ਭਾਰਤੀ ਰੁਪਇਆ ਹੀ ਨਹੀਂ ਡਿੱਗਿਆ, ਬ੍ਰਿਟਿਸ਼ ਪੌਂਡ ਵੀ ਟੁੱਟ ਕੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ
Monday, Sep 26, 2022 - 06:16 PM (IST)
ਨਵੀਂ ਦਿੱਲੀ — ਭਾਰਤੀ ਰੁਪਏ 'ਚ ਗਿਰਾਵਟ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 47 ਪੈਸੇ ਦੀ ਗਿਰਾਵਟ ਨਾਲ 81.56 ਦੇ ਸਭ ਤੋਂ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਸਿਰਫ ਭਾਰਤੀ ਰੁਪਿਆ ਹੀ ਡਿੱਗ ਰਿਹਾ ਹੈ। ਡਾਲਰ ਦੇ ਮੁਕਾਬਲੇ ਦੁਨੀਆ ਦੀ ਕਰੰਸੀ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ
ਬ੍ਰਿਟੇਨ ਦੀ ਨਵੀਂ ਸਰਕਾਰ ਦੁਆਰਾ ਟੈਕਸਾਂ ਵਿੱਚ ਕਟੌਤੀ ਅਤੇ ਖਰਚਿਆਂ ਨੂੰ ਉਤਸ਼ਾਹਤ ਕਰਨ ਦੀਆਂ ਯੋਜਨਾਵਾਂ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਬ੍ਰਿਟਿਸ਼ ਪੌਂਡ ਅਮਰੀਕੀ ਡਾਲਰ ਦੇ ਮੁਕਾਬਲੇ ਤੇਜ਼ੀ ਨਾਲ ਡਿੱਗ ਗਿਆ। ਸੋਮਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਪੌਂਡ 1.0349 ਪ੍ਰਤੀ ਅਮਰੀਕੀ ਡਾਲਰ ਦੇ ਹੇਠਲੇ ਪੱਧਰ 'ਤੇ ਆ ਗਿਆ। ਹਾਲਾਂਕਿ, ਬਾਅਦ ਵਿੱਚ ਇਸ ਵਿੱਚ ਥੋੜ੍ਹਾ ਸੁਧਾਰ ਹੋਇਆ ਅਤੇ 2.3 ਫੀਸਦੀ ਦੀ ਗਿਰਾਵਟ ਨਾਲ 1.0671 ਪ੍ਰਤੀ ਡਾਲਰ 'ਤੇ ਰਿਹਾ। ਇਸ ਤਰ੍ਹਾਂ ਪੌਂਡ ਡਾਲਰ ਦੇ ਮੁਕਾਬਲੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਹੈ।
ਪੌਂਡ 'ਚ ਆਈ ਵੱਡੀ ਗਿਰਾਵਟ
ਟੈਕਸ-ਕਟੌਤੀ ਸਕੀਮ ਨੇ ਚਿੰਤਾਵਾਂ ਨੂੰ ਵਧਾਇਆ ਹੈ ਕਿ ਜਨਤਕ ਉਧਾਰ ਵਧਣ ਨਾਲ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਕਾਰਨ ਬ੍ਰਿਟੇਨ ਦੀ ਕਰੰਸੀ 'ਚ ਵੱਡੀ ਗਿਰਾਵਟ ਆਈ ਹੈ। ਬ੍ਰਿਟੇਨ ਦੀ ਕਰੰਸੀ ਸ਼ੁੱਕਰਵਾਰ ਨੂੰ ਤਿੰਨ ਫੀਸਦੀ ਤੋਂ ਜ਼ਿਆਦਾ ਟੁੱਟ ਗਈ ਸੀ। ਪੌਂਡ 1980 ਦੇ ਸ਼ੁਰੂ ਵਿੱਚ ਦੇਖੇ ਗਏ ਪੱਧਰਾਂ 'ਤੇ ਵਪਾਰ ਕਰ ਰਿਹਾ ਹੈ। ਹਾਲਾਂਕਿ ਇਸ ਦੌਰਾਨ ਡਾਲਰ ਦੇ ਮੁਕਾਬਲੇ ਹੋਰ ਮੁਦਰਾਵਾਂ ਵੀ ਕਮਜ਼ੋਰ ਹੋਈਆਂ।
ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ, ਪਹੁੰਚਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ
ਰੁਪਿਆ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.52 'ਤੇ
ਅਮਰੀਕੀ ਮੁਦਰਾ ਦੀ ਮਜ਼ਬੂਤੀ ਦਰਮਿਆਨ ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 47 ਪੈਸੇ ਘੱਟ ਕੇ 81.56 ਦੇ ਸਭ ਤੋਂ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਵੇਸ਼ਕਾਂ ਵਿੱਚ ਜੋਖਮ ਤੋਂ ਬਚਣ ਦੇ ਰੁਝਾਨ ਨੇ ਵੀ ਰੁਪਏ 'ਤੇ ਦਬਾਅ ਪਾਇਆ। ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਦੀ ਮੁਦਰਾ ਵਿੱਚ ਗਿਰਾਵਟ ਯੂਕਰੇਨ ਸੰਘਰਸ਼ ਕਾਰਨ ਭੂ-ਰਾਜਨੀਤਿਕ ਜੋਖਮਾਂ ਵਿੱਚ ਵਾਧਾ, ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਕਾਰਨ ਵੇਖੀ ਜਾ ਰਹੀ ਹੈ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.67 ਫੀਸਦੀ ਵਧ ਕੇ 113.94 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.58 ਫੀਸਦੀ ਡਿੱਗ ਕੇ 85.65 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਇਸ ਕਾਰਨ ਰੁਪਏ 'ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।