NPCI ਨੇ ਲਾਂਚ ਕੀਤਾ UPI 2.0, ਮਿਲਣਗੀਆਂ ਇਹ ਸੁਵਿਧਾਵਾਂ

Friday, Aug 17, 2018 - 04:05 PM (IST)

ਮੁੰਬਈ— ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਗਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਇਕੱਠਾ ਭੁਗਤਾਨ ਤੰਤਰੀ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) 2.0 ਲਾਂਚ ਕਰਨ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ,  ਐੱਨ. ਪੀ. ਸੀ. ਆਈ. ਨੇ ਇਨੋਵੇਸ਼ਨ ਦੇ ਸਲਾਹਕਾਰ ਨੰਦਨ ਨਿਲੇਕਣਿ ਤੇ ਭਾਰਤੀ ਸਟੇਟ ਬੈਂਕ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਯੂ. ਪੀ. ਆਈ. ਦੇ ਇਸ ਉੱਨਤ ਐਡੀਸ਼ਨ ਨੂੰ ਲਾਂਚ ਕੀਤਾ। ਹੁਣ ਯੂ. ਪੀ. ਆਈ. 2.0 ਦੇ ਲਾਂਚ ਹੋਣ ਨਾਲ ਖਪਤਕਾਰ ਨਾਲ ਦੁਕਾਨਦਾਰ ਭੁਗਤਾਨ ਦੇ ਖੇਤਰ 'ਚ ਇਤਿਹਾਸਕ ਵਾਧਾ ਹੋਣ ਦਾ ਅਨੁਮਾਨ ਹੈ।

ਯੂ.ਪੀ.ਆਈ. 2.0 ਦੇ ਇੰਟਰਫੇਸ 'ਚ ਕੁਝ ਅਪਡੇਟ ਕੀਤੇ ਗਏ ਹਨ। ਯੂ.ਪੀ.ਆਈ. 2.0 ਦੇ ਕੀ ਫੀਚਰਸ 'ਚ 'ਓਵਰਡਰਾਫਟ ਸੁਵਿਧਾ', 'ਵਨ ਟਾਈਮ ਮੈਂਡੇਟ', 'ਇਨਵੌਇਸ ਇੰਨ ਇਨਬਾਕਸ' ਅਤੇ 'ਸਾਈਨ-ਇੰਨ intent ਅਤੇ ਕਿਊ ਆਰ' ਸ਼ਾਮਲ ਹੈ। ਓਵਰਡਰਾਫਟ ਸੁਵਿਧਾ ਗਾਹਕਾਂ ਨੂੰ ਆਪਣੇ ਓਵਰਡਰਾਫਟ ਅਕਾਊਂਟ ਨੂੰ ਲਿੰਕ ਕਰਨ ਦਿੰਦੀ ਹੈ। ਹੁਣ ਟ੍ਰਾਂਜੈਕਸ਼ਨ ਦੀ ਲਿਮਟ ਨੂੰ ਵਧਾ ਕੇ 2 ਲੱਖ ਕਰ ਦਿੱਤਾ ਗਿਆ ਹੈ। ਯੂ.ਪੀ.ਆਈ. ਨੂੰ ਫਿਲਹਾਲ 11 ਬੈਂਕ ਸਪੋਰਟ ਕਰਨਗੇ। ਲਾਂਚ 'ਚ ਮੌਜੂਦਾ ਸੂਚੀ ਮੈਂਬਰ ਬੈਂਕਾਂ 'ਚ ਸਟੇਟ ਬੈਂਕ ਆਫ ਇੰਡੀਆ, ਐੱਚ.ਡੀ.ਐੱਫ.ਸੀ ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਡੀ.ਬੀ.ਆਈ. ਬੈਂਕ, ਆਰ.ਬੀ.ਐੱਲ. ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਫੇਡਰਲ ਬੈਂਕ ਅਤੇ ਐੱਚ.ਐੱਸ.ਬੀ.ਸੀ. ਸ਼ਾਮਲ ਹਨ।


Related News