ਸਰਕਾਰ ਨੇ ਵਟਸਐਪ ਨੂੰ ਕਿਹਾ : ਭੜਕਾਊ ਸੰਦੇਸ਼ ਭੇਜਣ ਵਾਲੇ ਦੀ ਪਛਾਣ, ਸਥਾਨ ਦਾ ਪਤਾ ਚਾਹੀਦੈ

Wednesday, Oct 31, 2018 - 10:47 PM (IST)

ਨਵੀਂ ਦਿੱਲੀ-ਸਰਕਾਰ ਨੇ ਕਿਹਾ ਕਿ ਉਸ ਨੇ ਵਟਸਐਪ ਤੋਂ ਭੇਜੇ ਗਏ ਸੰਦੇਸ਼ ਦੀ ਗਲਤ  ਭਾਸ਼ਾ ਸਬੰਧੀ ਜਾਣਕਾਰੀ ‘ਡਿਸਕ੍ਰਿਪਸ਼ਨ’ ਨਹੀਂ ਮੰਗੀ ਹੈ, ਸਗੋਂ ਭੜਕਾਊ ਸੁਨੇਹਾ ਭੇਜਣ ਵਾਲੇ ਵਿਅਕਤੀ ਦੀ ਪਛਾਣ ਅਤੇ ਉਸ ਦੇ ਸਥਾਨ  ਦੇ ਬਾਰੇ ਜਾਣਕਾਰੀ ਮੰਗੀ ਹੈ। ਵਟਸਐਪ ’ਤੇ ਭੜਕਾਊ ਸੰਦੇਸ਼ਾਂ  ਦੇ ਪ੍ਰਸਾਰਿਤ ਹੋਣ ਨਾਲ ਕਈ ਵਾਰ ਹਿੰਸਾ ਤੇ ਘਿਣੌਨੀਅਾਂ ਘਟਨਾਵਾਂ ਹੋ ਜਾਂਦੀਆਂ ਹਨ।

ਵਟਸਐੱਪ  ਦੇ  ਵਾਈਸ  ਚੇਅਰਮੈਨ ਕਰਿਸ ਡੇਨੀਅਲਸ  ਦੇ ਨਾਲ ਬੈਠਕ  ਤੋਂ ਬਾਅਦ ਸੂਚਨਾ ਤਕਨੀਕੀ ਮੰਤਰੀ  ਰਵੀ ਸ਼ੰਕਰ  ਪ੍ਰਸਾਦ ਨੇ ਕਿਹਾ, ‘‘ਮੈਂ ਕਿਸੇ ਚੀਜ਼  ਬਾਰੇ ਪਤਾ ਲਾਉਣ ਦੀ ਸਮਰੱਥਾ ਪੈਦਾ ਕਰਨ ਦੀ ਗੱਲ ਕੀਤੀ ਹੈ,  ਸੰਦੇਸ਼ਾਂ ਨੂੰ ਡਿਕੋਡ ਕਰਨ ਦੀ ਗੱਲ ਨਹੀਂ ਕੀਤੀ ਹੈ।  ਸਾਨੂੰ ਘਿਣੌਨੀਅਾਂ ਘਟਨਾਵਾਂ,  ਗੰਭੀਰ ਜੁਰਮ ਅਤੇ ਹਿੰਸਾ ਭੜਕਾਉਣ ਵਾਲੇ ਵਟਸਐਪ ਸੰਦੇਸ਼ਾਂ  ਨੂੰ ਭੇਜਣ ਵਾਲੇ ਦੀ ਪਛਾਣ ਅਤੇ ਸਥਾਨ ਦੀ ਜਾਣਕਾਰੀ ਚਾਹੀਦੀ ਹੈ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਵਟਸਐਪ ਟੀਮ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ’ਚ ਵਿਚਾਰ ਕਰਨਗੇ ਅਤੇ ਜਵਾਬ ਦੇਣਗੇ।


Related News