ਖਾਤੇ ਨੂੰ ਸਰਗਰਮ ਐਲਾਨਣ ਲਈ ਗੈਰ-ਵਿੱਤੀ ਲੈਣ-ਦੇਣ ’ਤੇ ਵੀ ਵਿਚਾਰ ਹੋਵੇ : SBI ਨੇ RBI ਨੂੰ ਲਿਖਿਆ ਪੱਤਰ

Wednesday, Dec 04, 2024 - 05:55 PM (IST)

ਮੁੰਬਈ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਸੇ ਖਾਤੇ ਨੂੰ ਸਰਗਰਮ ਰੱਖਣ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਨਿਯਮਾਂ ’ਚ ਬਦਲਾਅ ਕਰਨ ਦੀ ਅਪੀਲ ਕੀਤੀ ਅਤੇ ਖਾਤੇ ਨੂੰ ਚਾਲੂ ਐਲਾਨਣ ਲਈ ਬਾਕੀ ਰਕਮ ਦੀ ਜਾਂਚ ਵਰਗੇ ਗੈਰ-ਵਿੱਤੀ ਲੈਣ-ਦੇਣ ’ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :     ਫੁੱਲਾਂ, ਫਲਾਂ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਸਰਕਾਰ ਦੇਵੇਗੀ ਵਿੱਤੀ ਸਹਾਇਤਾ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਕਿਹਾ ਕਿ ਕਈ ਵਾਰ ਖਾਤਾਧਾਰਕ ਖਾਸ ਤੌਰ ’ਤੇ ਉਹ ਖਾਤਾਧਾਰਕ ਜਿਨ੍ਹਾਂ ਨੇ ਸਰਕਾਰੀ ਪ੍ਰੋਗਰਾਮਾਂ ਦੇ ਤਹਿਤ ਵਿੱਤੀ ਮਦਦ ਹਾਸਲ ਕਰਨ ਲਈ ਖਾਤੇ ਖੋਲ੍ਹੇ ਹਨ, ਉਹ ਸੀਮਤ ਗਿਣਤੀ ’ਚ ਲੈਣ-ਦੇਣ ਕਰਦੇ ਹਨ। ਸ਼ੈੱਟੀ ਨੇ ਮੰਗਲਵਾਰ ਦੇਰ ਸ਼ਾਮ ਬੈਂਕ ਦੇ ਇਕ ਪ੍ਰੋਗਰਾਮ ਤੋਂ ਬਾਅਦ ਕਿਹਾ ਕਿ ਖਾਤੇ ’ਚ ਪੈਸੇ ਜਮ੍ਹਾ ਹੋਣ ਤੋਂ ਬਾਅਦ ਜ਼ਿਆਦਾਤਰ ਸਿਰਫ 2-3 ਵਾਰ ਉਸ ’ਚੋਂ ਪੈਸੇ ਕੱਢੇ ਜਾਂਦੇ ਹਨ, ਉਸ ਤੋਂ ਬਾਅਦ ਉਹ ਨਕਾਰਾ ਹੋ ਜਾਂਦੇ ਹਨ ਅਤੇ ਉਸ ਨੂੰ ਨਕਾਰਾ ਐਲਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾਕਿ ਗੈਰ-ਵਿੱਤੀ ਲੈਣ-ਦੇਣ ਨਾਲ ਵੀ ਖਾਤਾ ਸਰਗਰਮ ਕੀਤਾ ਜਾ ਸਕੇਗਾ,‘ਅਸੀਂ ਇਸ ਮਾਮਲੇ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਹਮਣੇ ਉਠਾਇਆ ਹੈ।’

ਇਹ ਵੀ ਪੜ੍ਹੋ :     HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ

ਐੱਸ. ਬੀ. ਆਈ. ਦੇ ਚੇਅਰਮੈਨ ਨੇ ਕਿਹਾ ਕਿ ਮੌਜੂਦਾ ਨਿਯਮ ਇਕ ਤੈਅ ਮਿਆਦ ’ਚ ਵਿੱਤੀ ਲੈਣ-ਦੇਣ ’ਤੇ ਕੇਂਦ੍ਰਿਤ ਹੈ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਖਾਤੇ ‘ਨਕਾਰਾ’ ਦੇ ਰੂਪ ’ਚ ਪਛਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦ ਕੋਈ ਗਾਹਕ ਅਸਲ ’ਚ ਕੋਈ ਗੈਰ-ਵਿੱਤੀ ਲੈਣ-ਦੇਣ ਕਰਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਹ ਬੈਂਕ ਖਾਤੇ ਦੇ ਬਾਰੇ ’ਚ ‘ਜਾਗਰੂਕ’ ਹੈ ਅਤੇ ਇਸ ਲਈ ਇਸ ਨੂੰ ਸਰਗਰਮ ਖਾਤੇ ਦੇ ਰੂਪ ’ਚ ਪਛਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ :     ਸਰਕਾਰ ਦਾ ਵੱਡਾ ਫੈਸਲਾ, WindFall Tax ਹਟਾਇਆ, ਰਿਲਾਇੰਸ ਵਰਗੀਆਂ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ

ਚੇਅਰਮੈਨ ਨੇ ਇਹ ਬਿਆਨ ਆਰ. ਬੀ. ਆਈ. ਵੱਲੋਂ ਬੈਂਕਾਂ ਤੋਂ ਨਕਾਰਾ ਜਾਂ ਫ੍ਰੀਜ਼ ਕੀਤੇ ਗਏ ਖਾਤਿਆਂ ਦੇ ਮੁੱਦੇ ਨੂੰ ਤੁਰੰਤ ਸੁਲਝਾਉਣ ਅਤੇ ਤਿਮਾਹੀ ਆਧਾਰ ’ਤੇ ਕੇਂਦਰੀ ਬੈਂਕ ਨੂੰ ਤਰੱਕੀ ਦੀ ਰਿਪੋਰਟ ਦੇਣ ਲਈ ਕਹੇ ਜਾਣ ਦੇ ਕੁਝ ਦਿਨ ਬਾਅਦ ਦਿੱਤਾ ਹੈ। ਐੱਸ. ਬੀ. ਆਈ. ਨੇ ਹਫਤੇ ਦੇ ਅੰਤ ’ਚ ਨਕਾਰਾ ਖਾਤਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦਾ ਐਲਾਨ ਵੀ ਕੀਤਾ ਸੀ। ਹਾਲਾਂਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ’ਚ ਨਕਾਰਾ ਖਾਤਿਆਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ :      ਕੋਲਡ ਡਰਿੰਕਸ, ਸਿਗਰੇਟ ਤੇ ਤੰਬਾਕੂ ਹੋਣਗੇ ਮਹਿੰਗੇ ! GST 'ਚ ਆ ਸਕਦਾ ਹੈ 35 ਫੀਸਦੀ ਦਾ ਨਵਾਂ ਸਲੈਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News