​​​​​​​ਗਲੋਬਲ ਰੁਕਾਵਟਾਂ ਤੋਂ ਮੁਕਤ ਨਹੀਂ,  ਫਿਰ ਵੀ ਪ੍ਰਮੁੱਖ ਅਰਥਵਿਵਸਥਾ ਵਜੋਂ ਸਭ ਦੀਆਂ ਨਜ਼ਰਾਂ ’ਚ ਭਾਰਤ

Sunday, Apr 23, 2023 - 04:25 PM (IST)

ਨਵੀਂ ਦਿੱਲੀ (ਭਾਸ਼ਾ) – ਗਲੋਬਲ ਪੱਧਰ ’ਤੇ ਅਨਿਸ਼ਚਿਤਤਾਵਾਂ ਦਰਮਿਆਨ ਪ੍ਰਮੁੱਖ ਅਰਥਵਿਵਸਥਾਵਾਂ ’ਚ ਭਾਰਤ ਸਭ ਤੋਂ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ ਅਤੇ ਇਸ ਲਈ ਪੂਰੀ ਦੁਨੀਆ ਦੀ ਨਜ਼ਰ ਭਾਰਤ ’ਤੇ ਹੈ। ਮਸ਼ਹੂਰ ਬੈਂਕਰ ਦੀਪਕ ਪਾਰੇਖ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਉਸ ਦੀ ਮਜ਼ਬੂਤ ਖਪਤ ਨਾਲ ਮਦਦ ਮਿਲੀ ਹੈ।

ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ 'ਤੇ ਦਿੱਲੀ 'ਚ ਇਕ ਦਿਨ 'ਚ ਵਿਕਿਆ 250 ਕਰੋੜ ਰੁਪਏ ਦਾ ਸੋਨਾ

ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਰੁਕਾਵਟਾਂ ਤੋਂ ਮੁਕਤ ਨਹੀਂ ਹੈ, ਇਸ ਲਈ ਵਿਕਾਸ ਕੁੱਝ ਘੱਟ ਹੋਇਆ ਹੈ ਪਰ ਭਾਰਤ ਇਕ ਘਰੇਲੂ ਖਪਤ ਆਧਾਰਿਤ ਅਰਥਵਿਵਸਥਾ ਹੈ ਅਤੇ ਐਕਸਪੋਰਟ ’ਤੇ ਬਹੁਤ ਜ਼ਿਆਦਾ ਨਿਰਭਰ ਦੇਸ਼ਾਂ ਦੀ ਤੁਲਣਾ ’ਚ ਇਹ ਗਲੋਬਲ ਅਰਥਵਿਵਸਥਾ ’ਤੇ ਨਿਰਭਰ ਹੈ। ਐੱਚ. ਡੀ. ਐੱਫ. ਸੀ. ਲਿਮਟਿਡ ਦੇ ਚੇਅਰਮੈਨ ਪਾਰੇਖ ਨੇ ਕਿਹਾ ਕਿ ਇਕ ਦੇਸ਼ ਵਜੋਂ ਅਸੀਂ ਕਿਸਮਤ ਵਾਲੇ ਹਾਂ ਕਿ ਇੱਥੇ ਉਲਟ ਹਾਲਾਤਾਂ ਦੀ ਤੁਲਣਾ ’ਚ ਵਧੇਰੇ ਅਨੁਕੂਲ ਗੱਲਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਭਾਰਤ ਲਈ ਸਭ ਤੋਂ ਚੰਗੀ ਗੱਲ ਹੈ ਕਿ ਸਾਡੇ ਇੱਥੇ ਸਿਆਸੀ ਸਥਿਰਤਾ ਹੈ ਅਤੇ ਮੈਨੂੰ 2024 ’ਚ ਵੀ ਇਸ ’ਚ ਰੁਕਾਵਟ ਨਹੀਂ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਬੈਂਕਿੰਗ ਅਤੇ ਵਿੱਤੀ ਪ੍ਰਣਾਲੀ ਹੁਣ ਬਹੁਤ ਮਜ਼ਬੂਤ ਸਥਿਤੀ ’ਚ ਹੈ ਅਤੇ ਚੰਗੀ ਤਰ੍ਹਾਂ ਰਜਿਸਟਰਡ ਹੈ, ਫਸੇ ਹੋਏ ਕਰਜ਼ੇ ਹੁਣ ਬਹੁਤ ਘੱਟ ਹਨ ਅਤੇ ਪ੍ਰਣਾਲੀ ਮਜ਼ਬੂਤੀ ਨਾਲ ਨਿਯਮਿਤ ਹੈ। ਪਾਰੇਖ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਗਲੋਬਲ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਨੇ ਭਾਰਤੀ ਅਰਥਵਿਵਸਥਾ ਨੂੰ ਵਿਵਸਥਿਤ ਤਰੀਕੇ ਨਾਲ ਕਾਰਬਨ ਮੁਕਤ ਕਰਨ ਦੇ ਟੀਚਿਆਂ ਨਾਲ ਖੁਦ ਨੂੰ ਜੋੜ ਲਿਆ ਹੈ।

ਇਹ ਵੀ ਪੜ੍ਹੋ : Deloitte Layoff: ਅਮਰੀਕਾ 'ਚ 1200 ਕਰਮਚਾਰੀਆਂ ਦੀ ਹੋਵੇਗੀ ਛਾਂਟੀ, ਸਲਾਹ ਕਾਰੋਬਾਰ 'ਚ ਮੰਦੀ ਕਾਰਨ ਲਿਆ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News