ਗੌਤਮ ਅਡਾਣੀ ’ਤੇ ਰਿਸ਼ਵਤਖੋਰੀ ਦਾ ਕੋਈ ਦੋਸ਼ ਨਹੀਂ : ਅਡਾਣੀ ਸਮੂਹ

Wednesday, Nov 27, 2024 - 06:30 PM (IST)

ਗੌਤਮ ਅਡਾਣੀ ’ਤੇ ਰਿਸ਼ਵਤਖੋਰੀ ਦਾ ਕੋਈ ਦੋਸ਼ ਨਹੀਂ : ਅਡਾਣੀ ਸਮੂਹ

ਨਵੀਂ ਦਿੱਲੀ (ਭਾਸ਼ਾ) - ਕਾਰੋਬਾਰੀ ਗੌਤਮ ਅਡਾਣੀ ਅਤੇ ਉਨ੍ਹਾਂ ਦੀ ਕੰਪਨੀ ਅਡਾਣੀ ਗਰੀਨ ਐਨਰਜੀ ਵੱਲੋਂ ਅਮਰੀਕੀ ਰਿਸ਼ਵਤਖੋਰੀ ਮਾਮਲੇ ’ਚ ਵੱਡਾ ਬਿਆਨ ਸਾਹਮਣੇ ਆਇਆ ਹੈ। ਅਡਾਣੀ ਗਰੀਨ ਐਨਰਜੀ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੀ ਫਾਈਲਿੰਗਜ਼ ’ਚ ਕਿਹਾ ਹੈ ਕਿ ਉਨ੍ਹਾਂ ’ਤੇ ਲਾਏ ਰਿਸ਼ਵਤ ਦੇ ਦੋਸ਼ਾਂ ਦੀਆਂ ਖਬਰਾਂ ਗਲਤ ਅਤੇ ਬੇਬੁਨਿਆਦ ਹਨ।

ਉਨ੍ਹਾਂ ਕਿਹਾ ਕਿ ਅਮਰੀਕੀ ਫੈੱਡਰਲ ਕਰੱਪਸ਼ਨ ਪ੍ਰੈਕਟਿਸ ਐਕਟ ਤਹਿਤ ਲਾਏ ਜਾਣ ਦੀ ਨਿਊਜ਼ ਪੂਰੀ ਤਰ੍ਹਾਂ ਗਲਤ ਹੈ। ਗਰੁੱਪ ਵੱਲੋਂ ਕਲੈਰੀਫਾਈ ਕੀਤਾ ਗਿਆ ਹੈ ਕਿ ਗੌਤਮ ਅਡਾਣੀ, ਸਾਗਰ ਅਡਾਣੀ ਅਤੇ ਵਿਨੀਤ ਜੈਨ ’ਤੇ ਯੂ. ਐੱਸ. ਡੀ. ਓ. ਜੇ. ਮੁਕੱਦਮਾ ਜਾਂ ਫਿਰ ਯੂ. ਐੱਸ. ਐੱਸ. ਈ. ਸੀ. ਦੀ ਸ਼ਿਕਾਇਤ ’ਚ ਅਮਰੀਕੀ ਫੈੱਡਰਲ ਕਰੱਪਸ਼ਨ ਪ੍ਰੈਕਟਿਸ ਐਕਟ ਦੀ ਉਲੰਘਣਾ ਦਾ ਕੋਈ ਮਾਮਲਾ ਨਹੀਂ ਹੈ।

ਉਥੇ ਹੀ ਦੂਜੇ ਪਾਸੇ ਸੀਨੀਅਰ ਲਾਇਰ ਮੁਕੁਲ ਰੋਹਤਗੀ ਵੀ ਅਡਾਣੀ ਦੀ ਪੱਖ ’ਚ ਆਏ ਅਤੇ ਉਨ੍ਹਾਂ ਨੇ ਇਸ ਬਾਰੇ ਚਾਨਣ ਪਾਇਆ।

ਅਡਾਣੀ ਗਰੀਨ ਦਾ ਆਇਆ ਬਿਆਨ

ਅਡਾਣੀ ਗਰੁੱਪ ਦੀ ਕੰਪਨੀ ਅਡਾਣੀ ਗਰੀਨ ਨੇ ਆਪਣੀ ਐਕਸਚੇਂਜ ਫਾਈਲਿੰਗ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੌਤਮ ਅਡਾਣੀ, ਸਾਗਰ ਅਡਾਣੀ ਜਾਂ ਵਿਨੀਤ ਜੈਨ ’ਤੇ ਕੋਈ ਰਿਸ਼ਵਤ ਦਾ ਦੋਸ਼ ਨਹੀਂ ਹੈ। ਕੰਪਨੀ ਨੇ ਆਪਣੀ ਫਾਈਲਿੰਗ ’ਚ ਕਿਹਾ ਹੈ ਕਿ ਅਮਰੀਕੀ ਨਿਆਂ ਵਿਭਾਗ ਦੇ ਮੁਕੱਦਮੇ ’ਚ ਸਿਰਫ ਐਜੋਰ ਅਤੇ ਸੀ. ਡੀ. ਪੀ. ਕਿਊ. ਆਫੀਸ਼ੀਅਲ ’ਤੇ ਰਿਸ਼ਵਤਖੋਰੀ ਦਾ ਦੋਸ਼ ਲਾਇਆ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਅਡਾਣੀ ਗਰੁੱਪ ਦੀ ਕੰਪਨੀ ਅਤੇ ਉਸ ਦੇ ਅਧਿਕਾਰੀਆਂ ’ਤੇ ਜੋ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਉਹ ਪੂਰੀ ਤਰ੍ਹਾਂ ਗਲਤ ਹਨ।

ਕੀ ਹੈ ਮਾਮਲਾ

ਅਸਲ ’ਚ ਨਿਊਯਾਰਕ ਦੀ ਫੈੱਡਰਲ ਕੋਰਟ ਨੇ ਸੁਣਵਾਈ ਦੌਰਾਨ ਗੌਤਮ ਅਡਾਣੀ ਦੀ ਕੰਪਨੀ ’ਤੇ ਅਮਰੀਕੀ ਨਿਵੇਸ਼ਕਾਂ ਨਾਲ ਫਰਾਡ ਕਰਨ ਅਤੇ ਸੋਲਰ ਐਨਰਜੀ ਕੰਟਰੈਕਟ ਹਾਸਲ ਕਰਨ ਲਈ ਭਾਰਤ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ। ਫੈੱਡਰਲ ਕੋਰਟ ਵੱਲੋਂ ਲਾਏ ਦੋਸ਼ਾਂ ’ਚ ਕਿਹਾ ਗਿਆ ਹੈ ਕਿ 2020 ਤੋਂ 2024 ’ਚ ਸੋਲਰ ਪ੍ਰਾਜੈਕਟ ਹਾਸਲ ਕਰਨ ਲਈ ਗਲਤ ਰੂਟ ਤੋਂ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਦੀ ਰਿਸ਼ਵਤ ਦਿੱਤੀ ਗਈ ਹੈ।

ਕੋਰਟ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਰਿਸ਼ਵਤ ਦੀ ਗੱਲ ਅਮਰੀਕੀ ਕੰਪਨੀ ਐਜੋਰ ਪਾਵਰ ਗਲੋਬਲ ਵੱਲੋਂ ਲੁਕਾਈ ਗਈ। ਖਾਸ ਗੱਲ ਤਾਂ ਇਹ ਹੈ ਕਿ ਇਸ ਕੰਟਰੈਕਟ ਨਾਲ 20 ਸਾਲ ’ਚ ਕਰੀਬ 17,000 ਕਰੋਡ਼ ਰੁਪਏ ਦੇ ਮੁਨਾਫੇ ਦਾ ਅੰਦਾਜ਼ਾ ਲਾਇਆ ਗਿਆ ਸੀ। ਇਸ ਦਾ ਫਾਇਦਾ ਚੁੱਕਣ ਲਈ ਝੂਠੇ ਦਾਅਵਿਆਂ ਨਾਲ ਬਾਂਡ ਅਤੇ ਲੋਨ ਲਿਆ ਗਿਆ, ਜਿਸ ਤੋਂ ਬਾਅਦ ਅਡਾਣੀ ਗਰੁੱਪ ਨੇ ਇਨ੍ਹਾਂ ਤਮਾਮ ਦੋਸ਼ਾਂ ਨੂੰ ਗਲਤ ਦੱਸਿਆ ਸੀ।

ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦਾ ਵੀ ਆਇਆ ਬਿਆਨ

ਖਾਸ ਗੱਲ ਤਾਂ ਇਹ ਹੈ ਕਿ ਇਸ ਮਾਮਲੇ ’ਚ ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਅਤੇ ਸੀਨੀਅਰ ਲਾਇਰ ਮੁਕੁਲ ਰੋਹਤਗੀ ਵੀ ਸਾਹਮਣੇ ਆ ਗਏ ਹਨ। ਮੁਕੁਲ ਰੋਹਤਗੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਉਹ ਅਡਾਣੀ ਗਰੁੱਪ ਦੇ ਪ੍ਰਮੋਟਰ ਦੇ ਤੌਰ ’ਤੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਇਸ ਮੁਕੱਦਮੇ ’ਚ 5 ਦੋਸ਼ ਸ਼ਾਮਲ ਹਨ, ਜਿਨ੍ਹਾਂ ’ਚੋਂ ਧਾਰਾ 1 ਅਤੇ 5 ਸਭ ਤੋਂ ਜ਼ਿਆਦਾ ਅਹਿਮ ਹੈ। ਇਨ੍ਹਾਂ ਮਾਮਲਿਆਂ ’ਚ ਗੌਤਮ ਅਡਾਣੀ ਅਤੇ ਸਾਗਰ ਅਡਾਣੀ ’ਤੇ ਕੋਈ ਦੋਸ਼ ਨਹੀਂ ਲਾਏ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਗੌਤਮ ਅਡਾਣੀ ਅਤੇ ਸਾਗਰ ਅਡਾਣੀ ’ਤੇ ਕਰੱਪਸ਼ਨ ਪ੍ਰੈਕਟਿਸ ਐਕਟ ਦਾ ਦੋਸ਼ ਨਹੀਂ ਹੈ। ਧਾਰਾ-5 ਤਹਿਤ ਜੋ ਹਨ, ਉਨ੍ਹਾਂ ’ਚ ਇਨ੍ਹਾਂ ਦੋਵਾਂ ਦਾ ਨਹੀਂ, ਸਗੋਂ ਕੁਝ ਵਿਦੇਸ਼ੀ ਲੋਕਾਂ ਦਾ ਨਾਮ ਸ਼ਾਮਲ ਹੈ। ਸੀਨੀਅਰ ਲਾਇਰ ਦੇ ਅਨੁਸਾਰ ਦੋਸ਼ ਪੱਤਰ ’ਚ ਇਹ ਸਪੱਸ਼ਟ ਕਰਨਾ ਹੁੰਦਾ ਹੈ ਕਿ ਉਸ ਵਿਅਕਤੀ ਨੇ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਦੋਸ਼ ਅਡਾਣੀ ’ਤੇ ਲਾਏ ਗਏ ਹਨ, ਦੋਸ਼ ਪੱਤਰ ’ਚ ਅਜਿਹਾ ਇਕ ਵੀ ਨਾਮ ਨਹੀਂ ਹੈ। ਨਾ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਨਾਲ ਰਿਸ਼ਵਤ ਦਿੱਤੀ ਹੈ ਅਤੇ ਕਿਹੜੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ। ਦੋਸ਼ ਪੱਤਰ ’ਚ ਜਿਨ੍ਹਾਂ ਕੰਪਨੀਆਂ ’ਤੇ ਦੋਸ਼ ਲਾਏ ਗਏ ਹਨ, ਅਡਾਣੀ ਗਰੁੱਪ ਵੱਲੋਂ ਇਹ ਸਾਬਤ ਕਰਨਾ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਜੁਡ਼ੇ ਹੈ ਜਾਂ ਨਹੀਂ।


author

Harinder Kaur

Content Editor

Related News