰਵੇ 'ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅੱਤਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ

ਓਲਾ ਕਾਰਸ ਦੀ ਸ਼ੁਰੂਆਤ ਕੰਪਨੀ ਨੇ ਅਕਤੂਬਰ 2021 ’ਚ ਕੀਤੀ ਸੀ। ਇਸ ਖੇਤਰ ’ਚ ਕੰਪਨੀ ਨੂੰ ਸਪਿਨੀ, ਡਰੂਮ, ਕਾਰਸ24 ਅਤੇ ਓ. ਐੱਲ. ਐਕਸ. ਵਰਗੇ ਸੇਵਾ ਪ੍ਰੋਵਾਈਡਰਸ ਤੋਂ ਮੁਕਾਬਲਾ ਮਿਲ ਰਿਹਾ ਸੀ। ਅਰੁਣ ਸ਼੍ਰੀ ਦੇਸ਼ਮੁਖ ਨੂੰ ਇਸ ਦਾ ਸੀ. ਈ. ਓ. ਬਣਾਇਆ ਗਿਆ ਪਰ ਪਿਛਲੇ ਹੀ ਮਹੀਨੇ ਉਨ੍ਹਾਂ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਅਤੇ ਕੰਪਨੀ ਨੇ 5 ਵੱਡੇ ਸ਼ਹਿਰਾਂ ’ਚ ਆਪਣੀ ਆਪ੍ਰੇਟਿੰਗ ਬੰਦ ਕਰ ਦਿੱਤੀ। ਇਸ ਬਿਜ਼ਨੈੱਸ ਦੇ ਤਹਿਤ ਕੰਪਨੀ ਦੀ 300 ਸਟੋਰ ਖੋਲ੍ਹਣ ਦੀ ਯੋਜਨਾ ਸੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਅਜਿਹੇ ਸਮੇਂ ’ਚ ਇਹ ਕਾਰੋਬਾਰ ਬੰਦ ਕੀਤਾ ਜਦੋਂ ਯੂਜ਼ਡ ਕਾਰਾਂ ਦੇ ਬਿਜ਼ਨੈੱਸ ’ਚ ਕਾਫੀ ਉਛਾਲ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਿਟਕੁਆਈਨ ਟ੍ਰੇਡਿੰਗ ਪਲੇਟਫਾਰਮ ਬਿਟਪਾਂਡਾ ਨੇ 250 ਕਰਮਚਾਰੀਆਂ ਦੀ ਕੀਤੀ ਛਾਂਟੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News