ਓਲਾ ਇਲੈਕਟ੍ਰਿਕ ਨੇ ਫਿਰ ਮਚਾਈ ਧੂਮ, ਅਕਤੂਬਰ ’ਚ ਕੀਤੀ 20 ਹਜ਼ਾਰ ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ
Tuesday, Nov 01, 2022 - 06:41 PM (IST)
ਆਟੋ ਡੈਸਕ– ਓਲਾ ਇਲੈਕਟ੍ਰਿਕ ਨੇ ਵਿਕਰੀ ਦੇ ਮਾਮਲੇ ’ਚ ਫਿਰ ਬਾਜ਼ੀ ਮਾਰੀ ਹੈ। ਕੰਪਨੀ ਨੇ ਅਕਤੂਬਰ ’ਚ 20 ਹਜ਼ਾਰ ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਓਲਾ ਇਲੈਕਟ੍ਰਿਕ ਸਕੂਟਰ ਨੂੰ ਨਰਾਤਿਆਂ, ਦੁਸ਼ਹਿਰਾਂ, ਦੀਵਾਲੀ ਅਤੇ ਧਨਤੇਰਸ ’ਚ ਖੂਬ ਪਿਆਰ ਮਿਲਿਆ।
ਓਲਾ ਨੇ ਪਿਛਲੇ ਸਾਲ ਜੁਲਾਈ ’ਚ ਐੱਸ 1 ਅਤੇ ਐੱਸ 1 ਪ੍ਰੋ ਦੀ 499 ਰੁਪਏ ’ਚ ਬੁਕਿੰਗ ਸ਼ੁਰੂ ਕੀਤੀ ਸੀ। ਬੁਕਿੰਗ ਸ਼ੁਰੂ ਕਰਨ ਤੋਂ ਬਾਅਦ ਸਤੰਬਰ 2021 ’ਚ ਕੰਪਨੀ ਨੇ ਇਸਦੀ ਆਨਲਾਈਨ ਖ਼ਰੀਦ ਪ੍ਰਕਿਰਿਆ ਸ਼ੁਰੂ ਕੀਤੀ ਸੀ। ਪਹਿਲਾਂ ਓਲਾ ਨੇ ਅਕਤੂਬਰ ’ਚ ਇਨ੍ਹਾਂ ਦੀ ਡਿਲਿਵਰੀ ਸ਼ੁਰੂ ਕਰਨ ਦੀ ਪਲਾਨਿੰਗ ਕੀਤੀ ਅਤੇ ਫਿਰ ਇਸਨੂੰ ਨਵੰਬਰ ਤਕ ਵਧਾ ਦਿੱਤਾ। ਫਿਰ ਦਸੰਬਰ 2021 ’ਚ ਵਿਕਰੀ ਸ਼ੁਰੂ ਕੀਤੀ ਗਈ।
ਓਲਾ ਨੇ ਆਪਣੇ ਐੱਸ 1 ਅਤੇ ਐੱਸ 1 ਪ੍ਰੋ ਇਲੈਕਟ੍ਰਿਕ ਸਕੂਟਰਾਂ ’ਚ MoveOS 3 ਸਾਫਟਵੇਅਰ ਦੁਆਰਾ ਕਈ ਸ਼ਾਨਦਾਰ ਫੀਚਰਜ਼ ਜੋੜੇ ਹਨ, ਜਿਨ੍ਹਾਂ ’ਚ ਕਾਲ ਅਤੇ ਮੈਸੇਜ ਅਲਰਟ, ਐਡਵਾਂਸ ਰਿਜਨੇਸ਼ਨ ਮੋਡ, ਲਾਕ ਅਤੇ ਅਨਲਾਕ, ਪ੍ਰੋਫਾਈਲ, ਪਾਰਟੀ ਮੋਡ, ਹਾਈਪਰਚਾਰਜਿੰਗ, ਹਿੱਲ ਹੋਲਡ ਅਸਿਸਟ, ਵਿਜੇਟ, ਡਾਕਿਊਮੈਂਟ ਸਟੋਰੇਜ, ਵਕੇਸ਼ਨ ਮੋਡ, ਹੈਜ਼ਰਡ ਲਾਈਟ ਅਤੇ ਰਾਈਡ ਰਿਪੋਰਟ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਚੋਂ ਤਿੰਨ ਫੀਚਰਜ਼ ਸਭ ਤੋਂ ਸ਼ਾਨਦਾਰ ਹਨ, ਜਿਸ ਵਿਚ ਪਾਰਟੀ ਮੋਡ, ਹਾਈਪਰਚਾਰਜਿੰਗ, ਲਾਕ ਅਤੇ ਅਨਲਾਕ ਸ਼ਾਮਲ ਹਨ।
ਹਾਈਪਰਚਾਰਜਿੰਗ ਦੀ ਮਦਦ ਨਾਲ ਸਕੂਟਰ ਨੂੰ ਘੱਟ ਸਮੇਂ ’ਚ ਜ਼ਿਆਦਾ ਚਾਰਜ ਕੀਤਾ ਜਾ ਸਕੇਗਾ। ਸਿਰਫ ਇਕ ਮਿੰਟ ਦੀ ਚਾਰਜਿੰਗ ਨਾਲ ਸਕੂਟਰ ਨੂੰ ਤਿੰਨ ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ ਅਤੇ 15 ਮਿੰਟਾਂ ਤਕ ਚਾਰਜ ਕਰਨ ’ਤੇ ਇਸਨੂੰ 50 ਕਿਲੋਮੀਟਰ ਤਕ ਚਲਾਇਆ ਜਾ ਸਕੇਗਾ। ਪਾਰਟੀ ਮੋਡ ਦੇ ਅਪਡੇਟ ਨਾਲ ਹੁਣ ਓਲਾ ਇਲੈਕਟ੍ਰਿਕ ਸਕੂਟਰ ’ਚ ਗਾਣਿਆਂ ਦਾ ਮਜ਼ਾ ਲੈਣਾ ਹੋਰ ਵੀ ਮਜ਼ੇਦਾਰ ਹੋਵੇਗਾ। ਪਾਰਟੀ ਮੋਡ ’ਚ ਸਕੂਟਰ ਦੀ ਹੈੱਡਲਾਈਟ ਅਤੇ ਟਰਨ ਇੰਡੀਕੇਟਰ ਗਾਣੇ ਦੀ ਧੁੰਨ ਦੇ ਨਾਲ ਜਗਦੇ-ਬੁਝਦੇ ਹਨ। ਉਥੇ ਹੀ ਲਾਕ ਅਤੇ ਅਨਲਾਕ ਬੇਹੱਦ ਸ਼ਾਨਦਾਰ ਫੀਚਰ ਹਨ। ਸਕੂਟਰ ’ਚ ਨਵੀਂ ਸਾਫਟਵੇਅਰ ਅਪਡੇਟ ਕਰਨ ਤੋਂ ਬਾਅਦ ਇਸਨੂੰ ਮੈਨੁਅਲ ਤਰੀਕੇ ਨਾਲ ਲਾਕ ਜਾਂ ਅਨਲਾਕ ਕਰਨ ਦੀ ਲੋੜ ਨਹੀਂ ਹੋਵੇਗੀ। ਕੰਪਨੀ ਵੱਲੋਂ ਇਸ ਫੀਚਰ ਨੂੰ ਪੇਟੈਂਟ ਵੀ ਕਰਵਾ ਲਿਆ ਗਿਆ ਹੈ।