ਬੈਂਕ FD 'ਤੇ ਕਮਾਈ ਘਟਣ ਵਿਚਕਾਰ ਇਨ੍ਹਾਂ ਸਕੀਮਾਂ 'ਚ ਖੁੱਲ੍ਹੇ 81 ਲੱਖ 'ਖਾਤੇ'

Sunday, Apr 25, 2021 - 03:35 PM (IST)

ਨਵੀਂ ਦਿੱਲੀ- ਪਿਛਲੇ ਵਿੱਤੀ ਸਾਲ 2020-21 ਵਿਚ ਮਿਊਚੁਅਲ ਫੰਡ ਹਾਊਸਾਂ ਵਿਚ 81 ਲੱਖ ਨਵੇਂ ਨਿਵੇਸ਼ਕ ਖਾਤੇ ਜੁੜੇ ਹਨ। ਇਸ ਨਾਲ ਮਿਊਚੁਅਲ ਫੰਡ ਇਕਾਈਆਂ ਦੇ ਫੋਲੀਓ ਦਾ ਕੁੱਲ ਅੰਕੜਾ 9.78 ਕਰੋੜ 'ਤੇ ਪਹੁੰਚ ਗਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ ਵਿਚ ਵੀ ਮਿਊਚੁਅਲ ਫੰਡ ਉਦਯੋਗ ਦੇ ਫੋਲੀਓ ਵਿਚ ਵਾਧੇ ਦਾ ਸਿਲਸਿਲਾ ਜਾਰੀ ਰਹੇਗਾ। ਮਿਊਚੁਅਲ ਫੰਡਸ ਸੰਗਠਨ (ਐੱਮਫੀ) ਦੇ ਅੰਕੜਿਆਂ ਅਨੁਸਾਰ ਉਦਯੋਗ ਨੇ ਪਿਛਲੇ ਵਿੱਤੀ ਸਾਲ 2019-20 ਵਿਚ 72.89 ਲੱਖ ਫੋਲੀਓ ਜੋੜੇ ਸਨ। 

ਮਾਰਨਿੰਗਸਟਾਰ ਇੰਡੀਆ ਦੇ ਡਾਇਰੈਕਟਰ ਮੈਨੇਜਰ (ਰਿਸਰਚ) ਕੌਸਤੁਭ ਬੇਲਾਪੁਰਕਰ ਨੇ ਕਿਹਾ, ''ਨਿਵੇਸ਼ਕ ਹੁਣ ਲੰਮੀ ਮਿਆਦ ਨਾਲ ਥੋੜ੍ਹੇ ਸਮੇਂ ਦੇ ਵਿੱਤੀ ਟੀਚਿਆਂ ਲਈ ਮਿਊਚੁਅਲ ਫੰਡਾਂ ਪ੍ਰਤੀ ਜਾਗਰੂਕ ਹੋ ਰਹੇ ਹਨ।''

ਉਨ੍ਹਾਂ ਕਿਹਾ ਕਿ ਮਿਊਚੁਅਲ ਫੰਡਾਂ ਵਿਚ ਨਿਵੇਸ਼ ਪ੍ਰਤੀ ਜਾਗਰੂਕਤਾ ਮਿਊਚੁਅਲ ਫੰਡ ਕੰਪਨੀਆਂ, ਵਿੱਤੀ ਸਲਾਹਕਾਰਾਂ ਤੇ ਵਿਤਰਕਾਂ ਵੱਲੋਂ ਨਿਵੇਸ਼ਕਾਂ ਲਈ ਜ਼ਮੀਨੀ ਪੱਧਰ 'ਤੇ ਕੀਤੇ ਗਏ ਕੰਮਾਂ ਕਾਰਨ ਵੱਧ ਰਹੀ ਹੈ। ਫੋਲੀਓ ਨਿੱਜੀ ਨਿਵੇਸ਼ਕਾਂ ਨੂੰ ਦਿੱਤੀ ਗਈ ਇਕ ਸੰਖਿਆਂ ਹੁੰਦੀ ਹੈ, ਜਿਸ ਨੂੰ ਨਿਵੇਸ਼ਕ ਖਾਤਾ ਨੰਬਰ ਕਹਿ ਸਕਦੇ ਹਾਂ। ਇਕ ਨਿਵੇਸ਼ਕ ਦੇ ਕਈ ਫੋਲੀਓ ਹੋ ਸਕਦੇ ਹਨ। ਡਾਟਾ ਮੁਤਾਬਕ, 43 ਮਿਊਚੁਅਲ ਫੰਡ ਕੰਪਨੀਆਂ ਕੋਲ ਫੋਲੀਓ ਦੀ ਗਿਣਤੀ ਮਾਰਚ 2021 ਦੇ ਅੰਤ ਤੱਕ ਵੱਧ ਕੇ 9,78,65,529 ਹੋ ਗਈ। ਮਾਰਚ 2020 ਦੇ ਅੰਤ ਤੱਕ ਇਹ  8,97,46,051 ਸੀ। ਇਸ ਤਰ੍ਹਾਂ ਫੋਲੀਓ ਦੀ ਗਿਣਤੀ ਵਿਚ 81.19 ਲੱਖ ਦਾ ਵਾਧਾ ਹੋਇਆ ਹੈ। ਗੌਰਤਲਬ ਹੈ ਕਿ ਸ਼ੇਅਰਾਂ ਵਿਚ ਸਿੱਧੇ ਜੋਖਮ ਲੈਣ ਦੀ ਬਜਾਏ ਲੋਕ ਮਿਊਚੁਅਲ ਫੰਡ ਜ਼ਰੀਏ ਨਿਵੇਸ਼ ਕਰਦੇ ਹਨ। ਇਹ ਕਈ ਤਰ੍ਹਾਂ ਦੇ ਫੰਡ ਹੁੰਦੇ ਹਨ। ਮਿਊਚੁਅਲ ਫੰਡਸ ਵਿਚ ਰਿਟਰਨ ਬਾਜ਼ਾਰ ਲਿੰਕਡ ਹੁੰਦਾ ਹੈ ਯਾਨੀ ਘੱਟ-ਵੱਧ ਸਕਦਾ ਹੈ। ਹਾਲਾਂਕਿ, ਐੱਫ. ਡੀ. ਵਿਚ ਰਿਟਰਨ ਫਿਕਸਡ ਹੁੰਦਾ ਹੈ।


Sanjeev

Content Editor

Related News