NPCI ਨੇ Paytm ਨੂੰ UPI ਸਿਸਟਮ ''ਚ ਸ਼ਾਮਲ ਹੋਣ ਦੀ ਦਿੱਤੀ ਮਨਜ਼ੂਰੀ

Friday, Mar 15, 2024 - 01:41 PM (IST)

NPCI ਨੇ Paytm ਨੂੰ UPI ਸਿਸਟਮ ''ਚ ਸ਼ਾਮਲ ਹੋਣ ਦੀ ਦਿੱਤੀ ਮਨਜ਼ੂਰੀ

ਮੁੰਬਈ (ਭਾਸ਼ਾ) - ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਪੇਮੈਂਟ ਪਲੇਟਫਾਰਮ ਪੇਟੀਐੱਮ ਦੀ ਮਲਕੀਅਤ ਰੱਖਣ ਵਾਲੀ One97 Communications Ltd ਨੂੰ ਮਲਟੀ-ਬੈਂਕ ਮਾਡਲ ਦੇ ਤਹਿਤ UPI ਸਿਸਟਮ ਵਿੱਚ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਵਜੋਂ ਹਿੱਸਾ ਲੈਣ ਲਈ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। NPCI ਨੇ ਬਿਆਨ ਵਿੱਚ ਕਿਹਾ ਕਿ ਐਕਸਿਸ ਬੈਂਕ, HDFC ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਪੇਟੀਐਮ ਲਈ ਭੁਗਤਾਨ ਪ੍ਰਣਾਲੀ ਪ੍ਰਦਾਤਾ (PSP) ਬੈਂਕਾਂ ਵਜੋਂ ਕੰਮ ਕਰਨਗੇ। 

ਯੈੱਸ ਬੈਂਕ One97 Communications Limited (OCL) ਨਾਲ ਜੁੜੇ ਮੌਜੂਦਾ ਅਤੇ ਨਵੇਂ UPI ਵਪਾਰੀਆਂ ਲਈ ਵਪਾਰੀ ਪ੍ਰਾਪਤੀ ਬੈਂਕ ਵਜੋਂ ਵੀ ਕੰਮ ਕਰੇਗਾ। NPCI ਨੇ ਕਿਹਾ ਕਿ '@Paytm' ਹੈਂਡਲ ਯੈੱਸ ਬੈਂਕ ਨੂੰ ਰੀਡਾਇਰੈਕਟ ਕੀਤਾ ਜਾਵੇਗਾ। ਭੁਗਤਾਨ ਪ੍ਰਣਾਲੀਆਂ ਨੂੰ ਸੰਚਾਲਨ ਕਰਨ ਵਾਲੇ NPCI ਨੇ ਕਿਹਾ ਕਿ ਇਹ ਵਿਵਸਥਾ ਪੇਟੀਐੱਮ ਦੇ ਮੌਜੂਦਾ ਉਪਭੋਗਤਾਵਾਂ ਅਤੇ ਵਪਾਰੀਆਂ ਨੂੰ UPI ਲੈਣ-ਦੇਣ ਅਤੇ ਸਵੈ-ਭੁਗਤਾਨ ਸਹਿਮਤੀ ਨੂੰ ਨਿਰਵਿਘਨ ਜਾਰੀ ਰੱਖਣ ਦੇ ਯੋਗ ਬਣਾਵੇਗੀ।"

Paytm ਨੂੰ ਸਲਾਹ ਦਿੱਤੀ ਗਈ ਹੈ ਕਿ ਜਿਥੇ ਵੀ ਜ਼ਰੂਰੀ ਹੋਵੇ, ਸਾਰੇ ਮੌਜੂਦਾ ਹੈਂਡਲ ਅਤੇ ਸਹਿਮਤੀਆਂ ਨੂੰ ਜਲਦੀ ਤੋਂ ਜਲਦੀ ਨਵੇਂ ਭੁਗਤਾਨ ਪ੍ਰਣਾਲੀ ਪ੍ਰਦਾਤਾ ਬੈਂਕਾਂ ਵਿਚ ਟਰਾਂਸਫਰ ਕਰਨ। NPCI ਦਾ ਇਹ ਫ਼ੈਸਲਾ ਰਿਜ਼ਰਵ ਬੈਂਕ ਦੀ ਉਸ ਸਮਾਂ ਸੀਮਾ ਤੋਂ ਇੱਕ ਦਿਨ ਪਹਿਲਾਂ ਆਇਆ ਹੈ, ਜਿਸ ਵਿੱਚ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (PPBL) ਦੇ ਗਾਹਕਾਂ ਅਤੇ ਕਾਰੋਬਾਰੀਆਂ ਨੂੰ 15 ਮਾਰਚ ਤੱਕ ਆਪਣੇ ਖਾਤੇ ਦੂਜੇ ਬੈਂਕਾਂ ਵਿੱਚ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਹੈ। Paytm ਦੀ ਸਹਾਇਕ ਕੰਪਨੀ PPBL ਨੂੰ ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਰੈਗੂਲੇਟਰੀ ਪਾਲਣਾ ਦੀ ਪਾਲਣਾ ਕਰਨ ਵਿੱਚ ਲਗਾਤਾਰ ਅਸਫਲ ਰਹਿਣ ਲਈ ਖਾਤਾ ਡਿਪਾਜ਼ਿਟ ਅਤੇ ਟਾਪ-ਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ।


author

rajwinder kaur

Content Editor

Related News