ਹੁਣ ਬੈਂਕ ਤੋਂ ਲੋਨ ਲੈਣਾ ਹੋਵੇਗਾ ਪਹਿਲਾਂ ਨਾਲੋਂ ਆਸਾਨ, RBI ਨੇ ਬਣਾਇਆ ਮਾਸਟਰ ਪਲਾਨ
Monday, Feb 06, 2023 - 12:05 PM (IST)
ਨਵੀਂ ਦਿੱਲੀ (ਭਾਸ਼ਾ) - ਹੁਣ ਬੈਂਕ ਕਰਜ਼ਾ ਲੈਣਾ ਪਹਿਲਾਂ ਨਾਲੋਂ ਆਸਾਨ ਹੋ ਜਾਵੇਗਾ। ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਲਈ ਇਕ ਨਵੀਂ ਯੋਜਨਾ ’ਤੇ ਕੰਮ ਕਰ ਰਿਹਾ ਹੈ। ਆਰ. ਬੀ. ਆਈ. ਨੇ ਰਾਸ਼ਟਰੀ ਵਿੱਤੀ ਸੂਚਨਾ ਰਜਿਸਟਰੀ (ਐੱਨ. ਐੱਫ. ਆਈ. ਆਰ.) ਗਠਿਤ ਕਰਨ ਲਈ ਇਕ ਬਿੱਲ ਦਾ ਮਸੌਦਾ ਤਿਆਰ ਕੀਤਾ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਉਦੇਸ਼ ਕਰਜ਼ੇ ਤੱਕ ਪਹੁੰਚ ਵਧਾਉਣਾ ਅਤੇ ਇਸ ਨੂੰ ਕਿਫਾਇਤੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਤੰਬਰ ’ਚ ਵਿੱਤੀ ਸਥਿਰਤਾ ਅਤੇ ਵਿਕਾਸ ਪ੍ਰੀਸ਼ਦ ਦੀ ਮੀਟਿੰਗ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਰਜ਼ਾ ਕੁਲੈਕਟਰ (ਰਿਪਾਜ਼ਟਰੀ) ਸਥਾਪਤ ਕਰਨ ਦੇ ਪ੍ਰਸਤਾਵ ’ਤੇ ਚਰਚਾ ਕੀਤੀ ਸੀ। ਰਿਜ਼ਰਵ ਬੈਂਕ ਪਹਿਲਾਂ ਹੀ ਇਕ ਬਿੱਲ ਦਾ ਮਸੌਦਾ ਤਿਆਰ ਕਰ ਚੁੱਕਾ ਹੈ, ਜਿਸ ’ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਕ੍ਰੈਡਿਟ ਸਬੰਧੀ ਜਾਣਕਾਰੀ ਲਈ ਇਕ ਜਨਤਕ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਐੱਨ. ਐੱਫ. ਆਈ. ਆਰ. ਉਧਾਰ ਦੇਣ ਵਾਲੀਆਂ ਏਜੰਸੀਆਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਇਕ ਰਾਸ਼ਟਰੀ ਵਿੱਤੀ ਸੂਚਨਾ ਰਜਿਸਟਰੀ ਵਿੱਤੀ ਅਤੇ ਸਹਾਇਕ ਜਾਣਕਾਰੀ ਦੇ ਕੇਂਦਰੀ ਭੰਡਾਰ ਵਜੋਂ ਕੰਮ ਕਰੇਗੀ।
ਇਹ ਵੀ ਪੜ੍ਹੋ : ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ
ਵਿੱਤ ਮੰਤਰੀ ਨੇ ਕਹੀ ਇਹ ਗੱਲ
ਵਿੱਤ ਮੰਤਰੀ ਨੇ ਆਪਣੇ ਪਹਿਲੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਇਸ ਨਾਲ ਆਸਾਨੀ ਨਾਲ ਕਰਜ਼ਾ ਦੇਣ ’ਚ ਮਦਦ ਮਿਲੇਗੀ, ਵਿੱਤੀ ਸਮਾਵੇਸ਼ਨ ਵਧੇਗਾ ਅਤੇ ਵਿੱਤੀ ਸਥਿਰਤਾ ਨੂੰ ਬੜ੍ਹਾਵਾ ਮਿਲੇਗਾ। ਸੇਠ ਨੇ ਕਿਹਾ ਕਿ ਕਰਜ਼ਿਆਂ ਬਾਰੇ ਜਾਣਕਾਰੀ ਹੋਣ ਤੋਂ ਇਲਾਵਾ, ਪ੍ਰਸਤਾਵਿਤ ਐੱਨ. ਐੱਫ. ਆਈ. ਆਰ. ਟੈਕਸ ਭੁਗਤਾਨ, ਬਿਜਲੀ ਦੀ ਖਪਤ ਦੇ ਰੁਝਾਨਾਂ ਵਰਗੀ ਸਹਾਇਕ ਜਾਣਕਾਰੀ ਵੀ ਰੱਖੇਗਾ।ਉਸ ਨੇ ਅੱਗੇ ਕਿਹਾ ਕਿ ਜੇਕਰ ਕਰਜ਼ਦਾਤਾ ਕੋਲ ਲੋੜੀਂਦੀ ਜਾਣਕਾਰੀ ਨਹੀਂ ਹੈ, ਤਾਂ ਇਸ ਨਾਲ ਜੋਖਮ ਪੈਦਾ ਹੋਵੇਗਾ ਅਤੇ ਇਸ ਤਰ੍ਹਾਂ ਵਿਆਜ ਦਰ ਵਧ ਜਾਵੇਗੀ। ਦੂਜੇ ਪਾਸੇ, ਜੇਕਰ ਜੋਖਮਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇਗਾ, ਤਾਂ ਬਿਹਤਰ ਕੀਮਤ ’ਤੇ ਕਰਜ਼ਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਇਕਾਈ ਕਰਜ਼ਿਆਂ ਦੀ ਨਿਰਪੱਖ ਕੀਮਤ ਨਿਰਧਾਰਿਤ ਕਰਨ ’ਚ ਮਦਦ ਕਰੇਗੀ ਅਤੇ ਸਾਰੇ ਹਿੱਤਧਾਰਕਾਂ ਲਈ ਜੋਖਮ ਘਟ ਕਰੇਗੀ।
ਇਹ ਵੀ ਪੜ੍ਹੋ : ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਚੀਨੀ-ਜਾਪਾਨੀ ਨਾਗਰਿਕ, ਪਾਲਣ-ਪੋਸ਼ਣ ਦਾ ਖਰਚਾ ਬਣਿਆ ਚਿੰਤਾ ਦਾ ਵਿਸ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।