ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

Saturday, Nov 11, 2023 - 10:55 AM (IST)

ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

ਨਵੀਂ ਦਿੱਲੀ (ਇੰਟ.) – ਧਨਤੇਰਸ ਮੌਕੇ ਪੂਰੇ ਦੇਸ਼ ਦੇ ਬਾਜ਼ਾਰਾਂ ਵਿੱਚ ਗਜ਼ਬ ਜਿਹੀ ਰੌਣਕ ਵੇਖਣ ਨੂੰ ਮਿਲੀ। ਧਨਤੇਰਸ ਵਾਲੇ ਦਿਨ ਸੋਨਾ-ਚਾਂਦੀ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਵਾਰ ਧਨਤੇਰਸ ਦੇ ਮੌਕੇ ਹੁਣ ਤੱਕ ਕਰੀਬ 27,000 ਕਰੋੜ ਰੁਪਏ ਦਾ ਸੋਨਾ ਦੇਸ਼ ਭਰ ’ਚ ਵਿਕ ਚੁੱਕਾ ਹੈ। ਉੱਥੇ ਹੀ ਚਾਂਦੀ ਦੀ ਗੱਲ ਕਰੀਏ ਤਾਂ ਹੁਣ ਤੱਕ 3000 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਾ ਹੈ। ਧਨਤੇਰਸ ’ਤੇ ਦੇਸ਼ ਦੇ ਸਾਰੇ ਬਾਜ਼ਾਰਾਂ ’ਚ ਕਾਫ਼ੀ ਰੌਣਕ ਛਾਈ ਰਹੀ, ਜਿਸ ਦੌਰਾਨ ਸੋਨੇ-ਚਾਂਦੀ ਦੀ ਜ਼ੋਰਦਾਰ ਵਿਕਰੀ ਹੋਈ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਸੋਨੇ-ਚਾਂਦੀ ਸਣੇ ਹੋਰ ਵਸਤਾਂ ਦਾ 30,000 ਕਰੋੜ ਰੁਪਏ ਦਾ ਕਾਰੋਬਾਰ
ਆਲ ਇੰਡੀਆ ਜਵੈਲਰਸ ਐਂਡ ਗੋਲਡਸਮਿੱਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਅੱਜ ਦੇਸ਼ ਭਰ ’ਚ ਸੋਨੇ-ਚਾਂਦੀ ਅਤੇ ਹੋਰ ਵਸਤਾਂ ਦਾ ਲਗਭਗ 30,000 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਾ ਹੈ। ਪਿਛਲੇ ਸਾਲ ਧਨਤੇਰਸ ’ਤੇ ਲਗਭਗ ਇਹ ਕਾਰੋਬਾਰ 25,000 ਕਰੋੜ ਰੁਪਏ ਦਾ ਰਿਹਾ ਸੀ। ਪਿਛਲੇ ਸਾਲ ਸੋਨੇ ਦੀ ਕੀਮਤ 52,000 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕਿ ਉਸ ਵਾਰ ਇਹ 62,000 ਰੁਪਏ ਪ੍ਰਤੀ 10 ਗ੍ਰਾਮ ਹੈ। ਦੂਜੇ ਪਾਸੇ ਪਿਛਲੀ ਦੀਵਾਲੀ ’ਤੇ ਚਾਂਦੀ 58,000 ਰੁਪਏ ’ਚ ਵਿਕਦੀ ਸੀ ਅਤੇ ਹੁਣ ਇਸ ਦੀ ਕੀਮਤ 72,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ

41 ਟਨ ਸੋਨਾ ਅਤੇ 400 ਟਨ ਚਾਂਦੀ ਦੀ ਹੋਈ ਵਿਕਰੀ
ਇਕ ਅਨੁਮਾਨ ਮੁਤਾਬਕ ਧਨਤੇਰਸ ਮੌਕੇ ਦੇਸ਼ ’ਚ ਲਗਭਗ 41 ਟਨ ਸੋਨਾ ਅਤੇ ਲਗਭਗ 400 ਟਨ ਚਾਂਦੀ ਦੇ ਗਹਿਣੇ ਅਤੇ ਸਿੱਕਿਆਂ ਦੀ ਵਿਕਰੀ ਹੋ ਚੁੱਕੀ ਹੈ। ਦੇਸ਼ ’ਚ ਲਗਭਗ 4 ਲੱਖ ਛੋਟੇ-ਵੱਡੇ ਜਵੈਲਰਸ ਹਨ, ਜਿਨ੍ਹਾਂ ’ਚ 1 ਲੱਖ 85 ਹਜ਼ਾਰ ਜਵੈਲਰਸ ਭਾਰਤੀ ਮਾਪਦੰਡ ਬਿਊਰੋ ਵਿਚ ਰਜਿਸਟਰਡ ਜਿਊਲਰਸ ਹਨ ਅਤੇ ਲਗਭਗ 2 ਲੱਖ 25 ਛੋਟੇ ਜਿਊਲਰਸ ਹਨ, ਜੋ ਉਨਾਂ ਖੇਤਰਾਂ ’ਚ ਹਨ, ਜਿੱਥੇ ਸਰਕਾਰ ਨੇ ਹਾਲੇ ਬੀ. ਆਈ. ਐੱਸ. ਲਾਗੂ ਨਹੀਂ ਕੀਤਾ ਹੈ। ਉੱਥੇ ਹੀ ਹਰ ਸਾਲ ਵਿਦੇਸ਼ ਤੋਂ ਲਗਭਗ 800 ਟਨ ਸੋਨਾ ਅਤੇ ਲਗਭਗ 4000 ਟਨ ਚਾਂਦੀ ਦਰਾਮਦ ਹੁੰਦੀ ਹੈ।

ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਇਨ੍ਹਾਂ ਚੀਜ਼ਾਂ ਦੀ ਵੀ ਹੋ ਰਹੀ ਹੈ ਵਿਕਰੀ
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅੱਜ ਧਨਤੇਰਸ ਮੌਕੇ ਸ਼੍ਰੀ ਗਣੇਸ਼ ਜੀ, ਸ਼੍ਰੀ ਲਕਸ਼ਮੀ ਜੀ, ਸ਼੍ਰੀ ਕੁਬੇਰ ਜੀ ਦੀਆਂ ਮੂਰਤੀਆਂ ਅਤੇ ਚਿੱਤਰਾਂ ਨੂੰ ਖਰੀਦਿਆ ਜਾ ਰਿਹਾ ਹੈ, ਉੱਥੇ ਹੀ ਅੱਜ ਦੇ ਦਿਨ ਵਾਹਨ, ਸੋਨੇ-ਚਾਂਦੀ ਦੇ ਗਹਿਣੇ, ਬਰਤਨ, ਰਸੋਈ ਦੇ ਉਪਕਰਨ, ਇਲੈਕਟ੍ਰਾਨਿਕਸ ਵਸਤਾਂ ਸਮੇਤ ਝਾੜੂ ਖਰੀਦਣ ਨੂੰ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦੀਵਾਲੀ ਮੌਕੇ ਦੀਵੇ ਜਗਾਉਣ ਲਈ ਮਿੱਟੀ ਦੇ ਦੀਵੇ, ਬੰਦਨਵਾਰ, ਘਰ ਅਤੇ ਆਫਿਸ ਨੂੰ ਸਜਾਉਣ ਦੀਆਂ ਵਸਤਾਂ, ਫਰਨੀਸ਼ਿੰਗ ਫੈਬ੍ਰਿਕ, ਦੀਵਾਲੀ ਪੂਜਾ ਸਮੱਗਰੀ ਨੂੰ ਵੀ ਖਰੀਦਣਾ ਸ਼ੁੱਭ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News