ਸਰਕਾਰੀ ਮੁਲਾਜ਼ਮਾਂ ਲਈ NPS-2 ਖਾਤੇ ਨੂੰ ਲੈ ਕੇ ਬਦਲਿਆ ਇਹ ਨਿਯਮ

Friday, Aug 21, 2020 - 02:20 AM (IST)

ਨਵੀਂ ਦਿੱਲੀ— ਪਿਛਲੇ ਮਹੀਨੇ ਸਰਕਾਰ ਵੱਲੋਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਦੇ ਟੀਅਰ-2 ਖਾਤੇ ਨੂੰ ਸੈਕਸ਼ਨ 80-ਸੀ ਤਹਿਤ ਟੈਕਸ ਕਟੌਤੀ ਦੇ ਯੋਗ ਬਣਾਉਣ ਮਗਰੋਂ ਹੁਣ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਪਹਿਲਾਂ ਐੱਨ. ਪੀ. ਐੱਸ. ਟੀਅਰ-2 ਖਾਤੇ 'ਚ ਕੋਈ ਲਾਕ-ਇਨ ਨਹੀਂ ਹੁੰਦਾ ਸੀ ਪਰ ਹੁਣ ਸਰਕਾਰੀ ਕਰਮਚਾਰੀਆਂ ਲਈ ਇਸ ਸਬੰਧੀ ਨਿਯਮ ਬਦਲ ਚੁੱਕਾ ਹੈ। ਇਸ 'ਚ ਨਿਵੇਸ਼ 'ਤੇ 80-ਸੀ ਤਹਿਤ ਟੈਕਸ ਕਟੌਤੀ ਦਾ ਫਾਇਦਾ ਲੈਣ ਲਈ ਹੁਣ ਤਿੰਨ ਸਾਲ ਦਾ ਲਾਕ-ਇਨ ਹੋਵੇਗਾ।

NPS Tier II ਇਨਕਮ ਟੈਕਸ ਬਚਤ ਸਕੀਮ ਬਾਰੇ ਖਾਸ ਗੱਲਾਂ :
- ਸਿਰਫ ਕੇਂਦਰ ਸਰਕਾਰ ਦੇ ਕਰਮਚਾਰੀ ਹੀ ਐੱਨ. ਪੀ. ਐੱਸ. ਟੀਅਰ-2 ਸਕੀਮ ਤਹਿਤ ਇਨਕਮ ਟੈਕਸ ਲਾਭ ਦੇ ਪਾਤਰ ਹਨ। ਇਸ ਖਾਤੇ 'ਚ ਪੈਸੇ ਜਮ੍ਹਾ ਕਰਾਉਣ ਵਾਲੇ ਨਿੱਜੀ ਸੈਕਟਰ ਦੇ ਕਰਮਚਾਰੀ ਲਾਕ-ਇਨ ਤੋਂ ਮੁਕਤ ਰਹਿਣਗੇ ਪਰ ਉਨ੍ਹਾਂ ਨੂੰ ਟੈਕਸ ਕਟੌਤੀ ਦਾ ਫਾਇਦਾ ਨਹੀਂ ਮਿਲੇਗਾ।

- ਸੈਕਸ਼ਨ 80-ਸੀ ਤਹਿਤ ਪ੍ਰਤੀ ਸਾਲ  1.5 ਲੱਖ ਤੱਕ ਇਨਕਮ ਟੈਕਸ ਕਟੌਤੀ ਦਾ ਲਾਭ ਪ੍ਰਾਪਤ ਕਰਨ ਲਈ ਐੱਨ. ਪੀ. ਐੱਸ. ਦੇ ਟੀਅਰ-2 'ਚ ਕੇਂਦਰ ਸਰਕਾਰ ਦੇ ਕਰਮਚਾਰੀ ਦਾ ਯੋਗਦਾਨ 3 ਸਾਲਾਂ ਲਈ ਲਾਕ-ਇਨ ਰਹੇਗਾ।

- ਕੇਂਦਰ ਸਰਕਾਰ ਦਾ ਕਰਮਚਾਰੀ ਜੋ ਇਸ ਟੈਕਸ ਲਾਭ ਦਾ ਲਾਭ ਲੈਣਾ ਚਾਹੁੰਦਾ ਹੈ, ਦੇ ਤਿੰਨ ਐੱਨ. ਪੀ. ਐੱਸ. ਖਾਤੇ ਹੋਣਗੇ : ਟੀਅਰ-1 (ਜੋ ਲਾਜ਼ਮੀ ਖਾਤਾ ਹੈ), ਟੀਅਰ -2 (ਵਿਕਲਪਿਕ) ਅਤੇ ਟੀਅਰ-2 (ਸੈਕਸ਼ਨ 80-ਸੀ ਲਾਭ ਦੇ ਨਾਲ ਵਿਕਲਪਿਕ ਖਾਤਾ)।

- ਤਿੰਨ ਸਾਲਾਂ ਦੀ ਲਾਕ-ਇਨ ਮਿਆਦ ਦੌਰਾਨ ਕਿਸੇ ਨਿਕਾਸੀ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ, ਇਹ ਖਾਤਾ ਰੱਖਣ ਵਾਲੇ ਦੀ ਮੌਤ ਦੀ ਸਥਿਤੀ 'ਚ ਨਾਮਜ਼ਦ/ ਕਾਨੂੰਨੀ ਵਾਰਸ ਵੱਲੋਂ ਫੰਡ ਵਾਪਸ ਲਿਆ ਜਾ ਸਕਦਾ ਹੈ।


Sanjeev

Content Editor

Related News