ਹੁਣ KFC ਕਰੇਗਾ ਕਾਰ ਜਾਂ ਬਾਈਕ ਤੱਕ ਡਿਲਵਰੀ
Tuesday, May 26, 2020 - 05:49 PM (IST)

ਨਵੀਂ ਦਿੱਲੀ — ਫਾਸਟਫੂਡ ਨੈਟਵਰਕ ਕੇ.ਐਫ.ਸੀ. ਨੇ ਉਪਭੋਗਤਾਵਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਹੁਣ ਕਾਰ ਜਾਂ ਬਾਈਕ ਤੱਕ ਸੇਵਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਇਥੇ ਕਿਹਾ ਕਿ ਇਹ ਸੇਵਾ ਭਾਰਤ ਵਿਚ ਆਪਣੀ ਕਿਸਮ ਦੀ ਪਹਿਲੀ ਅਜਿਹੀ ਸੇਵਾ ਹੈ ਜੋ ਕੇਐਫਸੀ ਦੇ ਸੰਪਰਕ ਰਹਿਤ ਟੇਕਵੇ(takeaway) ਸਹੂਲਤ ਦਾ ਵਿਸਥਾਰ ਹੈ ਅਤੇ ਇਸ ਦੇ ਜ਼ਰੀਏ ਫੂਡ ਸਿੱਧਾ ਗਾਹਕਾਂ ਦੇ ਵਾਹਨਾਂ ਤੱਕ ਪਹੁੰਚੇਗਾ। ਗਾਹਕ ਕੇਐਫਸੀ ਐਪ, ਵੈਬਸਾਈਟ ਜਾਂ ਐਮਸਾਈਟ 'ਤੇ ਜਾ ਕੇ ਆਪਣਾ ਪ੍ਰੀਪੇਡ ਆਰਡਰ ਦੇ ਸਕਦੇ ਹਨ ਅਤੇ ਜਦੋਂ ਉਹ ਰੈਸਟੋਰੈਂਟ ਦੇ ਨੇੜੇ ਇਕ ਨਿਰਧਾਰਤ ਸਥਾਨ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਆਰਡਰ ਦਿੱਤਾ ਜਾਵੇਗਾ। ਇਹ ਸੇਵਾ ਨਵੀਂ ਦਿੱਲੀ, ਮੁੰਬਈ, ਬੰਗਲੁਰੂ, ਪੁਣੇ, ਚੇਨਈ ਸਮੇਤ ਕਈ ਹੋਰ ਸ਼ਹਿਰਾਂ ਦੇ ਚੋਣਵੇਂ ਕੇਐਫਸੀ ਰੈਸਟੋਰੈਂਟਸ 'ਤੇ ਲਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਸਬਜ਼ੀਆਂ ਵੀ ਰੁਲਣ ਲੱਗੀਆਂ, ਮੰਡੀ ਤੱਕ ਲਿਆਉਣ ਦਾ ਕਿਰਾਇਆ ਵੀ ਜ਼ਿਆਦਾ