Nokia ਇਸ ਫੋਨ 'ਤੇ ਦੇ ਰਿਹੈ ਹੈ ਭਾਰੀ ਛੋਟ, ਬਚਾ ਸਕਦੇ ਹੋ 6 ਹਜ਼ਾਰ ਰੁਪਏ
Sunday, May 12, 2019 - 03:32 PM (IST)

ਨਵੀਂ ਦਿੱਲੀ— HMD Global ਪਿਛਲੇ ਸਾਲ ਭਾਰਤ 'ਚ ਲਾਂਚ ਹੋਏ Nokia 8.1 ਦੇ 4-ਜੀਬੀ ਤੇ 6-ਜੀਬੀ ਮਾਡਲ 'ਤੇ ਡਿਸਕਾਊਂਟ ਦੇ ਰਹੀ ਹੈ। ਡਿਸਕਾਊਂਟ ਦੇ ਨਾਲ ਇਨ੍ਹਾਂ ਦੋਹਾਂ ਫੋਨ ਨੂੰ 13 ਮਈ ਤਕ ਖਰੀਦਿਆ ਜਾ ਸਕਦਾ ਹੈ। ਕੰਪਨੀ ਇਸ ਫੋਨ ਨੂੰ Nokia Mobile Fan Festival 2019 ਤਹਿਤ ਛੋਟ 'ਤੇ ਉਪਲੱਬਧ ਕਰਾ ਰਹੀ ਹੈ। ਜੇਕਰ ਤੁਸੀਂ ਵੀ ਨੋਕੀਆ ਦੇ ਇਸ ਸਮਾਰਟ ਫੋਨ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਬਿਹਤਰ ਮੌਕਾ ਹੈ। ਕੰਪਨੀ ਛੋਟ ਦੇ ਨਾਲ ਹੀ ਫੋਨ ਦੀ ਖਰੀਦ 'ਤੇ ਗਾਹਕਾਂ ਨੂੰ ਕਈ ਹੋਰ ਫਾਇਦੇ ਵੀ ਦੇ ਰਹੀ ਹੈ।
ਪ੍ਰੋਮੋ ਕੋਡ 'ਤੇ ਮਿਲੇਗੀ ਛੋਟ
Nokia 8.1 'ਤੇ ਡਿਸਕਾਊਂਟ ਲੈਣ ਲਈ ਕੰਪਨੀ ਨੇ ਪ੍ਰੋਮੋ ਕੋਡ ਜਾਰੀ ਕੀਤਾ ਹੈ। ਫੋਨ ਦੇ 4-ਜੀਬੀ ਰੈਮ (26,999 ਰੁਪਏ) ਵਾਲੇ ਮਾਡਲ 'ਤੇ ਛੋਟ ਲਈ 'FAN6000' ਪ੍ਰੋਮੋ ਕੋਡ ਅਪਲਾਈ ਕੀਤਾ ਜਾ ਸਕਦਾ ਹੈ। ਇਸ ਪ੍ਰੋਮੋ ਕੋਡ ਨਾਲ ਫੋਨ 'ਤੇ 6,000 ਰੁਪਏ ਦੀ ਛੋਟ ਲਈ ਜਾ ਸਕਦੀ ਹੈ। ਉੱਥੇ ਹੀ, 6-ਜੀਬੀ 29,999 ਰੁਪਏ ਵਾਲੇ ਫੋਨ 'ਤੇ 4 ਹਜ਼ਾਰ ਰੁਪਏ ਦਾ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ। ਇਸ ਲਈ'FAN4000' ਪ੍ਰੋਮੋ ਕੋਡ ਦਾ ਇਸਤੇਮਾਲ ਕਰਨਾ ਹੋਵੇਗਾ।
ਉੱਥੇ ਹੀ, ਕੰਪਨੀ ਏਅਰਟੈੱਲ ਦੇ ਗਾਹਕਾਂ ਨੂੰ ਫੋਨ ਦੀ ਖਰੀਦ 'ਤੇ 1 ਟੀ. ਬੀ. ਮੁਫਤ ਡਾਟਾ ਦੇ ਰਹੀ ਹੈ। ਇਹ 199 ਰੁਪਏ ਤੇ ਉਸ ਤੋਂ ਉਪਰ ਦੇ ਰੀਚਾਰਜ ਪਲਾਨ 'ਤੇ ਉਪਲੱਬਧ ਹੈ। ਪੋਸਟਪੇਡ ਗਾਹਕਾਂ ਨੂੰ ਤਿੰਨ ਮਹੀਨੇ ਦਾ ਨੈੱਟਫਲਿਕਸ ਤੇ ਇਕ ਸਾਲ ਐਮਾਜ਼ੋਨ ਪ੍ਰਾਈਮ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੋਸਟਪੇਡ ਗਾਹਕਾਂ ਨੂੰ 120 ਜੀਬੀ ਡਾਟਾ ਵੀ ਮਿਲੇਗਾ।