ਲਓ ਵੀ ਹੁਣ ਮਿਲਣਗੇ Amazon Prime ਦੀ ਮੈਂਬਰਸ਼ਿਪ ਸਣੇ ਕਈ ਹੋਰ ਫ਼ਾਇਦੇ, ਬੱਸ ਕਰੋ ਇਹ ਕੰਮ
Tuesday, Nov 26, 2024 - 04:27 PM (IST)
ਨਵੀਂ ਦਿੱਲੀ (ਬਿਊਰੋ) - ਜੇਕਰ ਤੁਸੀਂ ਹਰ ਰੋਜ਼ਾਨਾ ਸਫ਼ਰ ਕਰਦੇ ਹੋ ਅਤੇ ਬੱਸ, ਹੋਟਲ ਜਾਂ ਫਲਾਈਟ ਬੁਕਿੰਗ ‘ਤੇ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। ਬੈਂਕ ਆਫ ਬੜੌਦਾ EaseMyTrip ਡੈਬਿਟ ਕਾਰਡ ਯਾਤਰਾ ਕਰਨ ਵਾਲੇ ਲੋਕਾਂ ਲਈ ਇੱਕ ਬਿਹਤਰ ਕਾਰਡ ਸਾਬਤ ਹੋ ਸਕਦਾ ਹੈ। ਇਹ ਇੱਕ ਸਹਿ-ਬ੍ਰਾਂਡਡ ਯਾਤਰਾ ਡੈਬਿਟ ਕਾਰਡ ਹੈ, ਜੋ ਯਾਤਰਾ ਕਰਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼
ਹਾਲ ਹੀ ਵਿਚ ਇਸ ਨੂੰ ਬੈਂਕ ਆਫ ਬੜੌਦਾ ਦੁਆਰਾ ਔਨਲਾਈਨ ਯਾਤਰਾ ਬੁਕਿੰਗ ਪਲੇਟਫਾਰਮ EasyMyTrip ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਡੈਬਿਟ ਕਾਰਡ ਦੇ ਗਾਹਕਾਂ ਨੂੰ ਪ੍ਰਸਿੱਧ ਈ-ਕਾਮਰਸ ਸਾਈਟਾਂ ਦੇ ਵਾਊਚਰ ਦੇ ਨਾਲ OTT ਸਟ੍ਰੀਮਿੰਗ ਪਲੇਟਫਾਰਮਾਂ ਦੀ ਸਾਲਾਨਾ ਗਾਹਕੀ ਵੀ ਮਿਲਦੀ ਹੈ। ਇਸ ਕਾਰਡ ਦਾ ਸਾਲਾਨਾ ਚਾਰਜ ਸਿਰਫ਼ 707 ਰੁਪਏ ਹੈ। ਇਸ ਡੈਬਿਟ ਕਾਰਡ ਦੀ ਖਾਸ ਗੱਲ ਇਹ ਹੈ ਕਿ ਤੁਹਾਨੂੰ ਯਾਤਰਾ ਬੁਕਿੰਗ ਲਈ ਕਿਸੇ ਘੱਟੋ-ਘੱਟ ਆਰਡਰ ਮੁੱਲ ਦੀ ਲੋੜ ਨਹੀਂ ਹੋਵੇਗੀ। ਇਸ ‘ਚ ਗਾਹਕਾਂ ਨੂੰ ਖਾਸ ਦਿਨਾਂ ‘ਤੇ ਡਿਸਕਾਊਂਟ ਦੀ ਬਜਾਏ ਸਾਲ ਭਰ ‘ਚ ਡਿਸਕਾਊਂਟ ਦੀ ਸੁਵਿਧਾ ਮਿਲੇਗੀ।
ਬੈਂਕ ਆਫ ਬੜੌਦਾ EaseMyTrip ਡੈਬਿਟ ਕਾਰਡ ਦੀਆਂ ਵਿਸ਼ੇਸ਼ਤਾਵਾਂ :-
1. ਡੋਮੇਸਟਿਕ ਫਲਾਈਟ ਬੁਕਿੰਗ : 10% ਛੋਟ, ਅਧਿਕਤਮ ₹1,000 ਤੱਕ
2. ਅੰਤਰਰਾਸ਼ਟਰੀ ਫਲਾਈਟ ਬੁਕਿੰਗ : 10% ਛੋਟ, ਅਧਿਕਤਮ ₹5,000 ਤੱਕ
3. ਡੋਮੇਸਟਿਕ ਹੋਟਲ ਬੁਕਿੰਗ : 15% ਛੋਟ, ਵੱਧ ਤੋਂ ਵੱਧ ₹5,000 ਤੱਕ
4. ਅੰਤਰਰਾਸ਼ਟਰੀ ਹੋਟਲ ਬੁਕਿੰਗ : 15% ਦੀ ਛੋਟ, ਅਧਿਕਤਮ ₹10,000 ਤੱਕ
5. ਬੱਸ ਬੁਕਿੰਗ : 10% ਛੋਟ, ਅਧਿਕਤਮ ₹250 ਤੱਕ
6. ਦੋ ਵਾਰ ਪ੍ਰਤੀ ਤਿਮਾਹੀ ਵਿਚ ਮੁਫ਼ਤ ਘਰੇਲੂ ਹਵਾਈ ਅੱਡੇ ਦੇ ਲੌਂਜ ਤੱਕ ਪਹੁੰਚ।
7. Amazon Prime ਜਾਂ Zee5 ਜਾਂ SonyLiv ਦੀ ਸਲਾਨਾ ਮੈਂਬਰਸ਼ਿਪ (ਹਰ ਸਾਲ ਇੱਕ)
8. ਬਿੱਗ ਬਾਸਕੇਟ ਜਾਂ ਬਲਿੰਕਿਟ ਅਤੇ ਫਲਿੱਪਕਾਰਟ ਵਾਊਚਰ ਹਰ ਤਿਮਾਹੀ ਵਿਚ 250 ਰੁਪਏ
9. ਹਰ ਤਿਮਾਹੀ ਵਿਚ Bookmyshow ਰਾਹੀਂ 2 ਮੂਵੀ/ਗੈਰ-ਫ਼ਿਲਮ ਟਿਕਟਾਂ ਦੀ ਖਰੀਦ ‘ਤੇ ਫਲੈਟ ₹250 ਦੀ ਛੋਟ
10. ਐਮਾਜ਼ਾਨ ਰਾਹੀਂ ਰੀਚਾਰਜ/ਬਿੱਲ ਭੁਗਤਾਨ ‘ਤੇ 20% ਦੀ ਛੋਟ, ਵੱਧ ਤੋਂ ਵੱਧ ₹100/- ਪ੍ਰਤੀ ਕਾਰਡ ਪ੍ਰਤੀ ਮਹੀਨਾ, ਘੱਟੋ-ਘੱਟ ਆਰਡਰ ਮੁੱਲ ₹129, ਇਹ ਪੇਸ਼ਕਸ਼ ਸਿਰਫ਼ ਸ਼ੁੱਕਰਵਾਰ ਨੂੰ ਲਾਗੂ ਹੁੰਦੀ ਹੈ।
11. Zomato ‘ਤੇ 20% ਦੀ ਛੋਟ, ਵੱਧ ਤੋਂ ਵੱਧ ₹100/- ਪ੍ਰਤੀ ਉਪਭੋਗਤਾ ਪ੍ਰਤੀ ਮਹੀਨਾ, ਘੱਟੋ-ਘੱਟ ਆਰਡਰ ਮੁੱਲ ₹129, ਇਹ ਪੇਸ਼ਕਸ਼ ਸਿਰਫ਼ ਸ਼ੁੱਕਰਵਾਰ ਨੂੰ ਲਾਗੂ ਹੁੰਦੀ ਹੈ।
12. Spree Hotels ਬੁਕਿੰਗ ‘ਤੇ 25% ਦੀ ਛੋਟ, ਅਧਿਕਤਮ ₹5,000 ਤੱਕ
13. ਯੋਲੋ ਬੱਸ ਬੁਕਿੰਗ ‘ਤੇ 15% ਦੀ ਛੋਟ, ਅਧਿਕਤਮ ₹300 ਤੱਕ
14. ਏਅਰਪੋਰਟ ਟ੍ਰਾਂਸਫਰ/ਆਊਟਸਟੇਸ਼ਨ ਕੈਬ ‘ਤੇ 10% ਦੀ ਛੋਟ, ਅਧਿਕਤਮ ₹1,000 ਤੱਕ
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
ਬੈਂਕ ਆਫ ਬੜੌਦਾ EaseMyTrip ਡੈਬਿਟ ਕਾਰਡ ਦੇ ਖਰਚੇ :-
ਜਾਰੀ ਕਰਨ ਦੀ ਫੀਸ : ਰੁਪਏ 599+ ਟੈਕਸ (ਯਾਨੀ 707 ਰੁਪਏ)
ਸਲਾਨਾ ਫੀਸ : 599 ਰੁਪਏ+ ਟੈਕਸ (ਯਾਨੀ 707 ਰੁਪਏ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।