ਚੀਨ ਨੂੰ ਇਕ ਹੋਰ ਵੱਡਾ ਝਟਕਾ, ਹੁਣ ਸਾਊਦੀ ਅਰਬ ਦੀ ਕੰਪਨੀ ਨੇ ਡੀਲ ਕੀਤੀ ਰੱਦ

08/24/2020 12:40:32 PM

ਨਵੀਂ ਦਿੱਲੀ - ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਚੀਨ ਨਾਲ 10 ਅਰਬ ਡਾਲਰ (ਕਰੀਬ 75,000 ਕਰੋਡ਼) ਦੀ ਇਕ ਡੀਲ ਖਤਮ ਕਰਨ ਦਾ ਫੈਸਲਾ ਕੀਤਾ ਹੈ । ਇਸ ਡੀਲ ਤਹਿਤ ਅਰਾਮਕੋ ਚੀਨ ਨਾਲ ਮਿਲ ਕੇ ਇਕ ਰਿਫਾਇਨਿੰਗ ਅਤੇ ਪੈਟਰੋਕੈਮਿਕਲਸ ਦਾ ਪਲੈਕਸ ਬਣਾਉਣ ਵਾਲੀ ਸੀ। ਚੀਨ ਲਈ ਇਹ ਬਹੁਤ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਕੋਰੋਨਾ ਕਾਲ ’ਚ ਤੇਲ ਕਾਫੀ ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ’ਚ ਮੌਜੂਦਾ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਅਰਾਮਕੋ ਨੇ ਇਸ ਡੀਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਦੇ ਮਾਮਲੇ ਜਿਸ ਤਰ੍ਹਾਂ ਵੱਧ ਰਹੇ ਹਨ, ਉਸ ਤਰ੍ਹਾਂ ਵੈਕਸੀਨ ਦੇ ਬਿਨਾਂ ਨਕੇਲ ਸੰਭਵ ਨਹੀਂ ਹੈ ਅਤੇ ਵੈਕਸੀਨ ਨੂੰ ਲੈ ਕੇ ਅਜੇ ਦੂਰ-ਦੂਰ ਤੱਕ ਕੋਈ ਸੰਭਾਵਨਾ ਨਹੀਂ ਦਿਸ ਰਹੀ ਹੈ। ਅਜਿਹੇ ’ਚ ਬਾਜ਼ਾਰ ਅਤੇ ਉਦਯੋਗਿਕ ਗਤੀਵਿਧੀ ਕਦੋਂ ਤੱਕ ਪ੍ਰਭਾਵਿਤ ਰਹੇਗੀ, ਇਸ ਦਾ ਅਨੁਮਾਨ ਲਾਉਣਾ ਮੁਸ਼ਕਲ ਹੈ।

ਕੁਮੈਂਟ ਕਰਨ ਤੋਂ ਅਰਾਮਕੋ ਦੀ ਮਨਾਹੀ

ਇਸ ਮਾਮਲੇ ਨੂੰ ਲੈ ਕੇ ਅਰਾਮਕੋ ਨੇ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ । ਉਸ ਦੇ ਚਾਈਨੀਜ਼ ਪਾਰਟਨਰ ਚਾਈਨਾ ਨਾਰਥ ਇੰਡਸਟ੍ਰੀਜ਼ ਗਰੁੱਪ ਕਾਰਪੋਰੇਸ਼ਨ (ਨਾਰਿਨਕਾਨ) ਅਤੇ ਪਾਣਜਿਨ ਸਿਨਕੇ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ਪੂਰੀ ਦੁਨੀਆ ’ਚ ਤੇਲ ਕੰਪਨੀਆਂ ਦੀ ਹਾਲਤ ਲੱਗਭੱਗ ਇਕ ਜਿਹੀ ਹੈ। ਮੰਗ ਅਤੇ ਕੀਮਤ ’ਚ ਕਮੀ ਕਾਰਣ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਰਾਮਕੋ ਨੇ ਫਿਲਹਾਲ ਕੈਪੀਟਲ ਐਕਸਪੈਂਡੀਚਰ ਘਟਾਉਣ ’ਤੇ ਫੋਕਸ ਕੀਤਾ ਹੈ। ਕੰਪਨੀ ਨੇ 75 ਅਰਬ ਡਾਲਰ ਦਾ ਡਿਵੀਡੈਂਡ ਜਾਰੀ ਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਡਿਵੀਡੈਂਡ ਦਾ ਵੱਡਾ ਹਿੱਸਾ ਸਾਊਦੀ ਕਿੰਗਡਮ ਨੂੰ ਜਾਂਦਾ ਹੈ, ਜੋ ਫਿਲਹਾਲ ਕੈਸ਼ ਦੀ ਭਾਰੀ ਕਿੱਲਤ ’ਚੋਂ ਲੰਘ ਰਿਹਾ ਹੈ।

ਭਾਰਤ ’ਚ 44 ਅਰਬ ਡਾਲਰ ਨਿਵੇਸ਼ ਦਾ ਐਲਾਨ ਕੀਤਾ ਸੀ ਅਰਾਮਕੋ ਨੇ

ਅਰਾਮਕੋ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਰਕਾਰ ਦੀ ਨਜ਼ਰ 44 ਅਰਬ ਡਾਲਰ ਦੀ ਭਾਰਤ ਨਾਲ ਡੀਲ ’ਤੇ ਹੈ। ਅਰਾਮਕੋ ਨੇ ਮਹਾਰਾਸ਼ਟਰ ਦੇ ਰਤਨਾਗਿਰੀ ਮੈਗਾ ਰਿਫਾਇਨਰੀ ਪ੍ਰਾਜੈਕਟ ’ਚ 44 ਅਰਬ ਡਾਲਰ ਨਿਵੇਸ਼ ਦਾ ਐਲਾਨ ਕੀਤਾ ਸੀ। ਤੇਲ ਦੀ ਲਗਾਤਾਰ ਘੱਟ ਰਹੀ ਕੀਮਤ ਅਤੇ ਡਿਮਾਂਡ ’ਚ ਇਸ ਗੱਲ ਦੀ ਸੰਭਾਵਨਾ ਵਿਖਾਈ ਦੇ ਰਹੀ ਹੈ ਕਿ ਅਰਾਮਕੋ ਭਾਰਤ ਦੇ ਨਾਲ ਇਸ ਡੀਲ ’ਤੇ ਵੀ ਪਿੱਛੇ ਨਾ ਹੱਟ ਜਾਵੇ।


Harinder Kaur

Content Editor

Related News