ਬੁਨਿਆਦੀ ਢਾਂਚੇ ''ਤੇ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗਾ ਐਨ.ਐਮ.ਡੀ.ਸੀ. : ਅਧਿਕਾਰੀ

05/14/2019 5:27:32 PM

ਹੈਦਰਾਬਾਦ — ਸਰਕਾਰੀ ਮਾਲਕੀ ਵਾਲੀ ਨੈਸ਼ਨਲ ਮਿਨਰਲ ਵਿਕਾਸ ਨਿਗਮ ਲਿਮਟਿਡ (ਐਨ.ਐਮ.ਡੀ.ਸੀ.)  ਲੋਹੇ ਦਾ  ਉਤਪਾਦਨ ਵਧਾਉਣ ਲਈ ਅਗਲੇ ਤਿੰਨ ਸਾਲ 'ਚ ਬੁਨਿਆਦੀ ਢਾਂਚੇ 'ਤੇ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਡਾਇਰੈਕਟਰ (ਫਾਈਨੈਂਸ) ਅਮਿਤਾਭ ਮੁਖਰਜੀ ਨੇ ਕਿਹਾ ਕਿ 30 ਲੱਖ ਟਨ ਵਾਲੀ ਸਮਰੱਥਾ ਵਾਲੇ ਪ੍ਰਸਤਾਵਿਤ ਪਲਾਂਟ ਦੀ ਲਾਗਤ ਵਧ ਕੇ 19000 ਕਰੋੜ ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਸਦਾ ਅਨੁਮਾਨਤ ਨਿਵੇਸ਼ 15,500 ਕਰੋੜ ਰੁਪਏ ਲਗਾਇਆ ਗਿਆ ਸੀ। ਕੰਪਨੀ ਪਹਿਲਾਂ ਹੀ ਇਸ ਪਲਾਂਟ 'ਤੇ ਕਰੀਬ 14,500 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੀ ਹੈ।                                                                            
ਮੁਖਰਜੀ ਨੇ ਕਿਹਾ, 'ਮਾਈਨਿੰਗ ਦੀ ਸਮਰੱਥਾ ਵਧ ਰਹੀ ਹੈ, ਅਸੀਂ ਕਰੀਬ ਇਕ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਾਂ... ਇਸ ਨਾਲ ਉਤਪਾਦਨ ਮੌਜੂਦਾ ਸਮੇਂ 'ਚ 14.6 ਕਰੋੜ ਟਨ ਸਾਲਾਨਾ ਤੋਂ ਵਧ ਕੇ 30 ਕਰੋੜ ਟਨ ਸਲਾਨਾ ਹੋ ਜਾਵੇਗਾ। ਮੈਂ ਭਵਿੱਖ ਵਿਚ ਘਰੇਲੂ ਲੋਹੇ ਦੀ ਖਪਤ 'ਚ ਇਕ ਬਜ਼ਾਰ ਦੇਖ ਰਿਹਾ ਹਾਂ। ਕੰਪਨੀ ਵੱਖ-ਵੱਖ ਪ੍ਰਾਜੈਕਟਾਂ ਵਿਚ ਕਰੀਬ 20 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ। ਸਾਨੂੰ ਸਾਰੇ ਨਿਵੇਸ਼ 2022-2023 ਤੱਕ ਮੁਕੰਮਲ ਹੋਣ ਦੀ ਉਮੀਦ ਹੈ।'                          

ਐਨ.ਐਮ.ਡੀ.ਸੀ. ਕਰਨਾਟਕ ਅਤੇ ਛੱਤੀਸਗੜ੍ਹ ਵਿਚ ਸਕ੍ਰੀਨਿੰਗ ਪਲਾਂਟਾਂ ਦੀ ਸਥਾਪਨਾ ਵੀ ਕਰ ਰਹੀ ਹੈ। ਮੁਖਰਜੀ ਨੇ ਛੱਤੀਸਗੜ੍ਹ 'ਚ ਲੱਗਣ ਵਾਲੇ ਸਟੀਲ ਪਲਾਂਟ ਬਾਰੇ ਕਿਹਾ ਕਿ ਕੰਪਨੀ ਇਸ 'ਤੇ ਕਰੋੜ 2000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ ਅਤੇ ਇਸ ਦੇ ਮੌਜੂਦਾ ਵਿੱਤੀ ਸਾਲ ਤੱਕ ਸ਼ੁਰੂ ਹੋਣ ਦੀ ਉਮੀਦ ਹੈ।


Related News