ਇਕ ਵਾਰ ਫਿਰ ਬਦਲਣੇ ਪੈਣਗੇ ਨੋਟ! RBI ਗਵਰਨਰ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਹੋਵੇਗਾ ਬਦਲਾਅ

Friday, Jun 05, 2026 - 05:59 PM (IST)

ਇਕ ਵਾਰ ਫਿਰ ਬਦਲਣੇ ਪੈਣਗੇ ਨੋਟ! RBI ਗਵਰਨਰ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਹੋਵੇਗਾ ਬਦਲਾਅ

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਆਪਣੇ ਮੁਦਰਾ ਢਾਂਚੇ ਵਿਚ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਜ਼ਰਵ ਬੈਂਕ ਗਵਰਨਰ ਸੰਜੇ ਮਲਹੋਤਰਾ ਨੇ ਸੰਕੇਤ ਦਿੱਤਾ ਹੈ ਕਿ ਕਾਗਜ਼ੀ ਨੋਟਾਂ ਦੀ ਥਾਂ ਪਾਲੀਮਰ (ਪਲਾਸਟਿਕ) ਕਰੰਸੀ ਨੋਟ ਬਾਜ਼ਾਰ ਵਿਚ ਪੇਸ਼ ਕਰਨ ਦੇ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਯੋਜਨਾ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ। ਜੇਕਰ ਇਹ ਅਹਿਮ ਬਦਲਾਅ ਦੇਸ਼ ਵਿਚ ਹੁੰਦਾ ਹੈ ਤਾਂ ਇਕ ਵਾਰ ਫਿਰ ਕਰੰਸੀ ਬਦਲਾਅ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਟਰਾਇਲ

ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਵੀ ਜੈਪੁਰ, ਕੋਚੀ, ਸ਼ਿਮਲਾ, ਮੈਸੂਰ ਅਤੇ ਭੁਵਨੇਸ਼ਵਰ ਵਰਗੇ 5 ਸ਼ਹਿਰਾਂ ਵਿੱਚ 10 ਰੁਪਏ ਦੇ ਪਲਾਸਟਿਕ ਨੋਟਾਂ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਪਰ ਉਸ ਸਮੇਂ ਏ.ਟੀ.ਐੱਮ. (ATM) ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵਿੱਚ ਆਈਆਂ ਤਕਨੀਕੀ ਖਾਮੀਆਂ ਕਾਰਨ ਇਸ ਯੋਜਨਾ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ ਸੀ।

ਇਹ ਵੀ ਪੜ੍ਹੋ :    LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ

ਕੀ ਹੁੰਦੀ ਹੈ ਪਾਲੀਮਰ (ਪਲਾਸਟਿਕ) ਕਰੰਸੀ?

ਆਮ ਤੌਰ 'ਤੇ ਵਰਤੇ ਜਾਣ ਵਾਲੇ ਕਾਗਜ਼ੀ ਨੋਟ ਕਪਾਹ (Cotton) ਤੋਂ ਤਿਆਰ ਕੀਤੇ ਜਾਂਦੇ ਹਨ, ਪਰ ਪਾਲੀਮਰ ਨੋਟ ਇੱਕ ਪਤਲੇ ਅਤੇ ਲਚਕਦਾਰ ਪਲਾਸਟਿਕ ਤੋਂ ਬਣਦੇ ਹਨ, ਜਿਸ ਨੂੰ BOPP (Bi-axially Oriented Polypropylene) ਕਿਹਾ ਜਾਂਦਾ ਹੈ। ਇਹ ਨੋਟ ਕਾਗਜ਼ੀ ਨੋਟਾਂ ਵਾਂਗ ਹੀ ਆਸਾਨੀ ਨਾਲ ਵਰਤੋਂ ਕੀਤੇ ਜਾ ਸਕਦੇ ਹਨ ਭਾਵ ਇਨ੍ਹਾਂ ਨੂੰ ਆਸਾਨੀ ਨਾਲ ਜੇਬ ਵਿਚ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card

ਪਲਾਸਟਿਕ ਨੋਟਾਂ ਦੇ ਫਾਇਦੇ

ਕਾਗਜ਼ੀ ਨੋਟਾਂ ਦੇ ਮੁਕਾਬਲੇ ਇਹ ਨੋਟ ਬਹੁਤ ਜ਼ਿਆਦਾ ਸਮੇਂ ਤੱਕ ਚੱਲਦੇ ਹਨ।
ਇਹਨਾਂ ਨੋਟਾਂ 'ਤੇ ਪਾਣੀ, ਨਮੀ ਜਾਂ ਗੰਦਗੀ ਦਾ ਕੋਈ ਅਸਰ ਨਹੀਂ ਹੁੰਦਾ, ਜਿਸ ਕਾਰਨ ਇਹ ਹਮੇਸ਼ਾ ਸਾਫ਼ ਰਹਿੰਦੇ ਹਨ।
ਟਿਕਾਊ ਹੋਣ ਕਾਰਨ ਇਹਨਾਂ ਨੂੰ ਵਾਰ-ਵਾਰ ਛਾਪਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਸਰਕਾਰ ਅਤੇ ਆਰ.ਬੀ.ਆਈ. ਦੇ ਛਪਾਈ ਖਰਚੇ ਵਿੱਚ ਵੱਡੀ ਬਚਤ ਹੁੰਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ

ਦੁਨੀਆ ਦੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਹੈ ਚਲਣ

ਭਾਰਤ ਤੋਂ ਪਹਿਲਾਂ ਦੁਨੀਆ ਦੇ ਕਈ ਵਿਕਸਿਤ ਦੇਸ਼ ਸਫਲਤਾਪੂਰਵਕ ਪਲਾਸਟਿਕ ਮੁਦਰਾ ਦੀ ਵਰਤੋਂ ਕਰ ਰਹੇ ਹਨ। ਇਹਨਾਂ ਵਿੱਚ ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ, ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਰੋਮਾਨੀਆ ਵਰਗੇ ਦੇਸ਼ ਸ਼ਾਮਲ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਵਿੱਚ ਇਹ ਨਵੀਂ ਕਰੰਸੀ ਕਦੋਂ ਤੱਕ ਆਮ ਲੋਕਾਂ ਦੇ ਹੱਥਾਂ ਵਿੱਚ ਪਹੁੰਚਦੀ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ10 ਰੁਪਏ ਦਾ 'ਜ਼ਬਰਦਸਤੀ' ਦਾਨ! PhysicsWallah ਨੂੰ ਲੱਗਾ 5 ਲੱਖ ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News