ਇੰਤਜ਼ਾਰ ਖ਼ਤਮ! ਆ ਗਿਆ NSDL ਦਾ IPO, ਜਾਣੋ ਕਿੰਨੇ ਦਾ ਕਰਨਾ ਹੋਵੇਗਾ ਨਿਵੇਸ਼
Friday, Jul 25, 2025 - 01:34 PM (IST)

ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਸਿਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (NSDL) ਨੇ ਆਪਣੇ 4,011 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਲਈ ਪ੍ਰਤੀ ਸ਼ੇਅਰ 760 ਰੁਪਏ ਤੋਂ 800 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ IPO 30 ਜੁਲਾਈ ਨੂੰ ਖੁੱਲ੍ਹੇਗਾ ਅਤੇ 1 ਅਗਸਤ ਨੂੰ ਸਮਾਪਤ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 29 ਜੁਲਾਈ ਨੂੰ ਬੋਲੀ ਲਗਾ ਸਕਣਗੇ। IPO 5.01 ਕਰੋੜ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ (OFS) 'ਤੇ ਅਧਾਰਤ ਹੈ ਅਤੇ ਇਸ ਵਿੱਚ ਕੋਈ ਨਵਾਂ ਸ਼ੇਅਰ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K Gold ਦੀ ਕੀਮਤ
ਇਹ ਵੀ ਪੜ੍ਹੋ : 23 ਕਰੋੜ ਰਾਸ਼ਨ ਕਾਰਡ ਧਾਰਕਾਂ ਲਈ ਨਵੀਂ ਚਿਤਾਵਨੀ! ਸਰਕਾਰ ਦੀ ਸਖ਼ਤੀ ਨਾਲ ਕੱਟਿਆ ਜਾ ਸਕਦੈ ਤੁਹਾਡਾ ਨਾਮ...
ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ (NSE), ਸਟੇਟ ਬੈਂਕ ਆਫ਼ ਇੰਡੀਆ (SBI), HDFC ਬੈਂਕ, IDBI ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਯੂਨਿਟ ਟਰੱਸਟ ਆਫ਼ ਇੰਡੀਆ (SUUTI) ਦੇ ਸਪੈਸੀਫਾਈਡ ਅੰਡਰਟੇਕਿੰਗ ਦੇ ਪ੍ਰਸ਼ਾਸਕ ਆਪਣੇ ਸ਼ੇਅਰ ਵੇਚ ਰਹੇ ਹਨ। ਇਸ ਮੁੱਦੇ ਦੇ ਪ੍ਰਬੰਧਕ ICICI ਸਿਕਿਓਰਿਟੀਜ਼, ਐਕਸਿਸ ਕੈਪੀਟਲ, HSBC ਸਿਕਿਓਰਿਟੀਜ਼ ਐਂਡ ਕੈਪੀਟਲ ਮਾਰਕਿਟ (ਇੰਡੀਆ), IDBI ਕੈਪੀਟਲ ਮਾਰਕਿਟਜ਼ ਐਂਡ ਸਕਿਓਰਿਟੀਜ਼, ਮੋਤੀਲਾਲ ਓਸਵਾਲ ਇਨਵੈਸਟਮੈਂਟ ਐਡਵਾਈਜ਼ਰ ਅਤੇ SBI ਕੈਪੀਟਲ ਮਾਰਕਿਟ ਹਨ। ਇਸਦੇ ਸ਼ੇਅਰ 6 ਅਗਸਤ ਨੂੰ ਬਾਜ਼ਾਰ ਵਿੱਚ ਸੂਚੀਬੱਧ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ Gold ਦੇ ਭਾਅ, ਚਾਂਦੀ ਵੀ ਹੋਈ ਸਸਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8