SBI ਦਾ ਅਲਰਟ, NEFT ਜ਼ਰੀਏ ਅੱਜ ਦੋ ਵਜੇ ਤੱਕ ਨਹੀਂ ਟਰਾਂਸਫਰ ਹੋਣਗੇ ਪੈਸੇ
Sunday, May 23, 2021 - 10:22 AM (IST)
ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ ਨੇ (ਐੱਸ. ਬੀ. ਆਈ.) ਨੇ ਅੱਜ ਤਕਨੀਕੀ ਪੱਧਰ 'ਤੇ ਅਪਗ੍ਰੇਡ ਕਰਕੇ ਆਪਣੇ ਖਾਤਾਧਾਰਕਾਂ ਨੂੰ ਬੈਂਕ ਦੀਆਂ ਆਨਲਾਈਨ ਸੇਵਾਵਾਂ ਪ੍ਰਭਾਵਿਤ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਦਾ ਆਰ. ਬੀ. ਆਈ. ਵੱਲੋਂ ਤਕਨੀਕੀ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੁਪਹਿਰ ਦੋ ਵਜੇ ਤੱਕ ਇਹ ਇਸ ਸੁਵਿਧਾ ਜ਼ਰੀਏ ਪੈਸੇ ਟਰਾਂਸਫਰ ਨਹੀਂ ਹੋਣਗੇ।
ਐੱਸ. ਬੀ. ਆਈ. ਨੇ ਸੂਚਨਾ ਵਿਚ ਕਿਹਾ ਹੈ ਕਿ ਤਕਨੀਕੀ ਨਵੀਨੀਕਰਨ ਕਰਕੇ ਐੱਨ. ਈ. ਐੱਫ. ਟੀ. ਸਰਵਿਸ ਇੰਟਰਨੈੱਟ ਬੈਂਕਿੰਗ, ਯੋਨੋ ਅਤੇ ਯੋਨੋ ਲਾਇਟ 'ਤੇ ਅੱਜ ਦੁਪਹਿਰ ਦੋ ਵਜੇ ਤੱਕ ਉਪਲਬਧ ਨਹੀਂ ਹੋਵੇਗੀ। ਉਂਝ NEFT ਸੇਵਾ 24X7 ਕੰਮ ਕਰਦੀ ਹੈ। ਹਾਲਾਂਕਿ, ਇਸ ਨਾਲ ਅੱਧੇ ਘੰਟੇ ਦੇ ਅੰਤਰਾਲ 'ਤੇ ਪੈਸਾ ਟਰਾਂਸਫਰ ਹੁੰਦਾ ਹੈ।
Important Notice for our customers w.r.t. NEFT technical upgradation by RBI#SBI #StateBankOfIndia #ImportantNotice #InternetBanking #OnlineSBI pic.twitter.com/I7esEsChVT
— State Bank of India (@TheOfficialSBI) May 22, 2021
ਇਹ ਵੀ ਪੜ੍ਹੋ- ਪੰਜਾਬ : ਪੈਟਰੋਲ 95 ਰੁ: ਤੋਂ ਪਾਰ, ਝੋਨੇ ਦੇ ਸੀਜ਼ਨ ਤੱਕ ਇੰਨੇ ਰੁ: ਹੋਵੇਗਾ ਡੀਜ਼ਲ
ਉੱਥੇ ਹੀ, ਆਰ. ਟੀ. ਜੀ. ਐੱਸ. ਸਰਵਿਸ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਹੀ ਹੈ, ਇਸ ਵਿਚ ਕੋਈ ਰੁਕਾਵਟ ਨਹੀਂ ਹੈ। ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ ਦੇ ਤਕਨੀਕੀ ਅਪਗ੍ਰੇਡ ਸਬੰਧੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਹੀ ਇਕ ਨੋਟੀਫਿਕੇਸ਼ਨ ਵਿਚ ਜਾਣਕਾਰੀ ਸਾਂਝੀ ਕਰ ਦਿੱਤੀ ਸੀ, ਤਾਂ ਜੋ ਬੈਂਕ ਖਾਤਾਧਾਰਕਾਂ ਨੂੰ ਇਸ ਦੀ ਸਮੇਂ ਸਿਰ ਸੂਚਨਾ ਦੇ ਦੇਣ। ਗੌਰਤਲਬ ਹੈ ਕਿ ਦੋ ਲੱਖ ਰੁਪਏ ਤੱਕ ਦੀ ਰਕਮ ਟਰਾਂਸਫਰ ਕਰਨ ਲਈ ਐੱਨ. ਈ. ਐੱਫ. ਟੀ. ਦਾ ਇਸਤੇਮਾਲ ਕੀਤਾ ਜਾਂਦਾ ਹੈ। ਫੰਡ ਟਰਾਂਸਫਰ ਦੀ ਬਿਹਤਰ ਸੁਵਿਧਾ ਲਈ ਇਸ ਦਾ ਤਕਨੀਕੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਜਲਦ ਹੀ ਸੰਪੰਨ ਹੋ ਜਾਵੇਗਾ।
ਇਹ ਵੀ ਪੜ੍ਹੋ- ਕੈਨੇਡਾ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਝਟਕਾ, ਉਡਾਣਾਂ 'ਤੇ ਪਾਬੰਦੀ ਵਧੀ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ