ਨੋਮੁਰਾ, ਡਾਇਚੇ ਬੈਂਕ, ਮਾਰਗਨ ਸਟੇਨਲੀ ਅਤੇ ਮੂਡੀਜ਼ ਨੇ ਵਧਾਇਆ ਭਾਰਤ ਦਾ ਗ੍ਰੋਥ ਅਨੁਮਾਨ

Saturday, Sep 02, 2023 - 01:24 PM (IST)

ਨੋਮੁਰਾ, ਡਾਇਚੇ ਬੈਂਕ, ਮਾਰਗਨ ਸਟੇਨਲੀ ਅਤੇ ਮੂਡੀਜ਼ ਨੇ ਵਧਾਇਆ ਭਾਰਤ ਦਾ ਗ੍ਰੋਥ ਅਨੁਮਾਨ

ਨਵੀਂ ਦਿੱਲੀ (ਭਾਸ਼ਾ) – ਮੂਡੀਜ਼ ਇਨਵੈਸਟਰਸ ਸਰਵਿਸ ਨੇ ਵਿੱਤੀ ਸਾਲ 2023 ਲਈ ਭਾਰਤ ਦੇ ਗ੍ਰੋਥ ਅਨੁਮਾਨ ’ਚ ਭਾਰੀ ਬੜ੍ਹਤ ਕੀਤੀ ਹੈ। ਮੂਡੀਜ਼ ਨੇ ਆਪਣੇ ਇਸ ਅਨੁਮਾਨ ਨੂੰ 5.5 ਫੀਸਦੀ ਤੋਂ ਵਧਾ ਕੇ 6.7 ਫੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject

ਸਟੈਟਿਕਸ ਆਫਿਸ ਨੇ ਹਾਲੇ ਕੱਲ ਹੀ ਦੱਸਿਆ ਸੀ ਕਿ ਅਪ੍ਰੈਲ-ਜੂਨ ਦੀ ਮਿਆਦ ਵਿਚ ਭਾਰਤ ਦੀ ਜੀ. ਡੀ. ਪੀ. 7.8 ਫੀਸਦੀ ਦੀ ਦਰ ਨਾਲ ਵਧੀ ਹੈ। ਇਹ ਜੀ. ਡੀ. ਪੀ. ’ਚ ਚਾਰ ਤਿਮਾਹੀਆਂ ਵਿਚ ਆਈ ਸਭ ਤੋਂ ਤੇਜ਼ ਬੜ੍ਹਤ ਹੈ। ਸਟੈਟਿਕਸ ਆਫਿਸ ਨੇ ਇਸ ਬਿਆਨ ਤੋਂ ਕੁੱਝ ਹੀ ਘੰਟਿਆਂ ਬਾਅਦ ਕਈ ਅਰਥਸ਼ਾਸਤਰੀਆਂ ਨੇ ਆਪਣੇ ਗ੍ਰੋਥ ਅਨੁਮਾਨ ਨੂੰ ਸੋਧ ਕੇ ਵਧਾ ਦਿੱਤਾ ਹੈ। ਇਸ ’ਚ ਨੋਮੁਰਾ ਵਲੋਂ 2023-24 ਦੇ ਜੀ. ਡੀ. ਪੀ. ਅਨੁਮਾਨ ’ਚ ਕੀਤੀ ਗਈ 40 ਆਧਾਰ ਅੰਕ ਦੀ ਬੜ੍ਹਤ ਸਭ ਤੋਂ ਵੱਡੀ ਬੜ੍ਹਤ ਹੈ।

ਇਹ ਵੀ ਪੜ੍ਹੋ : ਅਡਾਨੀ ਰਿਪੋਰਟ 'ਤੇ ED ਦਾ ਵੱਡਾ ਖ਼ਲਾਸਾ, ਰਿਪੋਰਟ ਤੋਂ ਪਹਿਲਾਂ ਹੀ ਅਰਬਾਂ ਰੁਪਏ ਛਪਾਣ ਦੀ ਖੇਡੀ ਖੇਡ!

ਨੋਮੁਰਾ ਦੇ ਅਰਥਸ਼ਾਸਤਰੀ ਸੋਨਲ ਵਰਮਾ ਅਤੇ ਆਰੋਦੀਪ ਨੰਦੀ ਨੇ ਇਕ ਨੋਟ ’ਚ ਕਿਹਾ ਕਿ ਅਪ੍ਰੈਲ-ਜੂਨ ਵਿਚ ਅਸਲ ਜੀ. ਡੀ. ਪੀ. ਗ੍ਰੋਥ ਅਤੇ ਜੁਲਾਈ-ਸਤੰਬਰ ਲਈ ਟ੍ਰੈਕਿੰਗ ਐਸਟੀਮੇਟ ਸਾਡੀ ਮੌਜੂਦਾ ਬੇਸ ਲਾਈਨ ਤੋਂ ਵੱਧ ਹੈ। ਅਜਿਹੇ ਵਿਚ ਨੋਮੁਰਾ ਨੇ 2023 ਦੇ ਜੀ. ਡੀ. ਪੀ. ਗ੍ਰੋਥ ਅਨੁਮਾਨ ਪਹਿਲਾਂ ਦੇ 5.9 ਫੀਸਦੀ ਤੋਂ ਵਧਾ ਕੇ 6.3 ਫੀਸਦੀ ਕਰ ਦਿੱਤਾ। ਇਸ ਤਰ੍ਹਾਂ 2023-24 ਦੇ ਗ੍ਰੋਥ ਅਨੁਮਾਨ ਨੂੰ ਪਹਿਲਾਂ ਦੇ 5.5 ਫੀਸਦੀ ਤੋਂ ਵਧਾ ਕੇ 5.9 ਫੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦਾ ਇਕ ਹੋਰ ਵੱਡਾ ਨਿਵੇਸ਼, ਖ਼ਰੀਦੇ BCCI ਦੇ TV ਅਤੇ ਡਿਜੀਟਲ ਮੀਡੀਆ ਰਾਈਟਸ

ਡਾਇਚੇ ਬੈਂਕ ਨੇ ਵੀ ਭਾਰਤ ਲਈ ਆਪਣੇ ਪੂਰੇ ਸਾਲ ਦੇ ਗ੍ਰੋਥ ਅਨੁਮਾਨ ਨੂੰ 20 ਆਧਾਰ ਅੰਕ ਵਧਾ ਕੇ 6.2 ਫੀਸਦੀ ਕਰ ਦਿੱਤਾ ਜਦ ਕਿ ਮਾਰਗਨ ਸਟੇਨਲੀ ਨੇ ਵੀ ਆਪਣੇ ਜੀ. ਡੀ. ਪੀ. ਗ੍ਰੋਥ ਅਨੁਮਾਨ ਨੂੰ ਵਧਾ ਕੇ 6.4 ਫੀਸਦੀ ਕਰ ਦਿੱਤਾ ਹੈ। ਇਸ ਤੋਂ ਬਾਅਦ ਮੋਤੀਲਾਲ ਓਸਵਾਲ ਵਿੱਤੀ ਸਰਵਿਸਿਜ਼ ਵਰਗੀਆਂ ਦੂਜੀਆਂ ਕੰਪਨੀਆਂ ਵੀ ਦੇਸ਼ ਦੇ ਜੀ. ਡੀ. ਪੀ. ਗ੍ਰੋਥ ਅਨੁਮਾਨ ’ਚ ਬੜ੍ਹਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News