ਹੁਣ ਟਰੇਨ ਦੀ ਟਿਕਟ ਬੁੱਕ ਕਰਾਉਣ ਤੋਂ ਪਹਿਲਾ ਤੁਹਾਡੇ ਤੋਂ ਪੁੱਛਿਆ ਜਾਵੇਗਾ ਮੈਨਿਊ

07/27/2017 6:06:22 PM

ਨਵੀਂਦਿੱਲੀ—ਹਾਲ 'ਚ ਆਈ ਕੈਗ ਰਿਪੋਰਟ ਦੇ ਬਾਅਦ ਰੇਲਵੇ ਦਾ ਖਾਣਾ ਖਾਣ ਤੋਂ ਪਹਿਲਾ ਕੋਈ ਵੀ ਯਾਤਰ ਸੌ ਬਾਰ ਵਿਚਾਰ ਕਰੇਗਾ, ਪਰ ਕਈ ਟਰੇਨਾਂ 'ਚ ਖਾਣੇ ਦੇ ਪੈਸੇ ਟਿਕਟ 'ਚ ਹੀ ਕੱਟੇ ਜਾਂਦੇ ਹਨ। ਅਜਿਹੇ 'ਚ ਜੇਕਰ ਯਾਤਰੀ ਖਾਣਾ ਨਹੀਂ ਲੈਂਦਾ ਹੈ ਤਾਂ ਉਸਦਾ ਨੁਕਸਾਨ ਹੋ ਜਾਂਦਾ ਹੈ। ਬੁੱਧਵਾਰ ਨੂੰ ਰੇਲਵੇ ਨੇ ਕਈ ਟਰੇਨਾਂ 'ਚ ਵਿਕਲਪਕ ਕੇਟਰਿੰਗ ਸ਼ੁਰੂ ਕਰ ਦਿੱਤੀ ਹੈ।
-ਟਿਕਟ ਬੁਕਿੰਗ ਦੇ ਸਮੇਂ ਹੀ ਪੁੱਛਿਆ ਜਾਵੇਦਾ ਮੈਨਿਊ
ਰੇਲਵੇ ਨੇ ਪਹਿਲਾ ਇਸਨੂੰ 7 ਰਾਜਧਾਨੀ, 6 ਸ਼ਤਾਬਦੀ ਟਰੇਨ ਅਤੇ 5 ਦੂਰੰਤਾਂ ਟਰੇਨਾਂ 'ਚ ਲਾਗੂ ਕੀਤਾ ਹੈ। ਇਸ ਸੇਵਾ ਦੇ ਤਹਿਤ ਯਾਤਰੀਆਂ ਤੋਂ ਟਿਕਟ ਬੁਕਿੰਗ ਦੇ ਸਮੇਂ ਹੀ ਖਾਣੇ ਦੇ ਬਾਰੇ 'ਚ ਪੁੱਛਿਆ ਜਾਵੇਗਾ। ਜੇਕਰ ਤੁਸੀਂ ਟਰੇਨ 'ਚ ਖਾਣਾ ਲੈਣਾ ਚਾਹੁੰਦੇ ਹੋ ਤਾਂ ਹੀ ਤੁਹਾਨੂੰ ਇਸਦੇ ਪੈਸੇ ਦੇਣੇ ਹੋਣਗੇ। ਪਹਿਲਾ ਇਨ੍ਹਾਂ ਟਰੇਨਾਂ 'ਚ ਟਿਕਟ ਦੇ ਨਾਲ ਹੀ ਕੈਟਰਿੰਗ ਦੇ ਪੈਸੇ ਵੀ ਕੱਟ ਜਾਂਦੇ ਸਨ। ਉੱਥੇ ਕੈਗ ਦੀ ਰਿਪੋਰਟ ਦੇ ਬਾਅਦ ਰੇਲਵੇ ਆਪਣੇ ਖਾਣੇ ਦੀ ਕਵਾਲਿਟੀ 'ਚ ਵੀ ਸੁਧਾਰ ਕਰ ਰਹੀ ਹੈ। ਰੇਲਵੇ ਨੇ ਇਸਦੇ ਤਹਿਤ ਜਾਂਚ ਅਭਿਆਨ ਛੇੜਿਆ ਹੈ, ਇਸਦੇ ਤਹਿਤ 88 ਟਰੇਨਾਂ ਵਿਚ ਜਾਂਚ ਕੀਤੀ ਗਈ।
-ਜਨਵਰੀ ਤੋਂ ਜੂਨ ਤੱਕ 'ਚ 12 ਠੇਕੇਦਾਰਾਂ ਦੇ ਠੇਕੇ ਹੋਏ ਰੱਦ
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਯੂ.ਪੀ ਦੇ ਚੰਦੌਲੀ 'ਚ ਇਕ ਰੇਲ ਯਾਤਰੀ ਦੇ ਖਾਣੇ 'ਚ ਛਿਪਕਲੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ। ਪੂਰਵੀ ਐਕਸਪ੍ਰੈੱਸ 'ਚ ਯਾਤਰਾ ਕਰ ਰਹੇ ਇਕ ਯਾਤਰੀ ਨੇ ਟ੍ਰਵਿਟਰ 'ਤੇ ਰੇਲ ਮੰਤਰੀ ਨਾਲ ਇਸ ਗੱਲ ਦੀ ਸ਼ਿਕਾਇਤ ਕੀਤੀ। ਉੱਥੇ ਹੀ ਖਾਣੇ 'ਚ ਛਿਪਕਲੀ ਮਿਲਣ ਦੀ ਸ਼ਿਕਾਇਤ ਕਰਨ ਵਾਲੇ ਯਾਤਰੀ ਨੇ ਦੱਸਿਆ ਕਿ ਉਸਨੇ ਟੀ.ਟੀ.ਈ ਅਤੇ ਕੈਂਟੀਨ ਮੈਨੇਜਰ ਨੂੰ ਸ਼ਿਕਾਇਤ ਕੀਤੀ, ਉਸਦੇ ਬਾਅਦ ਰੇਲ ਮੰਤਰੀ ਨੂੰ ਟ੍ਰਵੀਟ ਕੀਤਾ। ਸ਼ਿਕਾਇਤ ਦੇ ਬਾਅਦ ਸੰਬੰਧਿਤ ਠੇਕੇਦਾਰ ਦਾ ਠੇਕਾ ਨਿਰਸਤ ਕਰ ਦਿੱਤਾ ਗਿਆ ਹੈ। ਦੱਸ ਦਈਏ ਪਿਛਲੇ ਤਿੰਨ ਸਾਲਾਂ 'ਚ ਸ਼ਿਕਾਇਤ ਦੇ ਕਾਰਣ ਹਰ ਸਾਲ ਕੇਵਲ ਤਿੰਨ ਠੇਕੇ ਹੀ ਰੱਦ ਕੀਤੇ ਗਏ ਹੈ। ਜਦਕਿ ਇਸ ਸਾਲ ਜਨਵਰੀ ਤੋਂ ਜੂਨ ਤੱਕ 'ਚ 12 ਠੇਕੇਦਾਰਾਂ ਦੇ ਠੇਕੇ ਰੱਦ ਹੋ ਚੁੱਕੇ ਹਨ।


Related News