ਹੁਣ ਘਰ ਬੈਠੇ ਵੀਡੀਓ ਜ਼ਰੀਏ ਕਰਵਾ ਸਕੋਗੇ KYC, RBI  ਨੇ ਅਸਾਨ ਕੀਤੇ ਨਿਯਮ

Tuesday, May 11, 2021 - 05:44 PM (IST)

ਮੁੰਬਈ : ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਆਪਣੇ ਖ਼ਾਤਾਧਾਰਕਾਂ ਦੀ ਪਛਾਣ (ਕੇ.ਵਾਈ.ਸੀ.) ਦੇ ਪ੍ਰਸੰਗ ਵਿਚ ਜਾਰੀ ਮਾਸਟਰ ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਇਹ ਸੋਧ ਖ਼ਾਤਾਧਾਰਕਾਂ ਦੀ ਵੀਡੀਓ ਅਧਾਰਤ ਪਛਾਣ ਪ੍ਰਕਿਰਿਆ (ਵੀ-ਸੀਆਈਪੀ) ਦਾ ਲਾਭ ਲੈਣ ਅਤੇ ਕੇ.ਵਾਈ.ਸੀ. ਨੂੰ ਸਮੇਂ-ਸਮੇਂ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਕੀਤੀ ਗਈ ਹੈ।

ਵੀ-ਸੀਆਈਪੀ ਬੈਂਕ ਖ਼ਾਤਾਧਾਰਕਾਂ ਦੀ ਪਛਾਣ ਕਰਨ ਦਾ ਇਕ ਵਿਕਲਪਕ ਤਰੀਕਾ ਹੈ ਜਿਸ ਵਿਚ ਖ਼ਾਤਾਧਾਰਕ ਦੋ ਚਿਹਰੇ ਨੂੰ ਦੇਖ ਕੇ ਪਛਾਣ ਕੀਤੀ ਜਾਂਦੀ ਹੈ। ਇਸ ਦੇ ਤਹਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧੀਨ ਆਉਂਦੀ ਇਕਾਈ ਦਾ ਅਧਿਕਾਰਤ ਅਧਿਕਾਰੀ ਖ਼ਾਤਾਧਾਰਕ ਦੀ ਜਾਂਚ ਕਰਦਾ ਹੈ। ਇਸਦੇ ਤਹਿਤ ਪਛਾਣ ਬਾਰੇ ਜਾਣਕਾਰੀ ਗਾਹਕ ਨਾਲ ਆਡੀਓ-ਵਿਜ਼ੂਅਲ ਗੱਲਬਾਤ ਦੇ ਅਧਾਰ 'ਤੇ ਬਿਨਾਂ ਕਿਸੇ ਰੁਕਾਵਟ, ਸੁਰੱਖਿਅਤ, ਲਾਈਵ ਅਤੇ ਸਹਿਮਤੀ ਤੋਂ ਬਾਅਦ ਪਛਾਣ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : Paytm ਉਪਭੋਗਤਾਵਾਂ ਲਈ ਵੱਡੀ ਰਾਹਤ, ਹੁਣ ਭੁਗਤਾਨ ਕਰਨ 'ਤੇ ਨਹੀਂ ਭਰਨਾ ਪਏਗਾ ਇਹ ਚਾਰਜ

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਕੰਪਨੀ ਇਸ ਨਿਯਮ ਤਹਿਤ ਆਉਣ ਵਾਲੀ ਕੰਪਨੀ ਵਿਅਕਤੀਗਤ ਨਵੇਂ ਗਾਹਕ, ਮਾਲਕੀਅਤ ਫਰਮ ਦੇ ਮਾਮਲੇ ਵਿਚ ਇਸਦੇ ਮਾਲਕ, , ਕਾਨੂੰਨੀ ਇਕਾਈ ਦੇ ਮਾਮਲੇ ਵਿਚ ਉਸਦੇ ਅਧਿਕਾਰਤ ਹਸਤਾਖਰਕਰਤਾ ਅਤੇ ਲਾਭਪਾਤਰੀ ਮਾਲਕ ਗਾਹਕ ਦੀ ਜਾਂਚ-ਪਰਖ਼ ਲਈ ਵੀ-ਸੀਆਈਪੀ ਪ੍ਰਕਿਰਿਆ ਨੂੰ ਅਪਣਾ ਸਕਦੀ ਹੈ। ਰਿਜ਼ਰਵ ਬੈਂਕ ਦੁਆਰਾ ਨਿਯੰਤਰਿਤ ਇਕਾਈਆਂ ਵਿੱਚ ਬੈਂਕਾਂ, ਐਨਬੀਐਫਸੀ ਅਤੇ ਭੁਗਤਾਨ ਪ੍ਰਣਾਲੀ ਦੇ ਸੰਚਾਲਕ ਸ਼ਾਮਲ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਇਹ ਇਕਾਈਆਂ ਵੀ-ਸੀਆਈਪੀ ਪ੍ਰਕਿਰਿਆ ਦੀ ਵਰਤੋਂ ਬਿਨਾਂ ਚਿਹਰੇ ਦੇ ਖੁੱਲ੍ਹੇ ਖਾਤਿਆਂ ਨੂੰ ਚਿਹਰੇ ਵਾਲੇ ਖ਼ਾਤੇ ਵਿਚ ਬਦਲਣ ਲਈ ਵੀ ਕਰ ਸਕਦੀਆਂ ਹਨ। ਇਸ ਦੇ ਲਈ ਉਹ ਯੋਗ ਗਾਹਕਾਂ ਲਈ ਆਧਾਰ ਓ.ਟੀ.ਪੀ. ਅਧਾਰਤ ਈ-ਕੇ.ਵਾਈ.ਸੀ. ਵੈਰੀਫਿਕੇਸ਼ਨ ਅਤੇ ਯੋਗ ਗਾਹਕਾਂ ਲਈ ਕੇ.ਵਾਈ.ਸੀ. ਤੇ ਅਪਡੇਟ ਕਰਨ ਲਈ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਵਿਭਾਗ 'ਤੇ ਕੋਰੋਨਾ ਦਾ ਭਾਰੀ ਕਹਿਰ, ਜਾਣੋ ਕਿੰਨੇ ਮੁਲਾਜ਼ਮਾਂ ਨੂੰ ਨਿਗਲ ਚੁੱਕੇ ਮੌਤ ਦਾ ਦੈਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News