ਡੀ. ਜੀ. ਸੀ. ਏ. ਨੇ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਇਆ
Wednesday, Nov 19, 2025 - 12:46 AM (IST)
ਨਵੀਂ ਦਿੱਲੀ, (ਭਾਸ਼ਾ)- ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਉਦੇਪੁਰ ਹਵਾਈ ਅੱਡੇ ’ਤੇ ਇੰਸਟਰੂਮੈਂਟ ਉਡਾਣ ਪ੍ਰਕਿਰਿਆ ਨਾਲ ਸਬੰਧਤ ਉਲੰਘਣਾ ਲਈ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ ਬੀ. ਐੱਸ. ਈ. ਨੂੰ ਜੁਰਮਾਨੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਪਨੀ ਦੀ ਮਾਲੀ ਹਾਲਤ, ਸੰਚਾਲਨ ਜਾਂ ਹੋਰ ਸਰਗਰਮੀਆਂ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ। ਕੰਪਨੀ ਨੇ ਕਿਹਾ, ‘‘ਜੁਰਮਾਨਾ, ਕੰਪਨੀ ਵੱਲੋਂ ਉਦੇਪੁਰ ਹਵਾਈ ਅੱਡੇ ਲਈ ਤਿਆਰ ਕੀਤੀ ਗਈ ਸਟੈਂਡਰਡ ਇੰਸਟਰੂਮੈਂਟ ਡਿਪਾਰਚਰ (ਐੱਸ. ਆਈ. ਡੀ.) ਇੰਸਟਰੂਮੈਂਟ ਉਡਾਣ ਪ੍ਰਕਿਰਿਆ (ਆਈ. ਐੱਫ. ਪੀ.) ਨੂੰ ਲਾਗੂ ਕਰਨ ਨਾਲ ਸਬੰਧਤ ਹੈ।’’
