1000 ਰੁਪਏ ਦਾ ਨੋਟ ਜਾਰੀ ਕਰਨ ਦੀ ਯੋਜਨਾ ਨਹੀਂ : ਗਰਗ
Tuesday, Aug 29, 2017 - 10:57 PM (IST)

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ 1000 ਰੁਪਏ ਦਾ ਨੋਟ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਮੀਡੀਆ 'ਚ 1000 ਰੁਪਏ ਦੇ ਨੋਟ ਫਿਰ ਤੋਂ ਜਾਰੀ ਕੀਤੇ ਜਾਣ ਦੀਆਂ ਖਬਰਾਂ 'ਤੇ ਮੰਗਲਵਾਰ ਨੂੰ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ 500 ਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ । ਹਾਲਾਂਕਿ ਸਰਕਾਰ 500 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੇ ਨਾਲ ਹੀ 2000 ਰੁਪਏ ਦਾ ਨੋਟ ਪ੍ਰਚਲਨ 'ਚ ਲਿਆਈ ਸੀ ਪਰ 1000 ਰੁਪਏ ਦਾ ਨੋਟ ਬੰਦ ਕਰ ਦਿੱਤਾ ਸੀ। ਸਰਕਾਰ ਨੇ ਹਾਲ 'ਚ ਛੋਟੇ ਨੋਟਾਂ ਦੀ ਤੰਗੀ ਨਾਲ ਨਜਿੱਠਣ ਲਈ ਪਹਿਲੀ ਵਾਰ 200 ਰੁਪਏ ਦਾ ਨੋਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ 'ਚ ਇਹ ਕਿਹਾ ਗਿਆ ਸੀ ਕਿ ਸਰਕਾਰ 1000 ਰੁਪਏ ਦੇ ਨੋਟ ਫਿਰ ਤੋਂ ਲਿਆਉਣ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ 1000 ਰੁਪਏ ਦੇ ਨੋਟ ਫਿਰ ਤੋਂ ਪ੍ਰਚਲਨ 'ਚ ਆ ਜਾਣਗੇ।