28 ਅਕਤੂਬਰ ਨੂੰ ਖੁੱਲ੍ਹੇਗਾ Nykaa ਦਾ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ

Monday, Oct 25, 2021 - 02:21 PM (IST)

28 ਅਕਤੂਬਰ ਨੂੰ ਖੁੱਲ੍ਹੇਗਾ Nykaa ਦਾ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ

ਨਵੀਂ ਦਿੱਲੀ - ਈ-ਕਾਮਰਸ ਪਲੇਟਫਾਰਮ ਨਾਇਕਾ ਦਾ ਸੰਚਾਲਨ ਕਰਨ ਵਾਲੀ ਕੰਪਨੀ ਐੱਫ.ਐੱਸ.ਐੱਨ. ਈ-ਕਾਮਰਸ ਵੈਂਚਰਸ ਲਿਮਟਿਡ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਆਪਣੇ   ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਦੇ ਤਹਿਤ ਕੀਮਤ ਦਾ ਦਾਇਰਾ 1,085-1,125 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਕੰਪਨੀ ਦਾ ਆਈ.ਪੀ.ਓ. 28 ਅਕਤਬੂਰ ਨੂੰ ਬੋਲੀ ਲਈ ਖੁੱਲ੍ਹੇਗਾ ਅਤੇ ਇਕ ਨਵੰਬਰ ਨੂੰ ਬੰਦ ਹੋਵੇਗਾ। 

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਈ.ਪੀ.ਓ. ਤਹਿਤ 630 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਜਾਰੀ ਕੀਤੇ ਜਾਣਗੇ , ਜਦੋਂਕਿ ਇਸ ਵਿਚ ਮੌਜੂਦਾ ਸ਼ੇਅਰਧਾਰਕਾਂ ਵਲੋਂ 41,972,660 ਇਕੁਇਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ। ਨਾਇਕਾ ਨੇ ਦੱਸਿਆ ਕਿ ਪੇਸ਼ਕਸ਼ ਲਈ ਯੋਗ ਕਰਮਚਾਰੀਆਂ ਲਈ 250,000 ਇਕੁਇਟੀ ਸ਼ੇਅਰ ਰਾਂਖਵੇਂ ਹਨ। ਨਾਇਕਾ ਸੁੰਦਰਤਾ ਉਤਪਾਦ ਖਰੀਦਣ ਲਈ ਇੱਕ ਆਨਲਾਈਨ ਪਲੇਟਫਾਰਮ ਹੈ, ਜੋ ਕਿ 2012 ਵਿੱਚ ਸ਼ੁਰੂ ਕੀਤਾ ਗਿਆ ਸੀ।    

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News