Forbes ਨੇ ਜਾਰੀ ਕੀਤੀ ਸੂਚੀ, Young Achievers 'ਚ 26 ਸਾਲਾਂ ਦੇ ਨੌਜਵਾਨਾਂ ਦੀ ਸੰਖਿਆ ਵਧੀ
Monday, Dec 11, 2023 - 05:52 PM (IST)
ਮੁੰਬਈ - ਹਾਲ ਹੀ 'ਚ ਫੋਰਬਸ ਨੇ ਸਾਲ 2024 ਦੀ '30 ਅੰਡਰ 30 ਲਿਸਟ' ਜਾਰੀ ਕੀਤੀ ਹੈ। ਇਸ ਵਿੱਚ ਵਿਗਿਆਨ, ਸੰਗੀਤ, ਕਲਾ, ਤਕਨੀਕੀ ਅਤੇ ਹੋਰ ਖੇਤਰਾਂ ਨਾਲ ਸਬੰਧਤ ਨੌਜਵਾਨ ਉੱਦਮੀਆਂ ਨੇ ਥਾਂ ਬਣਾਈ ਹੈ। ਸੂਚੀ ਵਿੱਚ ਭਾਰਤੀ ਮੂਲ ਦੇ ਕਈ ਉੱਦਮੀ ਵੀ ਸ਼ਾਮਲ ਹਨ। ਕੁਝ ਵੱਡੀਆਂ ਕੰਪਨੀਆਂ ਦੇ ਸੰਸਥਾਪਕਾਂ ਦੀ ਕਹਾਣੀ ਦਿਲਚਸਪ ਹੈ।
ਇਹ ਵੀ ਪੜ੍ਹੋ : ਜੀਵਨ ਬੀਮਾ ਕੰਪਨੀ 14 ਸਾਲ ਤੋਂ ਭਟਕ ਰਹੇ ਪੀੜਤ ਪਿਤਾ ਨੂੰ ਦੇਵੇਗੀ 3.20 ਲੱਖ ਰੁਪਏ ਦਾ ਮੁਆਵਜ਼ਾ
ਜ਼ਿਕਰਯੋਗ ਹੈ ਕਿ ਇਸ ਸੂਚੀ ਵਿਚ ਸ਼ਾਮਲ ਉੱਦਮੀਆਂ ਦੀ ਔਸਤ ਉਮਰ 27 ਸਾਲ ਹੈ। 15 ਸਾਲ ਦੇ ਸਿਓਨਾ ਪ੍ਰਮੋਦ ਸੂਚੀ ਵਿਚ ਸ਼ਾਮਲ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਉੱਦਮੀ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੂਚੀ ਵਿੱਚ ਜਨਰਲ-ਜੀ (26 ਸਾਲ ਤੋਂ ਘੱਟ) ਦੀ ਸੰਖਿਆ ਵਿੱਚ 22% ਦਾ ਵਾਧਾ ਹੋਇਆ ਹੈ। ਸੂਚੀ ਦੇ 33% ਜਨਰਲ G ਉੱਦਮੀ ਹਨ। ਅਤੇ 67% ਸਹਿ-ਸੰਸਥਾਪਕ ਹਨ।
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਛੱਡੀ ਗੂਗਲ ਕੰਪਨੀ ਦੀ ਨੌਕਰੀ
27 ਸਾਲ ਦੇ ਨੀਲ ਮਹਿਤਾ ਫਾਈਬਰ ਏਆਈ ਨਾਮਕ ਇੱਕ ਸਟਾਰਟਅੱਪ ਦਾ ਸੰਸਥਾਪਕ ਹੈ। ਉਸਨੇ ਆਪਣਾ ਸਟਾਰਟਅਪ ਸ਼ੁਰੂ ਕਰਨ ਲਈ ਗੂਗਲ ਦੀ ਨੌਕਰੀ ਛੱਡ ਦਿੱਤੀ। ਆਪਣੇ ਸੋਸ਼ਲ ਮੀਡੀਆ 'ਤੇ ਇਕ ਘਟਨਾ ਸ਼ੇਅਰ ਕਰਦੇ ਹੋਏ ਉਹ ਕਹਿੰਦੇ ਹਨ ਕਿ 14 ਸਾਲ ਦੀ ਉਮਰ 'ਚ ਉਸ ਨੇ ਫਲੈਸ਼ਕਾਰਡ ਐਪ ਬਣਾਈ ਸੀ ਜਿਸ ਨੂੰ 2.5 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਸੀ। ਇਹ ਐਪ 190 ਦੇਸ਼ਾਂ ਵਿੱਚ ਇੰਨੀ ਵਾਇਰਲ ਹੋ ਗਈ ਕਿ ਉਨ੍ਹਾਂ ਨੂੰ ਤੁਰਕੀ ਤੋਂ ਜਰਮਨੀ ਤੱਕ ਦੇ ਲੋਕਾਂ ਤੋਂ ਐਪ ਨਾਲ ਸਬੰਧਤ ਮੇਲ ਆਉਣ ਲੱਗੇ। ਤਕਨਾਲੋਜੀ ਦੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਨੀਲ ਇੱਕ ਉਦਯੋਗਪਤੀ ਬਣ ਗਿਆ। ਅੱਜ ਉਹ ਇਸ ਖੇਤਰ ਵਿੱਚ ਇੱਕ ਸਫਲ ਨਾਂ ਹੈ।
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਇਸ ਦੇ ਨਾਲ ਹੀ 27 ਸਾਲ ਦੇ ਅਦਿਤਿਆ ਨੇ ਨੀਲ ਮਹਿਤਾ ਦੇ ਨਾਲ ਫਾਈਬਰ AI ਸ਼ੁਰੂ ਕੀਤਾ। ਆਦਿਤਿਆ ਨੇ ਕਾਰਨੇਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ। ਆਦਿਤਿਆ ਫਾਈਬਰ ਏਆਈ ਦੇ ਸੀਈਓ ਹੋਣ ਦੇ ਨਾਲ-ਨਾਲ ਲੇਖਕ ਵੀ ਹਨ। ਉਸ ਦੀਆਂ ਤਿੰਨ ਕਿਤਾਬਾਂ ਬੈਸਟ ਸੇਲਰ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਅਤੇ ਕਿਤਾਬਾਂ ਦਾ 14 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਆਦਿਤਿਆ ਨੇ ਕਾਲਜ ਵਿੱਚ ਇੱਕ ਐਪ ਬਣਾਈ ਸੀ ਜਿਸ ਲਈ ਉਸਨੂੰ ਕਾਰਨੇਲ ਸਕਾਲਰਜ਼ ਪ੍ਰੋਗਰਾਮ ਤਹਿਤ 20 ਹਜ਼ਾਰ ਡਾਲਰ ਦਾ ਐਵਾਰਡ ਮਿਲਿਆ ਸੀ। ਜਮਾਤ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਹੀ ਇਹ ਪੁਰਸਕਾਰ ਜਿੱਤਿਆ ਸੀ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8