ਸਰਕਾਰ ਨੇ ਬਦਲੇ ਨਿਯਮ, ਹੁਣ ਵਿਆਹੇ ਪੁੱਤਰ ਨੂੰ ਵੀ ਮਿਲੇਗੀ ਬੈਂਕ 'ਚ ਨੌਕਰੀ
Sunday, Aug 28, 2022 - 04:27 PM (IST)
ਨਵੀਂ ਦਿੱਲੀ : ਸਰਕਾਰੀ ਬੈਂਕਾਂ 'ਚ ਨੌਕਰੀਆਂ ਨਾਲ ਜੁੜੇ ਇਕ ਨਿਯਮ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਤੱਕ ਜੇਕਰ PSU ਬੈਂਕ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਵਿਆਹੇ ਪੁੱਤਰ ਨੂੰ ਨੌਕਰੀ ਨਹੀਂ ਮਿਲਦੀ ਸੀ ਪਰ ਹੁਣ ਇਸ ਨਿਯਮ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ । ਕੇਂਦਰੀ ਵਿੱਤ ਮੰਤਰਾਲੇ ਨੇ ਇਸ ਨਿਯਮ ਨੂੰ ਹਟਾਕੇ ਨਵਾਂ ਹੁਕਮ ਜਾਰੀ ਕੀਤਾ ਹੈ ਦਿੱਤਾ ਹੈ। ਇਹ ਹੁਕਮ ਸਾਰੇ ਜਨਤਕ ਖੇਤਰ ਦੇ ਬੈਂਕਾਂ ਜਾਂ ਸਰਕਾਰੀ ਬੈਂਕਾਂ 'ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਲਈ ਖ਼ਰੀਦਦਾਰੀ ’ਤੇ GST ਦੀ ਮਾਰ, ਘਟ ਰਹੀ ਮੂਰਤੀਆਂ ਦੀ ਉਚਾਈ ਅਤੇ ਵਧ ਰਹੇ
ਜਾਰੀ ਕੀਤਾ ਗਿਆ ਹੈ ਹੁਕਮ
ਕੇਂਦਰ ਵੱਲੋਂ ਜਾਰੀ ਕੀਤੇ ਗਏ ਨਵੇਂ ਇਸ ਹੁਕਮ ਅਨੁਸਾਰ ਬੈਂਕ ਕਰਮਚਾਰੀ ਦੀ ਮੌਤ ਤੋਂ ਬਾਅਦ ਵਿਆਹਿਆ ਪੁੱਤਰ ਵੀ ਪਿਤਾ ਦੀ ਨੌਕਰੀ ਦਾ ਪੂਰਾ ਹੱਕਦਾਰ ਹੋਵੇਗਾ। ਇਸ ਲਈ ਬੈਂਕ ਦੀਆਂ ਯੂਨੀਅਨਾਂ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸਨ ਕਿ ਕਿਸੇ ਕਰਮਚਾਰੀ ਦੀ ਮੌਤ ਹੋਣ 'ਤੇ ਤਰਸ ਦੇ ਆਧਾਰ 'ਤੇ ਦਿੱਤੀ ਜਾਂਦੀ ਨੌਕਰੀ ਦੇ ਨਿਯਮ ਵਿਚ ਬਦਲਾਅ ਕੀਤਾ ਜਾਵੇ। ਹੁਣ ਤੱਕ ਬੈਂਕ ਸਟਾਫ ਦੀ ਮੌਤ ਤੋਂ ਬਾਅਦ ਸਿਰਫ਼ ਅਣਵਿਆਹੇ ਪੁੱਤਰ ਨੂੰ ਹੀ ਨੌਕਰੀ ਮਿਲੀ ਹੈ। ਜੇਕਰ ਕਿਸੇ ਮੁਲਾਜ਼ਮ ਦੇ ਪੁੱਤਰ ਦਾ ਵਿਆਹ ਹੋ ਗਿਆ ਤਾਂ ਉਸ ਨੂੰ ਤਰਸ ਦੀ ਨੌਕਰੀ ਲਈ ਅਯੋਗ ਸਮਝਿਆ ਜਾਂਦਾ ਸੀ। ਯੂਨੀਅਨ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਇਸ ਨਿਯਮ ਨੂੰ ਬਦਲਣ ਦੀ ਮੰਗ ਕੀਤੀ ਸੀ। ਐਸੋਸੀਏਸ਼ਨ ਦੇ ਪ੍ਰਸਤਾਵ ਨੂੰ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਹਾਲ ਹੀ ਵਿੱਚ ਇਸ ਸਬੰਧੀ ਇੱਕ ਪੱਤਰ ਜਾਰੀ ਕਰਕੇ ਸਾਰੇ ਬੈਂਕਾਂ ਨੂੰ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower
ਕੀ ਹੈ ਤਰਸ ਦੇ ਆਧਾਰ 'ਤੇ ਦਿੱਤੀ ਜਾਣ ਵਾਲੀ ਨੌਕਰੀ ?
ਸਰਕਾਰੀ ਮੁਲਾਜ਼ਮਾਂ ਲਈ ਬਣਾਏ ਗਏ ਨਿਯਮਾਂ ਵਿੱਚ ਤਰਸ ਦੇ ਆਧਾਰ ’ਤੇ ਨੌਕਰੀ ਦੀ ਵਿਵਸਥਾ ਹੈ। ਇਨ੍ਹਾਂ ਨਿਯਮਾਂ ਅਨੁਸਾਰ ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ 'ਤੇ ਨਿਰਭਰ ਕਿਸੇ ਇੱਕ ਵਿਅਕਤੀ ਨੂੰ ਨੌਕਰੀ ਦੇਣ ਦਾ ਪ੍ਰਬੰਧ ਹੈ। ਨਿਰਭਰ ਵਿਅਕਤੀਆਂ ਦੀ ਇੱਕ ਸੂਚੀ ਬਣਾਈ ਰੱਖੀ ਜਾਂਦੀ ਹੈ ਜਿਸ ਵਿੱਚ ਜੀਵਨ ਸਾਥੀ, ਪੁੱਤਰ ਜਾਂ ਧੀ ਆਦਿ ਸ਼ਾਮਲ ਹੁੰਦੇ ਹਨ। ਪਰ ਸਮੱਸਿਆ ਇਹ ਸੀ ਕਿ ਇਸ ਲਿਸਟ 'ਚ ਜਦੋਂ ਬੇਟੇ ਦਾ ਵਿਆਹ ਹੋਇਆ ਤਾਂ ਉਸ ਨੂੰ ਇਸ ਲਈ ਅਯੋਗ ਸਮਝਿਆ ਜਾਂਦਾ ਸੀ। ਪਰ ਹੁਣ ਨਵੇਂ ਨਿਯਮ ਅਨੁਸਾਰ ਵਿਆਹਿਆ ਪੁੱਤਰ ਵੀ ਨੌਕਰੀ ਪ੍ਰਾਪਤ ਕਰ ਸਕਦਾ ਹੈ।
ਇੰਡੀਅਨ ਬੈਂਕਸ ਐਸੋਸੀਏਸ਼ਨ ਜਾਂ ਆਈ.ਬੀ.ਏ ਵੀ ਇਸ ਨਿਯਮ ਨੂੰ ਹਟਾਉਣ ਲਈ ਲੰਬੇ ਸਮੇਂ ਤੋਂ ਯਤਨ ਕਰ ਰਹੀ ਸੀ। ਆਈ.ਬੀ.ਏ ਨੇ 20 ਜੂਨ, 2022 ਨੂੰ ਬੈਂਕਾਂ ਵਿੱਚ ਤਰਸ ਦੇ ਆਧਾਰ 'ਤੇ ਵਿਆਹੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਸੀ। ਜਿਸ ਨੂੰ ਦੇਖਦੇ ਹੋਏ ਵਿੱਤੀ ਸੇਵਾਵਾਂ ਵਿਭਾਗ ਨੇ ਹਰੀ ਝੰਡੀ ਦੇ ਦਿੱਤੀ ਹੈ। ਹੁਕਮਾਂ ਤਹਿਤ ਹੁਣ ਵਿਆਹਿਆ ਪੁੱਤਰ ਵੀ ਤਰਸ ਦੇ ਆਧਾਰ 'ਤੇ ਬੈਂਕਾਂ 'ਚ ਨੌਕਰੀ ਹਾਸਲ ਕਰ ਸਕਣਗੇ। ਇਹ ਹੁਕਮ ਸਾਰੇ ਜਨਤਕ ਖੇਤਰ ਦੇ ਬੈਂਕਾਂ, ਜਨਤਕ ਖੇਤਰ ਦੇ ਬੈਂਕਾਂ 'ਤੇ ਲਾਗੂ ਹੋਵੇਗਾ। ਬੈਂਕ ਕਰਮਚਾਰੀਆਂ ਨੇ ਆਈ.ਬੀ.ਏ ਦੀ ਇਸ ਕੋਸ਼ਿਸ਼ ਅਤੇ ਵਿੱਤ ਮੰਤਰਾਲੇ ਦੇ ਆਦੇਸ਼ 'ਤੇ ਖੁਸ਼ੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦਾ ਇਤਿਹਾਸਕ ਕਦਮ, ਅੱਜ ਢਾਹ ਦਿੱਤਾ ਜਾਵੇਗਾ ਕੁਤੁਬ ਮਿਨਾਰ ਤੋਂ ਉੱਚਾ Twin
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।