ਹੁਣ ਮਾਈਕ੍ਰੋਸਾਫਟ ਦੇ ਕਰਮਚਾਰੀਆਂ ''ਤੇ ਛਾਂਟੀ ਦੀ ਤਲਵਾਰ, 11 ਹਜ਼ਾਰ ਦੀ ਹੋਵੇਗੀ ਛੁੱਟੀ

Wednesday, Jan 18, 2023 - 12:31 PM (IST)

ਬਿਜ਼ਨੈੱਸ ਡੈਸਕ- ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈੱਕ ਕੰਪਨੀਆਂ 'ਚੋਂ ਇਕ ਮਾਈਕ੍ਰੋਸਾਫਟ ਇਸ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਸਕਾਈ ਨਿਊਜ਼ ਦਾ ਹਵਾਲਾ ਦਿੰਦੇ ਹੋਏ ਸਮਾਚਾਰ ਏਜੰਸੀ ਰਾਇਟਰਸ ਨੇ ਇਹ ਜਾਣਕਾਰੀ ਦਿੱਤੀ ਹੈ। ਰਾਇਟਰਸ ਮੁਤਾਬਕ ਮਾਈਕ੍ਰੋਸਾਫਟ ਆਪਣੇ ਕਾਰਜਬਲ ਦੇ ਪੰਜ ਫੀਸਦੀ ਜਾਂ 11000 ਕਰਮਚਾਰੀਆਂ ਨੂੰ ਬਰਖਾਸਤ ਕਰ ਦੇਵੇਗੀ।
ਹਜ਼ਾਰਾਂ ਕਰਮਚਾਰੀ ਹੋਣਗੇ ਪ੍ਰਭਾਵਿਤ
ਮਾਈਕ੍ਰੋਸਾਫਟ 'ਚ ਇਹ ਛਾਂਟੀ ਮਨੁੱਖੀ ਸੰਸਾਧਨ ਅਤੇ ਇੰਜੀਨੀਅਰਿੰਗ ਵਿਭਾਗਾਂ 'ਚ ਹੋਵੇਗੀ। ਕੰਪਨੀ ਦਾ ਇਹ ਐਲਾਨ ਹਜ਼ਾਰਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 
ਛਾਂਟੀ ਅਮਰੀਕੀ ਤਕਨਾਲੋਜੀ ਖੇਤਰ 'ਚ ਨਵੀਨਤਮ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਮਾਜ਼ਾਨ ਅਤੇ ਮੈਟਾ ਸਮੇਤ ਕਈ ਕੰਪਨੀਆਂ ਹੌਲੀ ਮੰਗ ਅਤੇ ਵਿਗੜਦੇ ਸੰਸਾਰਕ ਆਰਥਿਕ ਦ੍ਰਿਸ਼ਟੀਕੌਣ ਦੇ ਜਵਾਬ 'ਚ ਛਾਂਟੀ ਕਰ ਚੁੱਕੀਆਂ ਹੈ। ਰਿਪੋਰਟ ਮੁਤਾਬਕ 30 ਜੂਨ ਤੱਕ ਮਾਈਕ੍ਰੋਸਾਫਟ ਦੇ ਕੋਲ 221,000 ਪੂਰਾ ਸਮਾਂ ਕਰਮਚਾਰੀ ਸਨ ਜਿਨ੍ਹਾਂ 'ਚੋਂ 122,000 ਸੰਯੁਕਤ ਰਾਜ ਅਮਰੀਕਾ 'ਚ ਅਤੇ 99,000 ਕੌਮਾਂਤਰੀ ਪੱਧਰ 'ਤੇ ਸਨ। 
ਇਹ ਰਹੀ ਛਾਂਟੀ ਦੀ ਵਜ੍ਹਾ
ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਪਰਸਨਲ ਕੰਪਿਊਟਰ ਬਾਜ਼ਾਰ 'ਚ ਕਈ ਤਿਮਾਹੀਆਂ ਦੀ ਗਿਰਾਵਟ ਤੋਂ ਬਾਅਦ ਵਿੰਡੋਜ਼ ਅਤੇ ਉਪਕਰਨਾਂ ਦੀ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਮਾਈਕ੍ਰੋਸਾਫਟ ਆਪਣੀ ਕਲਾਊਡ ਇਕਾਈ ਏਜਯੋਰ 'ਚ ਵਿਕਾਸ ਦਰ ਬਣਾਏ ਰੱਖਣ ਲਈ ਦਬਾਅ 'ਚ ਹਨ। ਉਧਰ ਕੰਪਨੀ ਨੇ ਪਿਛਲੇ ਸਾਲ ਜੁਲਾਈ 'ਚ ਵੀ ਕੁਝ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਅਕਤੂਬਰ 'ਚ ਸਮਾਚਾਰ ਸਾਈਟ ਐਕਿਸਯੋਸ ਨੇ ਦੱਸਿਆ ਕਿ ਮਾਈਕ੍ਰੋਸਾਫਟ ਨੇ ਕਈ ਡਿਵੀਜਨਾਂ 'ਚ ਲਗਭਗ 1000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ।
ਤਕਨੀਕੀ ਖੇਤਰ 'ਚ ਨੌਕਰੀਆਂ ਦੀ ਕਮੀ ਰਹੇਗੀ ਜਾਰੀ
ਮਾਈਕ੍ਰੋਸਾਫਟ ਦੇ ਇਸ ਕਦਮ ਨਾਲ ਇਹ ਸੰਕੇਤ ਮਿਲ ਸਕਦਾ ਹੈ ਕਿ ਤਕਨੀਕੀ ਖੇਤਰ 'ਚ ਨੌਕਰੀਆਂ ਦੀ ਕਮੀ ਜਾਰੀ ਰਹਿ ਸਕਦੀ ਹੈ। ਮਾਈਕ੍ਰੋਸਾਫਟ ਇਕ ਚੁਣੌਤੀਪੂਰਨ ਅਰਥਵਿਵਸਥਾ ਦਾ ਸਾਹਮਣਾ ਕਰਨ ਵਾਲੀ ਨਵੀਨਤਮ ਵੱਡੀ ਟੈੱਕ ਕੰਪਨੀ ਹੈ। ਮਾਈਕ੍ਰੋਸਾਫਟ ਕਰਮਚਾਰੀ ਜਿਨ੍ਹਾਂ ਦੇ ਕੋਲ ਅਣਵਰਤੀਆਂ ਛੁੱਟੀਆਂ ਬਾਕੀ ਹਨ ਉਨ੍ਹਾਂ ਨੂੰ ਅਪ੍ਰੈਲ 'ਚ ਇਕਮੁਸ਼ਤ ਭੁਗਤਾਨ ਮਿਲੇਗਾ। 


Aarti dhillon

Content Editor

Related News