ਹੁਣ ਛੋਟੇ ਦੀ ਥਾਂ ਵੱਡਾ ਘਰ ਖਰੀਦਣ ਨੂੰ ਤਰਜੀਹ ਦਿੰਦੇ ਨੇ ਖਰੀਦਦਾਰ, ਮੰਗ ''ਚ ਹੋਇਆ ਕਾਫ਼ੀ ਵਾਧਾ

03/06/2024 3:01:16 PM

ਨਵੀਂ ਦਿੱਲੀ (ਭਾਸ਼ਾ) - ਖ਼ਰਚ ਯੋਗ ਆਮਦਨ ਵੱਧਣ, ਕੋਵਿਡ-19 ਮਹਾਮਾਰੀ ਤੋਂ ਬਾਅਦ ਘਰ ਤੋਂ ਕੰਮ ਕਰਨ ਦੇ ਰੁਝਾਨ ਕਾਰਨ ਅੱਜ ਮਕਾਨ ਖਰੀਦਦਾਰ ਵੱਡਾ ਘਰ ਖਰੀਦਣਾ ਚਾਹੁੰਦੇ ਹਨ। ਇਸ ਨਾਲ ਦੇਸ਼ 'ਚ ਵੱਡੇ ਅਤੇ ਲਗਜ਼ਰੀ ਘਰਾਂ ਦੀ ਮੰਗ 'ਚ ਕਾਫੀ ਵਾਧਾ ਹੋਇਆ ਹੈ। ਉਦਯੋਗਿਕ ਸੰਸਥਾਵਾਂ ਫਿੱਕੀ ਅਤੇ ਅਨਾਰੋਕ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਵਿੱਚ ਇਹ ਗੱਲ ਕਹੀ ਗਈ ਹੈ। 

ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ

ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਿਵੇਸ਼ਕਾਂ ਨੇ ਇਕ ਵਾਰ ਫਿਰ ਦੇਸ਼ ਦੇ ਹਾਊਸਿੰਗ ਬਾਜ਼ਾਰ ਵੱਲ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹਗੈ। 36 ਫ਼ੀਸਦੀ ਲੋਕ ਨਿਵੇਸ਼ ਦੇ ਮਕਸਦ ਲਈ ਘਰ ਖਰੀਦਣਾ ਚਾਹੁੰਦੇ ਹਨ। FICCI-ANAROCK ਉਪਭੋਗਤਾ ਭਾਵਨਾ ਸਰਵੇਖਣ (ਦੂਜਾ ਅੱਧਾ 2023) ਇੱਥੇ ਇਕ ਸਮਾਗਮ ਵਿਚ ਜਾਰੀ ਕੀਤਾ ਗਿਆ। ਇਸ ਸਰਵੇ ਦੇ ਮੁਕਾਬਲੇ ਸੰਭਾਨੀ ਘਰ ਖਰੀਦਦਾਰ ਵੱਡਾ ਘਰ ਖਰੀਦਣ 'ਤੇ ਵਿਚਾਰ ਕਰ ਰਹੇ ਹਨ ਅਤੇ ਨਵੇਂ ਪ੍ਰਾਜੈਕਟਾਂ ਵਿਚ ਵੀ ਫਲੈਟ ਖਰੀਦਣ ਤੋਂ ਗੁਰੇਜ਼ ਨਹੀਂ ਕਰ ਰਹੇ। 

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ

ਫਿੱਕੀ ਦੀ ਰੀਅਲ ਅਸਟੇਟ ਕਮੇਟੀ ਦੇ ਚੇਅਰਮੈਨ ਰਾਜ ਮੈਂਡਾ ਨੇ ਕਿਹਾ ਕਿ ਖ਼ਰਚ ਯੋਗ ਆਮਦਨ ਵੱਧਣ, ਕੋਰੋਨਾ ਤੋਂ ਬਾਅਦ ਘਰ ਤੋਂ ਕੰਮ ਕਰਨ ਦੇ ਵਧਦੇ ਰੁਝਾਨ ਦੇ ਕਾਰਨ ਅੱਝ ਖਰੀਦਦਾਰ ਵੱਡਾ ਘਰ ਖਰੀਦਣਾ ਚਾਹੁੰਦੇ ਹਨ। ਇਸ ਨਾਲ ਦੇਸ਼ ਵਿਚ ਵੱਡੇ ਅਤੇ ਲਗਜ਼ਰੀ ਘਰਾਂ ਦੀ ਮੰਗ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਤੋਂ ਇਲ਼ਾਵਾ ਹੁਣ ਲੋਕ ਕਿਰਾਏ ਦੇ ਮਕਾਨ ਵਿਚ ਰਹਿਣ ਦੀ ਥਾਂ ਘਰ ਦੀ ਮਲਕੀਅਤ ਚਾਹੁੰਦੇ ਹਨ। ਸਰਵੇ ਦੇ ਅਹਿਮ ਨਤੀਜਿਆ ਬਾਰੇ ਜਾਣਕਾਰੀ ਦਿੰਦੇ ਹੋਏ ਰੀਅਲ ਅਸਟੇਟ ਸਲਾਹਕਾਰ ਐਨਾਰੋਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਕੀਮਤਾਂ ਵਧਣ ਦੇ ਬਾਵਜੂਦ ਵੱਡੇ ਘਰਾਂ ਦੀ ਮੰਗ ਮਜ਼ਬੂਤ ਬਣੀ ਹੋਈ ​​ਹੈ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ

ਉਹਨਾਂ ਨੇ ਕਿਹਾ ਕਿ ਲਗਭਗ 50 ਫ਼ੀਸਦੀ ਲੋਕ 3 ਬੈੱਡਰੂਮ ਵਾਲਾ ਘਰ ਖਰੀਦਣਾ ਚਾਹੁੰਦੇ ਹਨ। ਜਦੋਂ ਕਿ 38 ਫ਼ੀਸਦੀ ਲੋਕਾਂ ਨੇ 2ਬੀਐੱਚਕੇ ਮਕਾਨ ਖਰੀਦਣ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕ ਇੱਕ ਵਾਰ ਫਿਰ ਬਾਜ਼ਾਰ ਵਿੱਚ ਪਰਤ ਰਹੇ ਹਨ। ਸਰਵੇਖਣ ਵਿਚ ਸ਼ਾਮਲ ਕਰੀਬ 36 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਨਿਵੇਸ਼ ਦੇ ਉਦੇਸ਼ਾਂ ਲਈ ਜਾਇਦਾਦ ਖਰੀਦਣਾ ਚਾਹੁੰਦੇ ਹਨ। ਜਦੋਂ ਕਿ 2020 ਦੇ ਦੂਜੇ ਅੱਧ ਵਿੱਚ ਅਜਿਹਾ ਕਹਿਣ ਵਾਲਿਆਂ ਦੀ ਗਿਣਤੀ 26 ਫ਼ੀਸਦੀ ਸੀ। ਰਿਪੋਰਟ ਮੁਤਾਬਕ ਨਿਵੇਸ਼ਕਾਂ ਦੇ ਰਵੱਈਏ 'ਚ ਆਇਆ ਬਦਲਾਅ ਇਹ ਦਰਸਾਉਂਦਾ ਹੈ ਕਿ ਰੀਅਲ ਅਸਟੇਟ ਖੇਤਰ ਨੂੰ ਇਕ ਲਾਭਦਾਇਕ ਨਿਵੇਸ਼ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਭਾਰਤ ਦੇ ਅਮੀਰ ਲੋਕਾਂ ਦੇ ਵੱਖਰੇ ਸ਼ੌਕ, ਇਨ੍ਹਾਂ ਲਗਜ਼ਰੀ ਚੀਜ਼ਾਂ 'ਤੇ ਪਾਣੀ ਵਾਂਗ ਵਹਾਉਂਦੇ ਨੇ ਪੈਸਾ

ਪੁਰੀ ਨੇ ਕਿਹਾ ਕਿ ਬਣ ਕੇ ਤਿਆਰ ਹੋਈਆਂ ਜਾਇਦਾਦਾਂ ਦੀ ਮੰਗ ਕਾਫ਼ੀ ਘੱਟ ਗਈ ਹੈ ਅਤੇ ਇਹ ਤਰਜੀਹ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। 2023 ਦੀ ਦੂਜੀ ਛਮਾਹੀ ਵਿਚ ਤਿਆਰ ਘਰਾਂ ਅਤੇ ਨਵੀਂ ਪੇਸ਼ਕਸ਼ ਦਾ ਅਨੁਪਾਤ 23:24 ਹੈ। ਇਹ 2020 ਦੀ ਪਹਿਲੀ ਛਿਮਾਹੀ ਦੇ ਮੁਕਾਬਲੇ ਰੁਝਾਨ ਵਿੱਚ ਪੂਰੀ ਤਰ੍ਹਾਂ ਬਦਲਾਅ ਦਾ ਸਕੇਂਤ ਹੈ। ਉਸ ਸਮੇਂ ਇਹ ਅਨੁਪਾਤ 46:18 ਸੀ। ਰਿਪੋਰਟ ਅਨੁਸਾਰ ਇਸ ਬਦਲਾਅ ਦੇ ਪਿੱਛੇ ਇੱਕ ਮੁੱਖ ਕਾਰਨ ਵੱਡੇ ਅਤੇ ਸੂਚੀਬੱਧ ਡਿਵੈਲਪਰਾਂ ਤੋਂ ਨਵੇਂ ਪ੍ਰਾਜੈਕਟਾਂ ਦੀ ਸਪਲਾਈ ਵਿੱਚ ਵਾਧਾ ਹੈ। ਸਥਾਪਿਤ ਡਿਵੈਲਪਰਾਂ ਨੇ ਸਮੇਂ 'ਤੇ ਪ੍ਰਾਜੈਕਟ ਪ੍ਰਦਾਨ ਕਰਕੇ ਸੰਭਾਵੀ ਘਰ ਖਰੀਦਦਾਰਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਇਸ ਸਰਵੇਂ ਵਿਚ ਕਰੀਬ 5,510 ਪ੍ਰਤੀਭਾਗੀਆਂ ਨੇ ਈਮੇਲ, ਵੈੱਬ ਲਿੰਕ ਅਤੇ ਸੰਦੇਸ਼ਾਂ ਸਮੇਤ ਵੱਖ-ਵੱਖ ਡਿਜੀਟਲ ਸਰੋਤਾਂ ਰਾਹੀਂ ਜਵਾਬ ਦਿੱਤਾ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News