ਕੇਂਦਰ-ਸੂਬਿਆਂ ਵਿਚਕਾਰ GST ’ਤੇ ਟਕਰਾਅ ਨਹੀਂ, ਸੰਘੀ ਢਾਂਚੇ ਦਾ ਸਨਮਾਨ ਹੋਵੇ : ਸੀਤਾਰਾਮਨ
Friday, Sep 06, 2024 - 01:39 PM (IST)
ਚੇਨਈ (ਭਾਸ਼ਾ) - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ’ਤੇ ਕੇਂਦਰ ਅਤੇ ਸੂਬਿਆਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ‘ਟਕਰਾਅ’ ਤੋਂ ਮਨਾਹੀ ਕਰਦੇ ਹੋਏ ਕਿਹਾ ਕਿ ਇਸ ਆਰਥਕ ਸੁਧਾਰ ’ਚ ਸੰਘੀ ਢਾਂਚੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ
ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਨੂੰ ਲੈ ਕੇ ਆਯੋਜਿਤ ਸਾਰੀਆਂ ਸਲਾਹ-ਮਸ਼ਵਰਾ ਬੈਠਕਾਂ ’ਚ ਮਾਲੀਆ ਵਧਾਉਣ ਦੀ ਬਜਾਏ ਕਰਦਾਤਿਆਂ ਲਈ ਪਾਲਣਾ ਨੂੰ ਸਰਲ ਅਤੇ ਸਹਿਜ ਬਣਾਉਣ ਨੂੰ ਸਭ ਤੋਂ ਵਧ ਪਹਿਲ ਦਿੱਤੀ ਗਈ ਹੈ। ਸੀਤਾਰਾਮਨ ਨੇ ਕਿਹਾ,‘‘ਬਜਟ ’ਤੇ ਹੋਣ ਵਾਲੀ ਹਰੇਕ ਬੈਠਕ ’ਚ ਮਾਲੀਆ ਚਰਚਾ ਦਾ ਆਖਰੀ ਮੁੱਦਾ ਹੁੰਦਾ ਹੈ। ਤੁਹਾਨੂੰ ਲੱਗ ਸਕਦਾ ਹੈ ਕਿ ਮੈਂ ਸੱਚ ਨਹੀਂ ਬੋਲ ਰਹੀ ਹਾਂ। ਮੈਂ ਤੁਹਾਡੇ ਸਾਹਮਣੇ ਕੌੜਾ ਸੱਚ ਰੱਖਣਾ ਚਾਹੁੰਦੀ ਹਾਂ। ਹਾਂ, ਅਸੀਂ ਮਾਲੀਆ ਵਧਾਉਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਈ ਚਰਚਾਵਾਂ ’ਚ ਮਾਲੀਆ ਜੁਟਾਉਣ ਦਾ ਵਿਸ਼ਾ ਸਭ ਤੋਂ ਆਖਿਰ ’ਚ ਆਇਆ ਪਰ ਕਰਦਾਤਿਆਂ ਲਈ ਪਾਲਣਾ ਨੂੰ ਸਰਲ, ਸਹਿਜ ਅਤੇ ਸੁਗਮ ਬਣਾਉਣਾ ਸਭ ਤੋਂ ਪਹਿਲਾਂ ਆਇਆ।
ਇਹ ਵੀ ਪੜ੍ਹੋ : ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ
ਉਨ੍ਹਾਂ ਨੇ ਇੱਥੇ ਮਾਲੀਆ ਬਾਰ ਐਸੋਸੀਏਸ਼ਨ ਦੀ ਅਗਵਾਈ ’ਚ ਆਯੋਜਿਤ ਇਕ ਬੈਠਕ ’ਚ ਕਿਹਾ ਕਿ 2023 ਤਕ ਜੀ. ਐੱਸ. ਟੀ. ਦੀ ਔਸਤ ਦਰ ਘੱਟ ਕੇ 12.2 ਫੀਸਦੀ ਹੋ ਗਈ। ਇਹ ਮੂਲ ਰੂਪ ਨਾਲ 15.3 ਫੀਸਦੀ ’ਤੇ ਸੁਝਾਈ ਮਾਲੀਆ ਨਿਰਪੱਖ ਦਰ (ਆਰ. ਐੱਨ. ਆਰ.) ਤੋਂ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ
ਇਹ ਵੀ ਪੜ੍ਹੋ : McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8