ਵਿਦੇਸ਼ਾਂ ''ਚ ਤੇਲ, ਗੈਸ ਬਲਾਕ ਦੇ ਬਾਹਰ ਹੋਈ ਰਿਲਾਇੰਸ

10/15/2017 5:00:51 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀ ( ਆਰ.ਆਈ.ਐੱਲ) ਨੇ ਮਿਆਂਮਾਰ 'ਚ ਬਲਾਕਾਂ ਨੂੰ ਛੱਡ ਦਿੱਤਾ ਹੈ। ਇਸਦੇ ਨਾਲ ਕੰਪਨੀ ਵਿਦੇਸ਼ਾਂ 'ਚ ਸਥਿਤ ਆਪਣੇ ਸਾਰੇ ਪਰੰਪਰਾਗਤ ਤੇਲ ਅਤੇ ਗੈਸ ਸੰਪਤੀਆਂ ਤੋਂ ਬਾਹਰ ਹੋ ਗਈ ਹੈ। ਦੂਸਰੀ ਤਿਮਾਹੀ ਦੇ ਵਿੱਤੀ ਨਤੀਜੇ ਦੀ ਘੋਸ਼ਣਾ ਦੇ ਬਾਅਦ ਨਿਵੇਸ਼ਕਾਂ ਦੇ  ਲਈ ਰੱਖੀਆਂ ਗਈਆਂ ਗੱਲਾਂ 'ਚ ਆਰ.ਆਈ.ਐੱਲ. ਨੇ ਕਿਹਾ, '' ਮਿਆਂਮਾਰ ਸਥਿਤ ਬਲਾਕ ਐੱਮ 17 ਅਤੇ ਐੱਮ 18 ਨੂੰ ਛੱਡ ਦਿੱਤਾ ਹੈ। ਅਧਿਐਨ ਅਤੇ ਹੁਰ ਤਕਨੀਕੀ ਆਕਲਨ ਦੇ ਬਾਅਦ ਇਹ ਕਦਮ ਉਠਾਇਆ ਗਿਆ ਹੈ।'' ਇਸਦੇ ਨਾਲ ਕੰਪਨੀ ਦੀ ਵਿਦੇਸ਼ਾਂ 'ਚ ਕੋਈ ਵੀ ਪਰੰਪਰਾਗਤ ਤੇਲ ਅਤੇ ਗੈਸ ਸੰਪਤੀ ਨਹੀਂ ਵੇਚੀ ਹੈ। ਉਸਦੀ ਕੇਵਲ ਦੋ ਸ਼ੈਲ ਗੈਸ ਅਸਟੇਟ ਅਮਰੀਕਾ 'ਚ ਹਨ।
ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਨੀ ਨੇ ਅਮਰੀਕਾ 'ਚ ਤਿੰਨ ਸ਼ੇਲ ਤੇਲ ਅਤੇ ਗੈਸ ਬਲਾਕ 'ਚੋਂ ਇਕ ਨੂੰ 12.6 ਕਰੋੜ ਡਾਲਰ 'ਚ ਵੇਚਿਆ ਸੀ। ਕੰਪਨੀ ਨੂੰ ਮਿਆਂਮਾਰ 'ਚ ਮਾਰਚ 2015 'ਚ ਬਲਾਕ ਆਵੰਟਿਤ ਕੀਤੇ ਗਏ ਸਨ। ਦੋਨਾਂ ਬਲਾਕਾਂ 'ਚ ਉਸਦੇ ਕੋਲ 96 ਪ੍ਰਤੀਸ਼ਤ ਹਿੱਸੇਦਾਰੀ ਸੀ ਜਦਕਿ ਬਾਕੀ 4 ਪ੍ਰਤੀਸ਼ਤ ਸਥਾਨੀਏ ਕੰਪਨੀ ਦੇ ਕੋਲ ਸੀ। ਆਰ.ਆਈ.ਐੱਲ.ਦੇ ਕੋਲ ਇਕ ਸਮੇਂ ਦੇਸ਼ 'ਚ 42 ਬਲਾਕ ਜਾਂ ਫੀਲਡ ਸਨ ਜੋ ਹੁਣ ਘਟਾ ਤੇ ਪੰਜ 'ਤੇ ਆ ਗਏ ਹਨ। ਇਹ ਪੰਜਾਂ ਪਰੰਪਰਾਗਤ ਤੇਲ ਅਤੇ ਗੈਸ ਫੀਲਡ ਹੈ। ਇਸਦੇ ਇਲਾਵਾ ਦੋ ਕੋਲ ਬੇਡ ਮਿਥੇਨ ( ਸੀ.ਬੀ.ਐੱਸ.) ਬਲਾਕ ਹੈ।


Related News