ਭਾਰਤ ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਇਸ ਸਾਲ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ
Friday, Mar 24, 2023 - 11:00 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਵੱਖ-ਵੱਖ ਦੇਸ਼ਾਂ ਲਈ ਵੀਜ਼ਾ ਅਰਜ਼ੀਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਵਰਗੀਆਂ ਸੇਵਾਵਾਂ ਕਰਨ ਵਾਲੀ ਗਲੋਬਲ ਕੰਪਨੀ ਵੀ. ਐੱਫ. ਐੱਸ.-ਗਲੋਬਲ ਦਾ ਅਨੁਮਾਨ ਹੈ ਕਿ ਨਵੀਂ ਦਿੱਲੀ ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਸਾਲ 2023 ’ਚ ਕੋਵਿਡ-19 ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਜਾਏਗੀ। ਵੀ. ਐੱਫ. ਐੱਸ. ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮ. ਦੇ ਦੱਖਣੀ ਏਸ਼ੀਆ ਕਾਰੋਬਾਰ ਦੇ ਮੁਖੀ ਵਿਸ਼ਾਲ ਜੈਰਥ ਨੇ ਕਿਹਾ ਕਿ ਕਰੀਬ 2 ਸਾਲਾਂ ਬਾਅਦ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹਣ ਅਤੇ ਸਿਹਤ ਸਬੰਧੀ ਚਿੰਤਾਵਾਂ ਦੇ ਬਿਹਤਰ ਪ੍ਰਬੰਧ ਤੋਂ ਬਾਅਦ ਨਵੀਂ ਦਿੱਲੀ (ਭਾਰਤ) ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ 2021 ਦੀ ਤੁਲਣਾ ’ਚ 2022 ’ਚ ਲਗਭਗ ਦੁੱਗਣੀ ਰਹੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਘੱਟ ਰਹੀ ਅਰਬਪਤੀਆਂ ਦੀ ਗਿਣਤੀ ਤੇ ਭਾਰਤ 'ਚ ਵਧ ਰਹੀ ਹੈ ਰਈਸਾਂ ਦੀ ਸੰਖ਼ਿਆ
ਭਾਰਤ ’ਚ 300 ਤੋਂ ਵੱਧ ਕਰਮਚਾਰੀਆਂ ਅਤੇ ਦਿੱਲੀ ਸਮੇਤ 19 ਸ਼ਹਿਰਾਂ ’ਚ ਸਥਾਪਿਤ ਆਪਣੇ ਕੇਂਦਰਾਂ ਨਾਲ ਕੰਮ ਕਰ ਰਹੇ ਸ਼੍ਰੀ ਜੈਰਥ ਨੇ ਕਿਹਾ ਕਿ ਮੌਜੂਦਾ ਰੁਝਾਨਾਂ ਨੂੰ ਦੇਖਦੇ ਹੋਏ ਇਸ ਸਮੇਂ ਕਿਹਾ ਜਾ ਸਕਦਾ ਹੈ ਕਿ ਵੀਜ਼ਾ ਅਰਜ਼ੀ ਦਾ ਪੱਧਰ ਇਸ ਸਾਲ ਕੋਵਿਡ ਤੋਂ ਪਹਿਲਾਂ (2019) ਦੇ ਪੱਧਰ ਤੋਂ ਉੱਪਰ ਨਿਕਲ ਜਾਏਗਾ। ਉਨ੍ਹਾਂ ਨੇ ਦੱਸਿਆ ਕਿ 2022 ’ਚ ਨਵੀਂ ਦਿੱਲੀ ਤੋਂ ਵੀਜ਼ਾ ਅਰਜ਼ੀ ਦਾ ਸਬੂਤ 2019 ਤੋਂ ਪਹਿਲਾਂ ਮਹਾਮਾਰੀ ਪੱਧਰਾਂ ਦੇ 80 ਫੀਸਦੀ ਦੇ ਕਰੀਬ ਪਹੁੰਚ ਗਿਆ ਅਤੇ ਜੇ ਇਸ ਦੀ ਤੁਲਣਾ 2021 ਨਾਲ ਕਰੀਏ ਤਾਂ ਪਿਛਲੇ ਸਾਲ ਅਰਜ਼ੀਆਂ ’ਚ ਇਕ ਸਾਲ ਪਹਿਲਾਂ ਤੋਂ 93 ਫੀਸਦੀ ਦਾ ਵਾਧਾ ਦਰਜ ਕਰਵਾਇਆ ਗਿਆ ਹੈ। ਸ਼੍ਰੀ ਜੈਰਥ ਨੇ ਕਿਹਾ ਕਿ 2021 ’ਚ ਕਈ ਦੇਸ਼ਾਂ ਦੀਆਂ ਸਰਹੱਦਾਂ ਬੰਦ ਸਨ। ਕੰਪਨੀ ਮੁਤਾਬਕ ਨਵੀਂ ਦਿੱਲੀ ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ’ਚ ਵਾਧੇ ਦਾ ਇਹ ਰੁਝਾਨ ਭਾਰਤ ’ਚ ਦਰਜ ਸਮੁੱਚੇ ਵਾਧੇ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਰਿਲਾਇੰਸ ਨੇ ਵਧਾਈ FMCG ਸੈਕਟਰ ਵਿਚ ਹਲਚਲ, ਪੇਸ਼ ਕੀਤੇ ਕਈ ਨਵੇਂ ਉਤਪਾਦ
ਯੂਰਪ ਅਤੇ ਜਾਰਜੀਆ ਅਤੇ ਲਾਤਵੀਆ ਵਰਗੇ ਸਾਬਕਾ ਸੋਵੀਅਤ ਸੰਘ ਤੋਂ ਵੱਖ ਹੋਏ ਗਣਰਾਜਾਂ ਲਈ ਭਾਰਤ ਤੋਂ ਵਿਦਿਆਰਥੀ ਵੀਜ਼ਾ ਦੀ ਮੰਗ ਵਧੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਵਲੋਂ ਹਾਲੇ ਹਫਤਾ-ਦਸ ਦਿਨ ਪਹਿਲਾਂ ਟੂਰਿਸਟ ਵੀਜ਼ਾ ਸ਼ੁਰੂ ਕਰਨ ਨਾਲ ਉੱਥੇ ਜਾਣ ਵਾਲਿਆਂ ਦੀਆਂ ਅਰਜੀਆਂ ਦੀ ਮੰਗ ਵੀ ਵਧੇਗੀ। ਸ਼੍ਰੀ ਜੈਰਥ ਨੇ ਇਹ ਵੀ ਕਿਹਾ ਕਿ ਵੀ. ਐੱਫ. ਐੱਸ. ਨਿੱਜੀ ਸੇਵਾਵਾਂ ਜਿਵੇਂ ਕਿ ਵੀਜ਼ਾ ਅਰਜ਼ੀਆਂ ਦੀ ਘਰ ਪਿਕ-ਅੱਪ ਅਤੇ ਤੁਹਾਡੇ ਦਰਵਾਜ਼ੇ ’ਤੇ ਵੀਜ਼ਾ ਸਹੂਲਤ ਵਿਚ ਬਹੁਤ ਵਧੀਆ ਵਾਧਾ ਦੇਖ ਰਿਹਾ ਹੈ ਜੋ ਬਿਨੈਕਾਰ ਦੀ ਬਾਇਓਮੀਟ੍ਰਿਕ ਤਸਦੀਕ ਦੀ ਸਹੂਲਤ ਦਿੰਦਾ ਹੈ।
ਇਹ ਵੀ ਪੜ੍ਹੋ : Bisleri ਦੀ ਕਹਾਣੀ 'ਚ ਟਵਿੱਸਟ, ਰਮੇਸ਼ ਚੌਹਾਨ ਨੇ ਧੀ ਦੀ ਜਗ੍ਹਾ ਇਨ੍ਹਾਂ ਨੂੰ ਸੌਂਪੀ 7000 ਕਰੋੜ ਦੀ ਕੰਪਨੀ ਦੀ ਕਮਾਨ!
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।