8 ਡਾਲਰ ਦੇ ਚੱਕਰ 'ਚ ਕਈ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ, ਹੁਣ Twitter ਨੇ ਜਾਰੀ ਕੀਤੇ ਇਹ ਆਦੇਸ਼

Monday, Nov 14, 2022 - 01:20 PM (IST)

8 ਡਾਲਰ ਦੇ ਚੱਕਰ 'ਚ ਕਈ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ, ਹੁਣ Twitter ਨੇ ਜਾਰੀ ਕੀਤੇ ਇਹ ਆਦੇਸ਼

ਨਵੀਂ ਦਿੱਲੀ (ਅਨਸ) - ਏਲਨ ਮਸਕ ਨੇ ਐਤਵਾਰ ਨੂੰ ਕਿਹਾ ਕਿ ਸਖਤ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਕੰਪਨੀ 8 ਡਾਲਰ ਬਲਿਊ ਸਬਸਕ੍ਰਿਪਸ਼ਨ ਸੇਵਾ ਅਗਲੇ ਹਫਤੇ ਦੇ ਅਖੀਰ ਤਕ ਵਾਪਸ ਲਿਆ ਸਕਦੀ ਹੈ। ਪਿਛਲੇ ਹਫਤੇ ਕਈ ਆਲੋਚਨਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਟਵਿੱਟਰ ਨੇ ਵੈਰੀਫਿਕੇਸ਼ਨ ਨਾਲ ਆਪਣੀ ਬਲਿਊ ਸਰਵਿਸ ਨੂੰ ਰੋਕ ਦਿੱਤਾ ਸੀ। ਕਈ ਯੂਜ਼ਰਸ ਨੇ ਏਲੀ ਲਿਲੀ ਅਤੇ ਮਾਰੀਓ ਵਰਗੇ ਵੱਡੇ ਬ੍ਰਾਂਡਾਂ ਦੀ ਨਕਲ ਕਰਦੇ ਹੋਏ ਫਰਜ਼ੀ ਪ੍ਰੋਫਾਈਲ ਬਣਾਈ ਅਤੇ ਝੂਠੇ ਟਵੀਟ ਪੋਸਟ ਕੀਤੇ, ਜਿਸ ’ਚ ਕਈ ਬ੍ਰਾਂਡਸ ਨੂੰ ਸ਼ਰਮਿੰਦਗੀ ਉਠਾਉਣੀ ਪਈ ਅਤੇ ਉਨ੍ਹਾਂ ਨੂੰ ਬਿਆਨ ਜਾਰੀ ਕਰਨੇ ਪਏ। ਜਦੋਂ ਇਕ ਫਾਲੋਅਰ ਨੇ ਮਸਕ ਤੋਂ ਪੁੱਛਿਆ ਕਿ ਅਸੀਂ ਬਲਿਊ ਸਰਵਿਸ ਦੇ ਵਾਪਸ ਆਉਣ ਦੀ ਉਮੀਦ ਕਦੋਂ ਕਰ ਸਕਦੇ ਹਾਂ ਤਾਂ ਉਨ੍ਹਾਂ ਨੇ ਜਵਾਬ ਿਦੱਤਾ, ਸ਼ਾਇਦ ਅਗਲੇ ਹਫਤੇ ਦੇ ਅਖੀਰ ’ਚ।

ਇਹ ਵੀ ਪੜ੍ਹੋ : Elon Musk  ਦੇ ਇਸ ਫ਼ੈਸਲੇ ਕਾਰਨ ਅਮਰੀਕੀ ਕੰਪਨੀ ਨੂੰ ਹੋਇਆ 15 ਅਰਬ ਡਾਲਰ ਦਾ ਨੁਕਸਾਨ, ਜਾਣੋ ਕਿਵੇਂ

ਨਵੇਂ ਟਵਿੱਟਰ ਸੀ. ਈ. ਓ. ਨੇ ਪਹਿਲੇ ਸਰਕਾਰ ਅਤੇ ਪਬਲਿਕ ਫਿਗਰ ਲਈ ਇਕ ਗ੍ਰੇ ਆਫਿਸ਼ੀਅਲ ਪੇਜ ਪੇਸ਼ ਕੀਤਾ ਪਰ ਕੁਝ ਘੰਟਿਆਂ ਬਾਅਦ ਇਸ ਨੂੰ ਖਾਰਿਜ ਕਰ ਿਦੱਤਾ। ਹੁਣ ਤਕ ਇਕ ਹੋਰ ਫਲਿਪ ਫਲਾਪ ’ਚ, ਮਸਕ ਫਿਰ ਤੋਂ ਦੁਨੀਆ ਦੇ ਚੋਣਵੇਂ ਹਿੱਿਸਆਂ ’ਚ ਕੁਝ ਅਕਾਊਂਟਸ ਲਈ ਗ੍ਰੇ ਆਫਿਸ਼ੀਅਲ ਵੈਰੀਫਿਕੇਸ਼ਨ ਬੈਂਜ ਵਾਪਸ ਲਿਆ। ਹਾਲਾਂਕਿ ਇਹ ਅਧਿਕਾਰਕ ਬੈਂਜ ਸਾਰੇ ਦੇਸ਼ਾਂ ’ਚ ਦਿਖਾਈ ਨਹੀਂ ਦੇ ਰਹੇ ਹਨ ਅਤੇ ਜ਼ਿਆਦਾਤਰ ਗ੍ਰੇ ਬੈਂਜ ਇਸ ਸਮੇਂ ਯੂ. ਐੱਸ. ’ਚ ਦਿਖਾਈ ਦੇ ਰਹੇ ਹਨ।

ਮਸਕ ਨੇ ਕਿਹਾ,‘‘ਟਵਿੱਟਰ ਸਪੇਸ ਪਲੇਟਫਾਰਮ ’ਤੇ ਲਾਈਵ ਆਡੀਓ ਕਨਵਰਸੇਸ਼ਨ ਨੂੰ ਡਿਵੈੱਲਪ ਹੋਣਾ ਚਾਹੀਦਾ ਹੈ। ਟਵਿੱਟਰ ਸਪੇਸ ਐਪ ਅੰਦਰ ਇਖ ਲਾਈਵ ਆਡੀਓ ਕਨਵਰਸੇਸ਼ਨ ਸਹੂਲਤ ਹੈ, ਜੋ 600 ਤੋਂ ਜ਼ਿਆਦਾ ਫਾਲੋਅਰਸ ਵਾਲੇ ਯੂਜ਼ਰਸ ਨੂੰ ਹੋਸਟ ਦੇ ਰੂਪ ’ਚ ਆਡੀਓ ਚੈਟ ਰੂਮ ਬਣਾਉਣ ਜਾਂ ਉਨ੍ਹਾਂ ਨੂੰ ਸਪੀਕਰ ਜਾਂ ਲਿਸਨਰ ਦੇ ਰੂਪ ’ਚ ਸ਼ਾਮਲ ਕਰਨ ਦੀ ਆਗਿਆ ਦਿੰਦੀ ਹੈ। ਮਸਕ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਟਵਿੱਟਰ ਬਹੁਤ ਸਾਰੀ ਚੀਜ਼ਾਂ ਕਰੇਗਾ। ਨਵੇਂ ਟਵਿੱਟਰ ਸੀ. ਈ. ਓ. ਨੇ ਪੋਸਟ ਕੀਤਾ, ਜੋ ਕੰਮ ਕਰਦਾ ਹੈ, ਉਸ ਨੂੰ ਅਸੀਂ ਰੱਖਾਂਗੇ ਅਤੇ ਜੋ ਕੰਮ ਨਹੀਂ ਕਰੇਗਾ, ਉਸ ਨੂੰ ਬਦਲ ਦੇਵਾਂਗੇ।

ਇਹ ਵੀ ਪੜ੍ਹੋ : ਲਿਵਰਪੂਲ ਫੁੱਟਬਾਲ ਟੀਮ ਨੂੰ ਖ਼ਰੀਦਣ ਦੀ ਦੌੜ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News