'ਡਿਫ਼ੈਸ ਕੰਟੀਨ' 'ਚ ਭਾਰਤੀ ਉਤਪਾਦਾਂ ਦੀ ਵਿਕਰੀ ਸਬੰਧੀ ਰੱਖਿਆ ਮਹਿਕਮਾ ਦਾ ਬਿਆਨ ਆਇਆ ਸਾਹਮਣੇ

Saturday, Sep 19, 2020 - 06:34 PM (IST)

ਨਵੀਂ ਦਿੱਲੀ — ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰੱਖਿਆ ਮੰਤਰਾਲੇ ਨੇ ਰਾਜ ਸਭਾ ਵਿਚ ਦੱਸਿਆ ਕਿ ਡਿਫੈਂਸ ਕੰਟੀਨ 'ਚ ਸਿਰਫ 'ਮੇਡ ਇਨ ਇੰਡੀਆ' ਸਾਮਾਨ ਵੇਚਣ ਦਾ ਕੋਈ ਫੈਸਲਾ ਅਜੇ ਨਹੀਂ ਲਿਆ ਗਿਆ ਹੈ। ਜਦੋਂ ਕਿ ਮਈ ਮਹੀਨੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਵਰਗੇ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ.ਏ.ਪੀ.ਐਫ.) ਦੀਆਂ ਸਾਰੀਆਂ ਕੰਟੀਨ ਵਿਚ 1 ਜੂਨ ਤੋਂ ਸਿਰਫ ਦੇਸੀ ਉਤਪਾਦਾਂ ਦੀ ਵਿਕਰੀ ਕੀਤੀ ਜਾਏਗੀ।

ਸ਼ਾਹ ਨੇ ਕਿਹਾ ਸੀ ਕਿ ਸੀ.ਏ.ਪੀ.ਐਫ. ਦੇ ਤਕਰੀਬਨ 10 ਲੱਖ ਜਵਾਨਾਂ ਦੇ ਪਰਿਵਾਰ ਦੇ 50 ਲੱਖ ਮੈਂਬਰਾਂ ਲਈ ਦੇਸੀ ਉਤਪਾਦ ਵੇਚੇ ਜਾਣਗੇ। ਸ਼ਾਹ ਨੇ ਮਾਈਕਰੋ ਬਲਾੱਗਿੰਗ ਪਲੇਟਫਾਰਮ ਟਵਿੱਟਰ 'ਤੇ ਇਸ ਸੰਬੰਧੀ ਕਈ ਟਵੀਟ ਕੀਤੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਅਤੇ ਭਾਰਤ ਵਿਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ।

ਇਹ ਵੀ ਦੇਖੋ : ਕੋਰੋਨਾ ਕਾਲ 'ਚ ਬੇਸ਼ੁਮਾਰ ਵਧੀ ਇਨ੍ਹਾਂ ਅਰਬਪਤੀਆਂ ਦੀ ਦੌਲਤ; ਕਰੋੜਾਂ ਲੋਕਾਂ ਨੂੰ ਪਏ ਰੋਟੀ ਦੇ ਲਾਲੇ

ਇਹ ਨਿਯਮ 1 ਜੂਨ 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਕੰਟੀਨਾਂ 'ਤੇ ਲਾਗੂ ਹੋਇਆ ਸੀ - ਉਨ੍ਹਾਂ ਨੇ ਕਿਹਾ, 'ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ.ਏ.ਪੀ.ਐਫ.) ਦੀਆਂ ਕੰਟੀਨ ਹੁਣ ਸਿਰਫ ਦੇਸੀ ਉਤਪਾਦਾਂ ਨੂੰ ਵੇਚਣਗੀਆਂ। ਇਹ 1 ਜੂਨ, 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀ.ਏ.ਪੀ.ਐਫ. ਕੰਟੀਨਾਂ 'ਤੇ ਲਾਗੂ ਹੋਵੇਗਾ। ਇਸ ਨਾਲ ਸੀ.ਏ.ਪੀ.ਐਫ. ਦੇ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨਗੇ। ਸੀ.ਏ.ਪੀ.ਐਫ. ਵਿਚ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ., ਐਨ.ਐਸ.ਜੀ. ਅਤੇ ਅਸਾਮ ਰਾਈਫਲਸ ਸ਼ਾਮਲ ਹਨ ਅਤੇ ਉਨ੍ਹਾਂ ਦੀਆਂ ਕੰਟੀਨਾਂ ਸਾਲਾਨਾ 2,800 ਕਰੋੜ ਰੁਪਏ ਦੇ ਉਤਪਾਦ ਵੇਚਦੀਆਂ ਹਨ।

ਇਹ ਵੀ ਦੇਖੋ : ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ

ਐਫ.ਡੀ.ਆਈ. ਦੀ ਲਿਮਟ ਨੂੰ 49% ਤੋਂ ਵਧਾ ਕੇ 74% ਕੀਤਾ 

ਰੱਖਿਆ ਉਤਪਾਦਨ ਵਿਚ ਸਵੈ-ਨਿਰਭਰਤਾ ਵਧਾਉਣ ਲਈ ਸਰਕਾਰ ਨੇ ਕਿਹਾ ਕਿ ਰੱਖਿਆ ਨਿਰਮਾਣ ਦੇ ਖੇਤਰ ਵਿਚ ਸਵੈਚਾਲਤ ਵਿਦੇਸ਼ੀ ਪ੍ਰਤੱਖ ਨਿਵੇਸ਼ (ਐਫ.ਡੀ.ਆਈ.) ਸੀਮਾ 49 ਪ੍ਰਤੀਸ਼ਤ ਤੋਂ ਵਧਾ ਕੇ 74 ਪ੍ਰਤੀਸ਼ਤ ਕੀਤੀ ਜਾਏਗੀ। ਭਾਵ ਐਫ.ਡੀ.ਆਈ. ਦਾ ਜਿਹੜਾ ਰੂਟ ਹੈ ਉਸਦੀ ਲਿਮਟ ਨੂੰ ਵਧਾ ਦਿੱਤਾ ਜਾਵੇਗਾ ਅਤੇ ਟਾਈਮ ਬਾਂਡ ਡਿਫਰੈਂਸ ਪ੍ਰੋਸੈੱਸ ਹੋ ਸਕੇ ਇਸ ਲਈ ਤੁਰੰਤ ਫੈਸਲੇ ਲੈਣ ਦਾ ਕੰਮ ਵੀ ਕੀਤਾ ਜਾਏਗਾ। ਇਸ ਨਾਲ ਇਕਰਾਰਨਾਮੇ ਦੇ ਪ੍ਰਬੰਧਨ ਲਈ ਇਕ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਗਠਨ ਕੀਤਾ ਜਾਵੇਗਾ। ਰੱਖਿਆ ਉਤਪਾਦਨ ਸੈਕਟਰ ਵਿਚ 1849 ਕਰੋੜ ਰੁਪਏ ਐਫ.ਡੀ.ਆਈ. ਆਟੋਮੈਟਿਕ ਉਤਪਾਦਨ ਦੁਆਰਾ ਪ੍ਰਾਪਤ ਹੁੰਦੇ ਹਨ।

ਇਹ ਵੀ ਦੇਖੋ : ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ


Harinder Kaur

Content Editor

Related News