ਹੁਣ ਰਿਟਾਇਰਮੈਂਟ ਤੋਂ ਬਾਅਦ ਦੇ ਜੀਵਨ ਲਈ ‘ਬੱਚਤ’ ਕਰਨ ਲੱਗੇ ਹਨ ਭਾਰਤੀ

08/25/2023 10:32:24 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ ਲੋਕ ਹੁਣ ਰਿਟਾਇਰਮੈਂਟ ਤੋਂ ਬਾਅਦ ਦੇ ਜੀਵਨ ਲਈ ‘ਬੱਚਤ’ ਉੱਤੇ ਹੌਲੀ-ਹੌਲੀ ਧਿਆਨ ਦੇਣ ਲੱਗੇ ਹਨ। ਹਾਲਾਂਕਿ ਭਾਰਤ ਅੱਜ ਵੀ ਰਿਟਾਇਰਮੈਂਟ ਫੰਡ ਦੇ ਮਾਮਲੇ ’ਚ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਮੈਕਸ ਲਾਈਫ ਇੰਸ਼ੋਰੈਂਸ ਨੇ ਇਕ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਹੈ। ਅੰਕੜਾ ਵਿਸ਼ਲੇਸ਼ਕ ਕੰਪਨੀ ਕਾਂਤਾਰ ਨਾਲ ਮਿਲ ਕੇ ਕੀਤੇ ਗਏ ਭਾਰਤ ਰਿਟਾਇਰਮੈਂਟ ਸੂਚਕ ਅੰਕ ਅਧਿਐਨ (ਆਈ. ਆਰ. ਆਈ. ਐੱਸ.) ਵਿੱਚ ਸੂਚਕ ਅੰਕ 44 ਤੋਂ ਸੁਧਰ ਕੇ 47 ਹੋ ਗਿਆ। ਇਸ ਆਨਲਾਈਨ ਸਰਵੇ ’ਚ ਦੇਸ਼ ਦੇ 28 ਸ਼ਹਿਰਾਂ ਦੇ 2093 ਲੋਕ ਸ਼ਾਮਲ ਹੋਏ। 

ਸਰਵੇਖਣ ਵਿੱਚ ਸਿਹਤ, ਫੰਡ ਅਤੇ ਭਾਵਨਾਵਾਂ ਨੂੰ ਲੈ ਕੇ ਉੱਤਰਦਾਤਿਆਂ ਦੇ ਵਿਚਾਰਾਂ ਦਾ ਮੁਲਾਂਕਣ ਕੀਤਾ ਗਿਆ ਸੀ। ਮੈਕਸ ਲਾਈਫ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.ਓ.) ਪ੍ਰਸ਼ਾਂਤ ਤ੍ਰਿਪਾਠੀ ਨੇ ਕਿਹਾ ਕਿ ਲੋਕਾਂ ਨੇ ਸਿਹਤ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਸਿਹਤ ਬੀਮਾ ਅਤੇ ਸਮੇਂ-ਸਮੇਂ ਸਿਰ ਜਾਂਚ ਦਾ ਸਹਾਰਾ ਲੈ ਰਹੇ ਹਨ ਪਰ ਬਹੁਤ ਘੱਟ ਲੋਕ ਤੰਦਰੁਸਤ ਰਹਿਣ ਲਈ ਸਰੀਰਿਕ ਗਤੀਵਿਧੀਆਂ ’ਤੇ ਧਿਆਨ ਦੇ ਰਹੇ ਹਨ। ਸਰਵੇਖਣ ਮੁਤਾਬਕ 44 ਫ਼ੀਸਦੀ ਲੋਕਾਂ ਕੋਲ ਸਿਹਤ ਬੀਮਾ ਅਤੇ 58 ਫ਼ੀਸਦੀ ਨੇ ਪਿਛਲੇ 3 ਸਾਲਾਂ ’ਚ ਸਿਹਤ ਜਾਂਚ ਕਰਵਾਈ ਹੈ।

ਵਿੱਤੀ ਯੋਜਨਾ ਦੇ ਸੰਦਰਭ ’ਚ ਸਰਵੇਖਣ ’ਚ ਦੇਖਿਆ ਗਿਆ ਕਿ 90 ਫ਼ੀਸਦੀ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਛੇਤੀ ਬੱਚਤ ਸ਼ੁਰੂ ਨਹੀਂ ਕੀਤੀ ਅਤੇ 40 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਬੱਚਤ ਯੋਜਨਾ ਰਿਟਾਇਰਮੈਂਟ ਤੋਂ ਬਾਅਦ 10 ਸਾਲ ਤੱਕ ਚੱਲੇਗੀ। ਉੱਥੇ ਹੀ 40 ਫ਼ੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਜੀਵਨ ਬਿਤਾਉਣ ਲਈ ਨਿਵੇਸ਼ ਸ਼ੁਰੂ ਨਹੀਂ ਕੀਤਾ ਹੈ।


rajwinder kaur

Content Editor

Related News