ਹੁਣ ਫਲਿੱਪਕਾਰਟ-ਐਮਾਜ਼ੋਨ ''ਤੇ ਵੀ ਖਰੀਦ ਸਕੋਗੇ ਗਰੀਬਾਂ ਦੇ ਹੱਥਾਂ ਨਾਲ ਬਣੇ ਉਤਪਾਦ

12/30/2019 3:31:04 PM

ਨਵੀਂ ਦਿੱਲੀ — ਗਰੀਬ ਵਰਗ ਦੇ ਲੋਕਾਂ ਦੇ ਹੁਨਰ ਨੂੰ ਅੱਗੇ ਵਧਾ ਰਹੇ ਸਵੈ-ਸਹਾਇਤਾ ਸਮੂਹਾਂ ਦੇ ਤਹਿਤ ਚਲਾਏ ਜਾ ਰਹੇ ਉਦਯੋਗਾਂ ਦੇ ਉਤਪਾਦ ਹੁਣ ਫਲਿੱਪਕਾਰਟ ਅਤੇ  ਐਮਾਜ਼ੋਨ 'ਤੇ ਆਨਲਾਈਨ ਖਰੀਦੇ ਜਾ ਸਕਣਗੇ। ਆਵਾਸ ਅਤੇ ਸ਼ਹਿਰੀ ਵਿਕਾਸ ਮਾਮਲਿਆਂ ਦਾ ਮੰਤਰਾਲਾ ਇਸ ਲਈ ਫਲਿੱਪਕਾਰਟ ਦੇ ਨਾਲ ਕਰਾਰ ਕਰ ਚੁੱਕਾ ਹੈ ਅਤੇ ਐਮਾਜ਼ੋਨ ਦੇ ਨਾਲ ਕਰਾਰ ਦੀ ਪ੍ਰਕਿਰਿਆ ਜਾਰੀ ਹੈ।

ਸ਼ਹਿਰੀ ਵਿਕਾਸ ਸਕੱਤਰ ਦੁਰਗਾਸ਼ੰਕਰ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ, 'ਫਲਿੱਪਕਾਰਟ ਦੇ ਨਾਲ ਕਰਾਰ ਹੋ ਗਿਆ ਹੈ ਅਤੇ ਐਮਾਜ਼ੋਨ ਦੇ ਨਾਲ ਅਗਲੇ ਹਫਤੇ ਕਰਾਰ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ'। ਮਿਸ਼ਰਾ ਨੇ ਕਿਹਾ ਕਿ ਮੰਤਰਾਲੇ ਵਲੋਂ ਚਲਾਈ ਜਾ ਰਹੀ ਦੀਨਦਿਆਲ ਯੋਜਨਾ ਅਤੇ ਰਾਸ਼ਟਰੀ ਸ਼ਹਿਰੀ ਰੋਜ਼ਗਾਰ ਮਿਸ਼ਨ ਦੇ ਅਧੀਨ ਦੇਸ਼ ਦੇ ਸਾਰੇ ਸ਼ਹਿਰੀ ਖੇਤਰਾਂ ਵਿਚ ਗਰੀਬ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਸਵਾਰਣ ਲਈ ਸਹਾਇਤਾ ਸਮੂਹਾਂ ਦੇ ਜ਼ਰੀਏ ਸਿੱਖਿਅਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਵਲੋਂ ਬਣਾਏ ਉਤਪਾਦਾਂ ਦੀ ਵਿਕਰੀ ਆਨਲਾਈਨ ਵੀ ਕੀਤੀ ਜਾ ਸਕੇਗੀ। ਇਸ ਤਰੀਕੇ ਨਾਲ ਗਰੀਬਾਂ ਦੇ ਹੁਨਰ ਨੂੰ ਨਾ ਸਿਰਫ ਅੰਤਰਰਾਸ਼ਟਰੀ ਪਲੇਟਫਾਰਮ ਮਿਲੇਗਾ ਸਗੋਂ ਇਨ੍ਹÎਾਂ ਉਤਪਾਦਾਂ ਦੀ ਸਹੀ ਕੀਮਤ ਵੀ ਮਿਲ ਸਕੇਗੀ।

ਮਿਸ਼ਰਾ ਨੇ ਕਿਹਾ, 'ਇਸ ਮਿਸ਼ਨ 'ਚ ਪੰਜ ਸਾਲ ਦੇ ਤਹਿਤ ਲਗਭਗ 12 ਲੱਖ ਲੋਕਾਂ ਦੇ ਹੁਨਰ ਨੂੰ ਸਵਾਰਣ ਲਈ ਟ੍ਰੇਨਿੰਗ ਦਿੱਤੀ ਗਈ ਅਤੇ ਇਨ੍ਹਾਂ ਵਿਚੋਂ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਵੈ-ਰੋਜ਼ਗਾਰ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ ਜਿਸ ਦੀ ਸਹਾਇਤਾ ਨਾਲ ਉਨ੍ਹਾਂ ਨੇ ਆਪਣੇ ਉਦਯੋਗ ਸ਼ੁਰੂ ਕੀਤੇ। ਉਨ੍ਹਾਂ ਨੇ ਕਿਹਾ ਕਿ ਯੋਜਨਾ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਮੰਤਰਾਲੇ ਨੇ ਪਿਛਲੇ ਸਾਲ ਦੀ ਤਰਜ 'ਤੇ ਇਸ ਸਾਲ ਦਾ 'ਸ਼ਹਿਰੀ ਸਮਰਿਧੀ ਉਤਸਵ' ਵੱਡੇ ਪੈਮਾਨੇ 'ਤੇ ਪੂਰੇ ਦੇਸ਼ 'ਚ ਮਨਾਉਣ ਦਾ ਫੈਸਲਾ ਕੀਤਾ ਹੈ। ਇਸ 'ਚ ਦੇਸ਼ ਭਰ 'ਚ ਕੰਮ ਕਰ ਰਹੇ ਸਵੈ-ਸਹਾਇਤਾ ਸਮੂਹਾਂ ਨੂੰ ਇੰਡੀਆ ਗੇਟ ਦੇ ਰਾਜਪਥ 'ਤੇ ਇਸ ਸਾਲ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ।


Related News