ਹੁਣ ਤੇਜ਼ੀ ਨਾਲ ਦੌੜੇਗੀ ਦੇਸ਼ ਦੀ GDP, RBI ਗਵਰਨਰ ਦਾ ਪਲਾਨ ਦੇਵੇਗਾ ਬੂਸਟਰ ਡੋਜ਼
Saturday, Mar 08, 2025 - 10:49 AM (IST)

ਨਵੀਂ ਦਿੱਲੀ – ਭਾਰਤੀ ਅਰਥਵਿਵਸਥਾ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਉਣ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਗਵਰਨਰ ਨੇ ਇਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਇਸ ਪਲਾਨ ਦੇ ਤਹਿਤ ਜੀ. ਡੀ. ਪੀ. ਦੀ ਵਾਧਾ ਦਰ ਨੂੰ ਤੇਜ਼ੀ ਨਾਲ ਵਧਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਗਲੋਬਲ ਬੇਯਕੀਨੀਆਂ ਅਤੇ ਆਰਥਿਕ ਚੁਣੌਤੀਆਂ ਵਿਚਾਲੇ ਆਰ. ਬੀ. ਆਈ. ਦੀ ਇਹ ਰਣਨੀਤੀ ਭਾਰਤ ਦੀ ਵਿਕਾਸ ਗਤੀ ਨੂੰ ਮਜ਼ਬੂਤ ਕਰਨ ’ਚ ਮਦਦ ਕਰ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਕਦਮ ਨਾਲ ਨਿਵੇਸ਼ ਵਧੇਗਾ, ਮਹਿੰਗਾਈ ’ਤੇ ਕਾਬੂ ਰੱਖਿਆ ਜਾਵੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਹ ਵੀ ਪੜ੍ਹੋ : ਰਮਜ਼ਾਨ 'ਚ ਚਿਕਨ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਭਾਅ, ਜਾਣੋ ਕਿੰਨੀ ਵਧੀ ਕੀਮਤ
ਆਰ. ਬੀ. ਆਈ. ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ 11 ਦਸੰਬਰ 2024 ਨੂੰ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਸਾਹਮਣੇ ਦੇਸ਼ ਦੀ ਸੁਸਤ ਪੈਂਦੀ ਅਰਥਵਿਵਸਥਾ ਨੂੰ ਰਫਤਾਰ ਦੇਣਾ ਵੱਡੀ ਚੁਣੌਤੀ ਸੀ, ਜਿਸ ਕਾਰਨ ਉਨ੍ਹਾਂ ਨੇ 7 ਫਰਵਰੀ ਨੂੰ ਵਿਆਜ ਦਰਾਂ ’ਚ 25 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ। ਜਾਣਕਾਰਾਂ ਅਨੁਸਾਰ ਸ਼ੁਰੂਆਤੀ ਦੌਰ ’ਚ ਦੇਸ਼ ਦੀ ਇਕਾਨਮੀ ਨੂੰ ਬੂਸਟ ਕਰਨ ਲਈ ਇਹ ਇਕ ਚੰਗੀ ਪਹਿਲ ਸੀ ਪਰ ਲਾਂਗ ਟਰਮ ’ਚ ਆਰ. ਬੀ. ਆਈ. ਅਤੇ ਸਰਕਾਰ ਨੂੰ ਕਈ ਵੱਡੇ ਕਦਮ ਚੁੱਕਣੇ ਪੈਣਗੇ।
ਇਹ ਵੀ ਪੜ੍ਹੋ : ਗਡਕਰੀ ਨੇ ਵਧ ਰਹੇ ਸੜਕ ਹਾਦਸਿਆਂ ਲਈ DPR ਅਤੇ ਡਿਜ਼ਾਈਨ ਨੂੰ ਜ਼ਿੰਮੇਵਾਰ ਠਹਿਰਾਇਆ
ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੇ ਨਾਨ-ਬੈਂਕਿੰਗ ਫਾਈਨਾਂਸ਼ੀਅਲ ਕੰਪਨੀਆਂ ਨੂੰ ਲੋਨ ਦੇਣ ਲਈ ਇਕ ਵੱਖਰਾ ਫੰਡ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 25 ਫਰਵਰੀ 2025 ਤੋਂ ਮਾਈਕ੍ਰੋਫਾਈਨਾਂਸ ਕਰਜ਼ਿਆਂ ’ਚ ਜੋਖਿਮ ਭਾਰ ਘਟਾ ਕੇ 100 ਫੀਸਦੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਨ੍ਹਾਂ ਕਰਜ਼ਿਆਂ ’ਤੇ 125 ਫੀਸਦੀ ਦਾ ਜੋਖਿਮ ਭਾਰ ਲੱਗਾ ਸੀ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਇਹ ਫੈਸਲਾ ਖੇਤਰੀ ਗ੍ਰਾਮੀਣ ਬੈਂਕਾਂ (ਆਰ. ਆਰ. ਬੀ.), ਸਥਾਨਕ ਖੇਤਰਾਂ ਦੇ ਬੈਂਕਾਂ (ਐੱਲ. ਏ. ਬੀ.) ਅਤੇ ਕਮਰਸ਼ੀਅਲ ਬੈਂਕਾਂ ਲਈ ਲਾਗੂ ਹੈ। ਇਸ ਦਾ ਸਿੱਧਾ ਅਸਰ ਦੇਸ਼ ਦੀ ਇਕਾਨਮੀ ’ਤੇ ਪਵੇਗਾ ਅਤੇ ਇਸ ਨਾਲ ਜੀ. ਡੀ. ਪੀ. ’ਚ ਤੇਜ਼ੀ ਆਏਗੀ।
31 ਮਾਰਚ ਤੱਕ ਕਿੰਨੀ ਰਹੇਗੀ ਜੀ. ਡੀ. ਪੀ. ਗ੍ਰੋਥ
ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨਾਲ ਜੀ. ਡੀ. ਪੀ. ਦੇ ਅੰਕੜਿਆਂ ’ਚ ਸੁਧਾਰ ਹੋਣ ਦੀ ਉਮੀਦ ਹੈ ਪਰ 31 ਮਾਰਚ ਨੂੰ ਖਤਮ ਹੋ ਰਹੇ ਿਵੱਤੀ ਸਾਲ ’ਚ ਦੇਸ਼ ਦੀ ਜੀ. ਡੀ. ਪੀ. 6.5 ’ਤੇ ਰਹਿਣ ਦੀ ਉਮੀਦ ਹੈ, ਜੋ ਪਿਛਲੇ 12 ਮਹੀਨਿਆਂ ’ਚ 9.2 ਤੋਂ ਕਾਫੀ ਘੱਟ ਹੈ। ਨਾਲ ਹੀ ਅਗਲੇ ਵਿੱਤੀ ਸਾਲ ’ਚ ਵੀ ਜੀ. ਡੀ. ਪੀ. ’ਚ ਬਹੁਤ ਤੇਜ਼ੀ ਆਉਣ ਦੀ ਉਮੀਦ ਨਹੀਂ ਹੈ, ਇਸ ਦੇ ਪਿੱਛੇ ਕਈ ਵੱਡੇ ਕਾਰਨ ਮੌਜੂਦ ਹਨ।
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8