ਜੀ.ਐੱਸ.ਟੀ ''ਚ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੀਮਤ ਤੈਅ ਕਰਨ ਦਾ ਬਣਿਆ ਨਵਾਂ ਫਾਰਮੂਲਾ

Saturday, Jun 10, 2017 - 03:00 AM (IST)

ਜੀ.ਐੱਸ.ਟੀ ''ਚ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੀਮਤ ਤੈਅ ਕਰਨ ਦਾ ਬਣਿਆ ਨਵਾਂ ਫਾਰਮੂਲਾ

ਨਵੀਂ ਦਿੱਲੀ — ਫਾਰਮਾ ਰੈਗੂਲੇਟਰ ਐੱਨ.ਪੀ.ਪੀ.ਏ ਨੇ ਜ਼ਰੂਰੀ ਦਵਾਈਆਂ ਦੀ ਸੀਲਿੰਗ ਪ੍ਰਾਈਸ ਤੈਅ ਕਰਨ ਲਈ ਨਵਾਂ ਫਾਰਮੂਲਾ ਤਿਆਰ ਕਰ ਲਿਆ ਹੈ। ਨਵੇਂ ਫਾਰਮੂਲੇ ਵਾਂਗ ਸੀਲਿੰਗ ਪ੍ਰਾਈਸ ਨਵੇਂ ਸਿਰੇ ਤੋਂ ਰਿਵਾਈਜ਼ਡ ਕੀਤੀ ਜਾਵੇਗੀ, ਜਿਸ 'ਤੇ ਜੀ.ਐੱਸ.ਟੀ ਨਾਲ ਦਵਾਈਆਂ ਦੀ ਕੀਮਤ ਪਹਿਲਾਂ ਤੋਂ 2.5 ਫੀਸਦੀ ਤੱਕ ਵਧ ਜਾਵੇਗੀ। ਦੱਸਣਯੋਗ ਹੈ ਕਿ ਜ਼ਰੂਰੀ ਦਵਾਈਆਂ 'ਤੇ ਅਜੇ ਕੁੱਲ ਮਿਲਾ ਕੇ 9 ਫੀਸਦੀ ਟੈਕਸ ਲੱਗਦਾ ਹੈ। 
ਐੱਨ.ਪੀ.ਪੀ.ਏ ਦੇ ਨਵੇਂ ਫਾਰਮੂਲੇ ਤਹਿਤ ਜ਼ਰੂਰੀ ਦਵਾਈਆਂ ਦੀ ਐੱਮ.ਆਰ.ਪੀ 'ਤੇ 65 ਫੀਸਦੀ ਐਕਸਾਈਜ਼ ਡਿਊਟੀ ਘੱਟ ਹੋਵੇਗੀ। ਇਸ ਤੋਂ ਇਲਾਵਾ ਸੀਲਿੰਗ ਪ੍ਰਾਈਜ਼ 'ਤੇ 5 ਫੀਸਦੀ ਲੱਗਣ ਵਾਲਾ ਲੋਕਲ ਟੈਕਸ ਹਟ ਜਾਵੇਗਾ। ਪੁਰਾਣੀ ਐੱਮ.ਆਰ.ਪੀ ਤੋਂ ਇਹ ਦੋਵੇਂ ਵੈਲਿਊ ਘਟਾਉਣ ਤੋਂ ਬਾਅਦ ਜੋ ਕੀਮਤ ਤੈਅ ਹੋਵੇਗੀ, ਉਹ ਨਵੀਂ ਸੀਲਿੰਗ ਪ੍ਰਾਈਜ਼ ਹੋਵੇਗੀ। ਇਸ ਪ੍ਰਾਈਜ਼ 'ਤੇ 12 ਫੀਸਦੀ ਜੀ.ਐੱਸ.ਟੀ ਲੱਗੇਗਾ। ਇਹੀ ਫਾਈਨਲ ਐੱਮ.ਆਰ.ਪੀ ਹੋਵੇਗੀ। 
ਇਸ ਲਿਹਾਜ਼ ਨਾਲ ਰਿਵਾਈਜ਼ਡ ਸੀਲਿੰਗ ਪ੍ਰਾਈਜ਼ 95.095 ਰੁਪਏ ਹੋਵੇਗੀ। ਇਸ 'ਤੇ 12 ਫੀਸਦੀ ਜੀ.ਐੱਸ.ਟੀ ਲੱਗੇਗਾ, ਜੋ 11.41 ਰੁਪਏ ਹੋਵੇਗਾ। ਇਸ ਇਸ ਲਿਹਾਜ਼ ਨਾਲ ਨਵੀਂ ਐੱਮ.ਆਰ.ਪੀ 107.31 ਰੁਪਏ ਹੋਵੇਗੀ, ਜੋ ਪਹਿਲਾਂ 105 ਰੁਪਏ ਸੀ, ਉੱਥੇ ਹੀ ਬਾਕੀ ਦਵਾਈਆਂ ਦੀ ਕੀਮਤ ਹਰ ਸਾਲ 13 ਫੀਸਦੀ ਵਧਾਉਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। ਕੰਪਨੀਆਂ ਬਾਕੀ ਦਵਾਈਆਂ ਦੀ ਕੀਮਤ ਹਰ ਸਾਲ 10 ਫੀਸਦੀ ਹੀ ਵਧਾ ਸਕੇਗੀ। 


Related News