ਦੋਸ਼ਪੂਰਣ ਫਾਸਟੈਗ, ਟੋਲ ਪਲਾਜ਼ਾ ’ਤੇ ਜੁਰਮਾਨਾ ਵਸੂਲਣ ’ਤੇ ਅੰਕੜਾ ਮੁਹੱਈਆ ਨਹੀਂ : NHAI

Tuesday, Jan 17, 2023 - 11:52 AM (IST)

ਦੋਸ਼ਪੂਰਣ ਫਾਸਟੈਗ, ਟੋਲ ਪਲਾਜ਼ਾ ’ਤੇ ਜੁਰਮਾਨਾ ਵਸੂਲਣ ’ਤੇ ਅੰਕੜਾ ਮੁਹੱਈਆ ਨਹੀਂ : NHAI

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੇ ਐੱਨ. ਐੱਚ. ਏ. ਆਈ. ਨੇ ਕਿਹਾ ਕਿ ਉਸ ਕੋਲ ਦੋਸ਼ਪੂਰਣ ਫਾਸਟੈਗ ਅਤੇ ਰਾਜਮਾਰਗ ਟੋਲ ਪਲਾਜ਼ਾ ’ਤੇ ਫਾਸਟੈਗ ਦੇ ਕੰਮ ਨਾ ਕਰਨ ਦੀ ਸਥਿਤੀ ’ਚ ਵਾਹਨ ਚਾਲਕਾਂ ਤੋਂ ਵਸੂਲੇ ਗਏ ਜੁਰਮਾਨੇ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਹੈ। ਜੇ ਕਿਸੇ ਵਾਹਨ ਚਾਲਕ ਕੋਲ ਫਾਸਟੈਗ ਨਹੀਂ ਹੈ ਜਾਂ ਕੰਮ ਨਹੀਂ ਕਰ ਰਿਹਾ ਹੈ ਤਾਂ ਇਸ ਸਥਿਤੀ ’ਚ ਟੋਲ ਪਲਾਜ਼ਾ ’ਤੇ ਦੁੱਗਣਾ ਟੋਲ ਟੈਕਸ ਦੇਣਾ ਪੈਂਦਾ ਹੈ।

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਮੁਤਾਬਕ 31 ਅਕਤੂਬਰ 2022 ਤੱਕ 6 ਕਰੋੜ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ। ਹਾਲਾਂਕਿ ਅਥਾਰਿਟੀ ਕੋਲ ਦੋਸ਼ਪੂਰਣ ਫਾਸਟੈਗ ਦੇ ਮਾਮਲਿਆਂ ਦੀ ਗਿਣਤੀ ਅਤੇ ਫਾਸਟੈਗ ਹੋਣ ਦੇ ਬਾਵਜੂਦ ਯੂਜ਼ਰਸ ਤੋਂ ਵਸੂਲੇ ਗਏ ਜੁਰਮਾਨੇ ਦੀ ਕੁੱਲ ਰਾਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧ ’ਚ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਦੇ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ’ਚ ਐੱਨ. ਐੱਚ. ਏ. ਆਈ. ਨੇ ਕਿਹਾ ਕਿ ਅਜਿਹਾ ਕੋਈ ਅੰਕੜਾ ਮੁਹੱਈਆ ਨਹੀਂ ਹੈ।

ਆਰ. ਟੀ. ਆਈ. ਕਾਨੂੰਨ ਦੇ ਤਹਿਤ ਪੀ. ਟੀ. ਆਈ.-ਭਾਸ਼ਾ ਦੀ ਇਕ ਅਰਜ਼ੀ ਦੇ ਜਵਾਬ ’ਚ ਅਥਾਰਿਟੀ ਨੇ ਕਿਹਾ ਕਿ 31 ਅਕਤੂਬਰ 2022 ਤੱਕ ਕੁੱਲ 60,277,364 ਫਾਸਟੈਗ ਜਾਰੀ ਕੀਤੇ ਗਏ ਹਨ। ਸਰਕਾਰ ਨੇ 16 ਫਰਵਰੀ 2021 ਤੋਂ ਸਾਰੇ ਨਿੱਜੀ ਅਤੇ ਕਮਰਸ਼ੀਅਲ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਪੁੱਛੇ ’ਤੇ ਕਿ ਕੀ ਕਿਸੇ ਫਾਸਟੈਗ ਜਾਰੀ ਕਰਨ ਵਾਲੀ ਏਜੰਸੀ ਖਿਲਾਫ ਦੋਸ਼ਪੂਰਣ ਫਾਸਟੈਗ ਲਈ ਕੋਈ ਦੰਡਾਤਮਕ ਕਾਰਵਾਈ ਕੀਤੀ ਗਈ ਹੈ, ਐੱਨ. ਐੱਚ. ਏ. ਆਈ. ਨੇ ਕਿਹਾ ਕਿ ਅਜਿਹਾ ਕੋਈ ਅੰਕੜਾ ਮੁਹੱਈਆ ਨਹੀਂ ਹੈ। ਆਰ. ਟੀ. ਆਈ. ਦੇ ਜਵਾਬ ’ਚ ਕਿਹਾ ਗਿਆ ਕਿ ਐੱਨ. ਪੀ. ਸੀ. ਆਈ. ਦੇ ਅੰਕੜਿਆਂ ਮੁਤਾਬਕ ਐੱਨ. ਐੱਚ. ਏ. ਆਈ. ਫੀਸ ਪਲਾਜ਼ਾ ’ਤੇ 16 ਫਰਵਰੀ 2021 ਤੋਂ 16 ਅਪ੍ਰੈਲ 2022 ਤੱਕ ਫਾਸਟੈਗ ਰਾਹੀਂ ਕੁੱਲ ਟੋਲ ਕੁਲੈਸ਼ਨ 39,118.15 ਕਰੋੜ ਰੁਪਏ ਹੈ।

 

 


author

Harinder Kaur

Content Editor

Related News