OLA ਦੇ CEO ਭਵੀਸ਼ ਅਗਰਵਾਲ ਨੂੰ ਮੰਗਣੀ ਪਈ ਮੁਆਫ਼ੀ, ਜਾਣੋ ਕੀ ਹੈ ਮਾਮਲਾ

Thursday, Sep 09, 2021 - 01:28 PM (IST)

OLA ਦੇ CEO ਭਵੀਸ਼ ਅਗਰਵਾਲ ਨੂੰ ਮੰਗਣੀ ਪਈ ਮੁਆਫ਼ੀ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ - ਵੈਬਸਾਈਟ 'ਚ ਤਕਨੀਕੀ ਖਰਾਬੀ ਕਾਰਨ ਓਲਾ ਇਲੈਕਟ੍ਰਿਕ ਨੇ ਆਪਣੇ ਇਲੈਕਟ੍ਰਿਕ ਸਕੂਟਰ ਐਸ 1 ਦੀ ਵਿਕਰੀ 15 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕੰਪਨੀ ਨੇ ਪਿਛਲੇ ਮਹੀਨੇ ਓਲਾ ਐਸ 1 ਇਲੈਕਟ੍ਰਿਕ ਸਕੂਟਰ ਦੇ ਦੋ ਵੇਰੀਐਂਟ ਲਾਂਚ ਕੀਤੇ ਸਨ। ਇਸ ਵਿੱਚੋਂ ਐਸ 1 ਦੀ ਕੀਮਤ 99,999 ਰੁਪਏ ਅਤੇ ਐਸ 1 ਪ੍ਰੋ ਦੀ ਕੀਮਤ 1,29,999 ਰੁਪਏ ਰੱਖੀ ਗਈ ਹੈ। ਕੰਪਨੀ ਨੇ ਕਿਹਾ ਕਿ ਸਕੂਟਰ ਦੀ ਵਿਕਰੀ 8 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਡਿਲਿਵਰੀ ਅਕਤੂਬਰ 'ਚ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਹੁਣ ਬਿਨਾਂ ਬੈਂਕ ਖਾਤੇ ਤੋਂ ਵੀ ਮਿਲੇਗਾ 'ਲਾਕਰ', ਹੋਣਗੀਆਂ ਇਹ ਸ਼ਰਤਾਂ

ਓਲਾ ਦੇ ਚੇਅਰਮੈਨ ਅਤੇ ਸਮੂਹ ਦੇ ਸੀ.ਈ.ਓ. ਭਵੀਸ਼ ਅਗਰਵਾਲ ਨੇ ਬੁੱਧਵਾਰ ਦੇਰ ਰਾਤ ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕਿਹਾ ਕਿ ਓਲਾ ਦੇ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਇੱਕ ਹਫਤੇ ਦੇਰੀ ਨਾਲ ਹੋਈ ਹੈ ਅਤੇ ਹੁਣ 15 ਸਤੰਬਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ, “ਅਸੀਂ ਅੱਜ ਤੋਂ ਓਲਾ ਐਸ 1 ਸਕੂਟਰ ਦੀ ਵਿਕਰੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਨੂੰ ਅੱਜ ਸਾਡੀ ਵੈਬਸਾਈਟ ਤੇ ਆਪਣੀ ਖਰੀਦ ਨੂੰ ਲਾਈਵ ਬਣਾਉਣ ਲਈ ਕਈ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੇ ਕਈ ਘੰਟਿਆਂ ਤੱਕ ਉਡੀਕ ਕੀਤੀ।

ਕੀ ਕਿਹਾ ਭਾਵੀਸ਼ ਅਗਰਵਾਲ ਨੇ

“ਵੈਬਸਾਈਟ ਗੁਣਵੱਤਾ ਦੇ ਲਿਹਾਜ਼ ਨਾਲ ਸਾਡੀ ਉਮੀਦਾਂ ਤੇ ਖਰੀ ਨਹੀਂ ਉਤਰੀ। ਮੈਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਨਿਰਾਸ਼ ਕੀਤਾ ਹੈ। ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਕੰਪਨੀ ਨੇ ਆਪਣੇ ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ਡ ਕਰ ਦਿੱਤਾ ਹੈ। ਲੋਨ ਪ੍ਰਕਿਰਿਆ ਵੀ ਇਸ ਵਿੱਚ ਪੂਰੀ ਤਰ੍ਹਾਂ ਡਿਜੀਟਲ ਹੈ ਜਿਸਦੇ ਲਈ ਕਿਸੇ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਅਗਰਵਾਲ ਨੇ ਕਿਹਾ ਕਿ ਕੰਪਨੀ ਗਾਹਕਾਂ ਨੂੰ ਡਿਜੀਟਲ ਖਰੀਦਦਾਰੀ ਦਾ ਤਜਰਬਾ ਦੇਣਾ ਚਾਹੁੰਦੀ ਸੀ ਪਰ ਇਹ ਬੁੱਧਵਾਰ ਨੂੰ ਅਸਫਲ ਰਹੀ। ਇਸ ਨੂੰ ਹੋਰ ਹਫ਼ਤਾ ਲੱਗੇਗਾ।

ਇਹ ਵੀ ਪੜ੍ਹੋ: ਸਚਿਨ ਬਾਂਸਲ ਨੇ ਮਦਰਾਸ ਹਾਈਕੋਰਟ 'ਚ ED ਦੇ ਨੋਟਿਸ ਨੂੰ ਦਿੱਤੀ ਚੁਣੌਤੀ, ਜਾਣੋ ਕੀ ਹੈ ਮਾਮਲਾ

ਓਲਾ ਇਲੈਕਟ੍ਰਿਕ ਨੇ ਜੁਲਾਈ ਵਿੱਚ 499 ਰੁਪਏ ਵਿੱਚ ਪ੍ਰੀ-ਲਾਂਚ ਬੁਕਿੰਗ ਸ਼ੁਰੂ ਕੀਤੀ ਸੀ ਅਤੇ 24 ਘੰਟਿਆਂ ਵਿੱਚ 1 ਲੱਖ ਤੋਂ ਵੱਧ ਆਰਡਰ ਪ੍ਰਾਪਤ ਹੋਏ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਸਨੂੰ ਹੁਣ ਤੱਕ ਕਿੰਨੇ ਆਰਡਰ ਮਿਲੇ ਹਨ। ਕੰਪਨੀ ਨੇ ਰਸਮੀ ਤੌਰ 'ਤੇ 15 ਅਗਸਤ ਨੂੰ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਓਲਾ ਐਸ 1 ਲਾਂਚ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਸ਼ੁਰੂ ਵਿੱਚ ਇਹ ਹਰ ਸਾਲ 10 ਲੱਖ ਸਕੂਟਰ ਬਣਾਏਗੀ ਅਤੇ ਬਾਅਦ ਵਿੱਚ ਇਸਨੂੰ ਬਾਜ਼ਾਰ ਦੀ ਮੰਗ ਦੇ ਅਧਾਰ 'ਤੇ ਵਧਾ ਕੇ 20 ਲੱਖ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News